Wednesday, July 29, 2026

ਡੀ.ਸੀ ਪਠਾਨਕੋਟ ਅਤੇ ਜਿਲ੍ਹਾ ਤੇ ਸੈਸ਼ਨ ਜੱਜ ਪਠਾਨਕੋਟ ਨੇ ਸਬ ਜੇਲ੍ਹ ਪਠਾਨਕੋਟ ਦਾ ਕੀਤਾ ਦੋਰਾ

ਪਠਾਨਕੋਟ, 27 ਅਕਤੂਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪਠਾਨਕੋਟ ਹਰਬੀਰ ਸਿੰਘ ਨੇ ਸਬ ਜੇਲ੍ਹ ਪਠਾਨਕੋਟ ਦਾ ਵਿਸ਼ੇਸ਼ ਦੋਰਾ ਕੀਤਾ।ਸ੍ਰੀ ਜਤਿੰਦਰ ਪਾਲ ਸਿੰਘ ਖੁਰਮੀ ਜਿਲ੍ਹਾ ਤੇ ਸੈਸ਼ਨ ਜੱਜ ਪਠਾਨਕੋਟ, ਸ੍ਰੀ ਰਾਜੀਵਪਾਲ ਸਿੰਘ ਚੀਮਾ ਸੀ.ਜੇ.ਐਮ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਪਠਾਨਕੋਟ ਅਤੇ ਜੀਵਨ ਠਾਕੁਰ ਜੇਲ੍ਹ ਸੁਪਰੀਡੈਂਟ ਪਠਾਨਕੋਟ ਵੀ ਇਸ ਸਮੇਂ ਹਾਜ਼ਰ ਸਨ।
ਜਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਮਾਨਯੋਗ ਜਿਲ੍ਹਾ ਤੇ ਸੈਸਨ ਜੱਜ ਪਠਾਨਕੋਟ ਅਤੇ ਡਿਪਟੀ ਕਮਿਸ਼ਨਰ ਪਠਾਨਕੋਟ ਵਲੋਂ ਮੁਲਾਕਾਤੀਆਂ ਲਈ ਬਣਾਈਆਂ ਬੈਰਕਾਂ ਦਾ ਨਿਰੀਖਣ ਕੀਤਾ।ਇਸ ਮਗਰੋਂ ਸਪੈਸ਼ਲ ਸੈਲ ਵਿੱਚ ਪਹੁੰਚੇ ਅਤੇ ਹਵਾਲਾਤੀਆਂ ਨੂੰ ਮਿਲੇ।ਉਨ੍ਹਾਂ ਕੈਦੀਆਂ ਅਤੇ ਬੰਦੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਬੰਦੀਆਂ ਦੀਆਂ ਮੁਸ਼ਕਲਾਂ ਅਤੇ ਪ੍ਰੇਸ਼ਾਨੀਆਂ ‘ਤੇ ਵਿਚਾਰ ਕਰ ਕੇ ਹੱਲ ਕਰਨ ਦਾ ਭਰੋਸਾ ਦਿੱਤਾ।ਉਨ੍ਹਾਂ ਬੈਰਕਾਂ ਦਾ ਵੀ ਦੋਰਾ ਕਰਕੇ ਲੰਗਰ ਹਾਲ ਦਾ ਵੀ ਨਿਰੀਖਣ ਕੀਤਾ।ਇਸ ਮੋਕੇ ਸਬ ਜੇਲ ਪਠਾਨਕੋਟ ਦੇ ਜੇਲ ਸੁਪਰੀਡੈਂਟ ਜੀਵਨ ਠਾਕੁਰ ਨੇ ਦੱਸਿਆ ਕਿ ਦੋ ਬੈਰਕਾਂ ਵਿੱਚ ਬਾਥਰੂਮ ਦੀ ਕਾਫੀ ਮੁਸ਼ਕਲ ਹੈ, ਜਿਸ ‘ਤੇ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਉਨ੍ਹਾਂ ਨੂੰ ਐਸਟੀਮੈਂਟ ਬਣਾ ਕੇ ਦੱਸਿਆ ਜਾਵੇ, ਤਾਂ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …