Thursday, November 21, 2024

ਸਟੇਟ ਪੱਧਰ ਵੇਟਲਿਫਟਿੰਗ ਟੂਰਨਾਮੈਂਟ ‘ਚ ਅੰਮ੍ਰਿਤਸਰ ਜਿਲ੍ਹੇ ਨੇ ਮਾਰੀਆਂ ਮੱਲਾਂ

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵਲੋਂ ‘ਖੇਡਾਂ ਵਤਨ ਪੰਜਾਬ ਦੀਆਂ 2023’ ਅਧੀਨ ਰਾਜ ਪੱਧਰੀ ਖੇਡਾਂ ਵੱਖ ਵੱਖ ਜਿਲ੍ਹਿਆਂ ਵਿਚ ਆਯੋਜਿਤ ਕਰਵਾਈਆਂ ਗਈਆਂ।ਜਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ ਸੁਖਚੈਨ ਸਿੰਘ ਕਾਹਲੋਂ ਦੀ ਰਹਿਨੁਮਾਈ ਹੇਠ ਜਿਲ੍ਹਾਂ ਅੰਮ੍ਰਿਤਸਰ ਦੀਆਂ ਗੇਮਾਂ ਦੀਆਂ ਟੀਮਾਂ ਵੱਖ ਵੱਖ ਜਿਲ੍ਹਿਆਂ ਵਿੱਚ ਭੇਜੀਆਂ ਗਈਆਂ।ਵੇਟਲਿਫਟਿੰਗ ਦੇ ਟੂਰਨਾਂਮੈਟ 10 ਤੋਂ 15 ਅਕਤੂਬਰ ਤੱਕ ਜਿਲ੍ਹਾ ਸੰਗਰੂਰ ਦੇ ਸੁਨਾਮ ਸਥਿਤ ਸ੍ਰੀ ਹਰਗੋਬਿੰਦ ਸਿੰਘ ਧਰਮਸ਼ਾਲਾ ਵਿਖੇ ਕਰਵਾਏ ਗਏ।
ਜਿਲ੍ਹਾ ਸਪੋਰਟਸ ਅਫਸਰ ਕਾਹਲੋਂ ਨੇ ਦੱਸਿਆ ਕਿ ਜਿਲ੍ਹਾ ਸੰਗਰੂਰ (ਸੁਨਾਮ) ਵਿਖੇ ਵੇਟਲਿਫਟਿੰਗ ਦੇ ਕੋਚ ਸੂਬੇਦਾਰ ਰਜਿੰਦਰ ਸਿੰਘ (ਰਿਟਾਇਰ) ਦੀ ਅਗਵਾਈ ਹੇਠ ਅੰਮ੍ਰਿਤਸਰ ਜਿਲ੍ਹੇ ਦੇ ਅੰ-14 ਉਮਰ ਵਰਗ ਲੜਕਿਆਂ ਵਿੱਚ ਸਮੀਰ ਸਿੰਘ ਨੇ ਭਾਰ ਵਰਗ 49 ਕਿਲੋ ਵਿੱਚ ਗੋਲਡ ਮੈਡਲ, ਨਵਤੇਜ ਸਿੰਘ ਨੇ ਭਾਰ ਵਰਗ 43 ਕਿਲੋ ਵਿੱਚ ਬਰਾਊਂਜ਼ ਮੈਡਲ ਪ੍ਰਾਪਤ ਕੀਤਾ।ਉਮਰ ਵਰਗ 21 ਵਿੱਚ ਸੁਰਿੰਦਰਪਾਲ ਸਿੰਘ ਨੇ ਭਾਰ ਵਰਗ 89 ਕਿਲੋ ਅਤੇ ਦਿਲਬਾਗ ਸਿੰਘ ਨੇ ਭਾਰ ਵਰਗ 102 ਕਿਲੋ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ।ਉਮਰ ਵਰਗ ਅੰ-30 ਵਿੱਚ ਹੁਸਨਪ੍ਰੀਤ ਸਿੰਘ ਨੇ ਭਾਰ ਵਰਗ 81 ਕਿਲੋ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ।ਲੜਕੀਆਂ ਦੇ ਮੁਕਾਬਲੇ ਵਿੱਚ ਅੰ-14 ਉਮਰ ਵਰਗ ਵਿੱਚ ਲਵਜੋਤ ਕੌਰ ਨੇ ਭਾਰ ਵਰਗ 40 ਕਿਲੋ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ।ਉਮਰ ਵਰਗ ਅੰ-21 ਵਿੱਚ ਰੋ ਮੈਰੀ ਨੇ ਭਾਰ ਵਰਗ 87 ਕਿਲੋ ਤੇ ਉਮਰ ਵਰਗ ਅੰ-30 ਵਿੱਚ ਮਨਪ੍ਰੀਤ ਕੌਰ ਨੇ ਭਾਰ ਵਰਗ 45 ਕਿਲੋ ਵਿੱਚ ਗੋਲਡ ਮੈਡਲ ਅਤੇ ਸੰਦੀਪ ਕੌਰ ਨੇ ਭਾਰ ਵਰਗ 81 ਕਿਲੋ ਵਿੱਚ ਬਰਾਊਂਜ਼ ਮੈਡਲ ਹਾਸਲ ਕੀਤਾ।ਗੇਮ ਵੇਟਲਿਫਟਿੰਗ ਵਿੱਚ ਅੰਮ੍ਰਿਤਸਰ ਜਿਲ੍ਹੇ ਦੇ ਖਿਡਾਰੀਆਂ ਨੇ ਕੁੱਲ 8 ਗੋਲਡ, 1 ਸਿਲਵਰ ਅਤੇ 3 ਬਰਾਉਂਜ਼ ਮੈਡਲ ਪ੍ਰਾਪਤ ਕੀਤੇ ਹਨ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …