ਅੰਮ੍ਰਿਤਸਰ, 29 ਅਕਤੂਬਰ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜ਼ਿ) ਅੰਮ੍ਰਿਤਸਰ ਅਤੇ ਪਿੰਗਲਵਾੜਾ ਸੁਸਾਇਟੀ ਆਫ਼
ਓਂਟਾਰੀਓ (ਕੈਨੇਡਾ) ਦੇ ਸਾਂਝੇ ਸਹਿਯੋਗ ਨਾਲ ਮੁਫਤ ਵਿਦਿਆ ਦੇਣ ਦੇ ਮੰਤਵ ਨਾਲ ਚਲਾਇਆ ਜਾ ਰਿਹਾ ਭਗਤ ਪੂਰਨ ਸਿੰਘ ਇੰਸਟੀਚਿਊਟ ਫਾਰ ਸਪੈਸ਼ਲ ਨੀਡਜ਼ ਮਾਨਾਂਵਾਲਾ ਵਿਖੇ ਚੱਲ ਰਹੇ ਤਿੰਨ ਰੋਜ਼ਾ ਕੰਨਟੀਨਿਊਟੀ ਰੀਹੇਬੀਲੇਸ਼ਨ ਐਜ਼ੂਕੇਸ਼ਨ ਵਿਸ਼ੇ ਬਾਰੇ ਜੋ ਆਫਲਾਈਨ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਉਸ ਪ੍ਰੋਗਰਾਮ ਦੇ ਤੀਸਰੇ ਤੇ ਆਖਰੀ ਦਿਨ ਸਪੈਸ਼ਲ ਐਜੂਕੇਟਰਾਂ ਨੂੰ ਵਿਲੱਖਣ ਲੋੜਾਂ ਵਾਲੇ ਬੱਚਿਆਂ ਦੇ ਜੀਵਨ ਨੂੰ ਹੋਰ ਬੇਹਤਰ ਬਣਾਉਣ ਲਈ ਡਾ. ਅਮਨਦੀਪ ਸਿੰਘ, ਉਘੇ ਸਾਈਕੋਲੋਜਿਸਟ ਸ੍ਰੀ ਗੁਰੁ ਰਾਮਦਾਸ ਯੂਨੀਵਰਸਿਟੀ ਹੈਲਥ ਐਂਡ ਸਾਇੰਸਜ਼ ਅੰਮ੍ਰਿਤਸਰ ਨੇ ਸਲਾਈਡਾਂ ਰਾਹੀਂ ਦਿਮਾਗੀ ਬੁੱਧੀ ਅਤੇ ਇਸ ਦੇ ਵਿਕਾਸ, ਜਲਦੀ ਨਾਲ ਮਾਨਸਿਕ ਬੁੱਧੀ ਦੀ ਪਹਿਚਾਨ ਦੇ ਮਾਡਲ ਅਤੇ ਪ੍ਰੌਗਰਾਮ ਵਿਸ਼ਿਆ ਉਪਰ ਗਿਆਨ ਭਰਪੂਰ ਜਾਣਕਾਰੀ ਦਿੱਤੀ।ਸਮਾਪਨ ਸਮਾਰੋਹ ‘ਚ ਪਿੰਗਲਵਾੜਾ ਸੁਸਇਟੀ ਦੇ ਮਂੈਬਰ ਰਾਜਬੀਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ, ਉਨਾਂ ਆਪਣੇ ਸੰਬੋਧਨੀ ਭਾਸ਼ਨ ਵਿਚ ਕਿਹਾ ਕਿ ਅਜਿਹੇ ਉਪਰਾਲੇ ਸਪੈਸ਼ਲ ਐਜੂਕੇਟਰਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ, ਕਿਉਂਕਿ ਸਮੇਂ ਸਮੇਂ ਸਿਰ ਅਧਿਆਪਕਾਂ ਨੂੰ ਨਵੀਆਂ ਸਿਖਣ ਵਿਧੀਆਂ ਨਾਲ ਅਪਡੇਟ ਹੁੰਦੇ ਰਹਿਣਾ ਚਾਹੀਦਾ ਹੈ।ਉਨ੍ਹਾਂ ਪਿੰਗਲਵਾੜਾ ਦੇ ਇਤਿਹਾਸ ਉਪਰ ਅਤੇ ਮੌਜੂਦਾ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਭਗਤ ਜੀ ਵਾਤਾਵਰਨ ਪ੍ਰਤੀ ਫਿਕਰ ਲੰਬਾ ਸਮਾਂ ਪਹਿਲਾਂ ਤੋਂ ਹੀ ਕਰਦੇ ਸਨ, ਜੋ ਅੱਜ ਬਿਲਕੁੱਲ ਸਹੀ ਸਾਬਤ ਹੋ ਰਿਹਾ ਹੈ, ਉਨ੍ਹਾਂ ਸ਼ੋਰ-ਸ਼ਰਾਬੇ ਦੇ ਪ੍ਰਦੂਸ਼ਣ ਰੋਕਣ ਦਾ ਵੀ ਸੁਨੇਹਾ ਦਿਤਾ।ਕੋਰਸ ਕੁਆਰਡੀਨੇਟਰ ਸੁਨੀਤਾ ਨਈਅਰ ਨੇ ਦੱਸਿਆ ਕਿ ਇਹ ਪ੍ਰੋਗਰਾਮ ਬਹੁਤ ਸੁਚੱਜੇ ਢੰਗ ਨਾਲ ਤਿੰਨ ਦਿਨ ਚੱਲਿਆ ਹੈ।ਉਨਾਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਰਿਸੋਰਸ ਪਰਸਨ ਡਾ. ਸਤਿਆਪਾਣੀ ਗ੍ਰਹਿ, ਅਸਿਸਟੈਂਟ ਪ੍ਰਫੈਸਰ ਮੁਹੰਮਦ ਨਾਸਿਰ, ਡਾ. ਅਮਨਦੀਪ ਸਿੰਘ ਆਦਿ ਨੂੰ ਸੰਸਥਾ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਨਿਤ ਕੀਤਾ ਗਿਆ।
ਇਸ ਮੌਕੇ ਡਾ. ਅਮਰਜੀਤ ਸਿੰਘ ਗਿੱਲ, ਪ੍ਰਬੰਧਕ ਮਾਨਾਂਵਾਲਾ, ਪ੍ਰਿ੍ਰ. ਸੁਨੀਤਾ ਬਤਰਾ, ਯੋਗੇਸ਼ ਸੂਰੀ, ਮੈਡਮ ਪ੍ਰਭਜੋਤ ਕੌਰ, ਮੈਡਮ ਅਮਰਜੋਤ ਕੌਰ, ਮੈਡਮ ਅਨੁਰਾਧਾ, ਮੈਡਮ ਮਨਦੀਪ ਕੌਰ ਆਦਿ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media