Thursday, May 29, 2025
Breaking News

ਸ਼ਹੀਦ ਹਰਸਿਮਰਨ ਸਿੰਘ ਨੂੰ ਸਸਕਾਰ ਮੌਕੇ ਸੈਂਕੜੇ ਨਮ ਅੱਖਾਂ ਵਲੋਂ ਅੰਤਿਮ ਵਿਦਾਇਗੀ

ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ ਹੋਰ ਸ਼ਖਸੀਅਤਾਂ ਵਲੋਂ ਰੀਥ ਰੱਖ ਕੇ ਸ਼ਰਧਾਂਜਲੀਆਂ ਭੇਟ

ਸੰਗਰੂਰ, 28 ਅਕਤੂਬਰ (ਜਗਸੀਰ ਲੌਂਗੋਵਾਲ) – ਜੰਮੂ ਦੇ ਰਾਜੌਰੀ ਖੇਤਰ ਵਿੱਚ ਸ਼ਹੀਦ ਹੋਏ ਪਿੰਡ ਭਸੌੜ ਦੇ 25 ਸਾਲਾ ਸਿਪਾਹੀ ਹਰਸਿਮਰਨ ਸਿੰਘ ਨੂੰ ਅੱਜ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਅੰਤਿਮ ਸਸਕਾਰ ਮੌਕੇ ਸੈਂਕੜੇ ਨਮ ਅੱਖਾਂ ਵਲੋਂ ਆਖਰੀ ਵਿਦਾਇਗੀ ਦਿੱਤੀ ਗਈ।ਸ਼ਹੀਦ ਹਰਸਿਮਰਨ ਸਿੰਘ ਨੂੰ ਪੰਜਾਬ ਪੁਲਿਸ ਦੀ ਇੱਕ ਟੁਕੜੀ ਵਲੋਂ ਹਥਿਆਰਬੰਦ ਸਲਾਮੀ ਦਿੱਤੀ ਗਈ।ਸਸਕਾਰ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਤਰਫ਼ੋਂ ਪੁੱਜੇ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਸਿਪਾਹੀ ਹਰਸਿਮਰਨ ਸਿੰਘ ਦੀ ਮ੍ਰਿਤਕ ਦੇਹ ‘ਤੇ ਰੀਥ ਰੱਖ ਕੇ ਉਸਦੀ ਸ਼ਹਾਦਤ ਨੂੰ ਸਿਜ਼ਦਾ ਕੀਤਾ ਗਿਆ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ.ਐਸ.ਡੀ ਪ੍ਰੋਫੈਸਰ ਓਂਕਾਰ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਅਨਮੋਲ ਸਿੰਘ ਧਾਲੀਵਾਲ ਵਲੋਂ ਵੀ ਰੀਥ ਰਖ ਕੇ ਸ਼ਹੀਦ ਨੂੰ ਸਲਾਮੀ ਦਿੱਤੀ ਗਈ।
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਿਪਾਹੀ ਹਰਸਿਮਰਨ ਸਿੰਘ ਵਲੋਂ ਦੇਸ਼ ਦੀ ਰਾਖੀ ਅਤੇ ਸੇਵਾ ਵਿੱਚ ਆਪਣੀ ਜਾਨ ਵਾਰੀ ਗਈ ਹੈ ਇਸ ਲਈ ਉਹ ਪੰਜਾਬ ਨਹੀਂ, ਬਲਕਿ ਪੂਰੇ ਦੇਸ਼ ਦਾ ਸ਼ਹੀਦ ਹੈ।ਉਨ੍ਹਾਂ ਕਿਹਾ ਕਿ ਸਿਪਾਹੀ ਹਰਸਿਮਰਨ ਸਿੰਘ ਦੀ ਸ਼ਹਾਦਤ ਨਾਲ ਪਰਿਵਾਰ ਨੂੰ ਪੈਣ ਵਾਲਾ ਘਾਟਾ ਤਾਂ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ।
ਇਸ ਮੌਕੇ ਐਸ.ਪੀ. ਯੋਗੇਸ਼ ਸ਼਼ਰਮਾ, ਡੀ.ਐਸ.ਪੀ ਗੁਰਮੁੱਖ ਸਿੰਘ, ਚੇਅਰਮੈਨ ਰਾਜਵੰਤ ਸਿੰਘ ਘੁੱਲੀ, ਤਹਿਸੀਲਦਾਰ ਮਨਜੀਤ ਸਿੰਘ ਰਾਜ਼ਲਾ, ਡਾ. ਅਨਵਰ ਭਸੌੜ ਅਤੇ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …