ਅੰਮ੍ਰਿਤਸਰ, 29 ਅਕਤੂਬਰ (ਦੀਪ ਦਵਿੰਦਰ ਸਿੰਘ) – ਵਿਦਿਆਰਥੀਆਂ ਅੰਦਰ ਆਤਮ ਵਿਸ਼ਵਾਸ ਭਰਨ ਲਈ ਆਤਮ ਪਬਲਿਕ ਸਕੂਲ ਅਤੇ ਜਨਵਾਦੀ ਲੇਖਕ ਸੰਘ
ਵਲੋਂ ਪੁਲਿਸ ਥਾਣਾ ਇਸਲਾਮਾਬਾਦ ਮੁਖੀ ਇੰਸਪੈਕਟਰ ਸ਼ਮਿੰਦਰਜੀਤ ਸਿੰਘ ਘੁੰਮਣ ਦਾ ਬੱਚਿਆਂ ਨਾਲ ਰੂਬਰੂ ਕਰਵਾਇਆ ਗਿਆ।
ਸਕੂਲ ਦੇ ਡਾਇਰੈਕਟਰ ਪ੍ਰਤੀਕ ਸਹਿਦੇਵ ਦੇ ਸਵਾਗਤੀ ਸਬਦਾਂ ਨਾਲ ਸ਼ੁਰੂ ਹੋਏ ਇਸ ਸਮਾਗਮ ਨੂੰ ਤਰਤੀਬ ਦੇਦਿੰਆਂ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਵਿਭਾਗ ਦੀ ਕਾਰਜਸ਼ੈਲੀ ਨੂੰ ਨੇੜਿਓਂ ਸਮਝਣ ਲਈ ਅਜਿਹੇ ਸਮਾਗਮ ਪੁਲੀਸ ਅਤੇ ਪਬਲਿਕ ਵਿੱਚਲੇ ਭਰਮ ਭੁਲੇਖੇ ਦੂਰ ਕਰਦੇ ਹਨ।
ਡਾ. ਹੀਰਾ ਸਿੰਘ ਨੇ ਜਾਣ ਪਛਾਣ ਕਰਵਾਉਂਦਿਆਂ ਦੱਸਿਆ ਕਿ ਸ਼ਮਿੰਦਰਜੀਤ ਸਿੰਘ ਘੁੰਮਣ ਹੁਰਾਂ ਉਚੇਰੀ ਸਿੱਖਿਆ ਹਾਸਲ ਕਰਕੇ ਕਿਸੇ ਹੋਰ ਵਿਭਾਗ ਵਿਚ ਜਾਣ ਦੀ ਬਜ਼ਾਏ ਚੁਣੌਤੀ ਭਰਪੂਰ ਪੁਲੀਸ ਵਿਭਾਗ ਨੂੰ ਚੁਣਿਆ।
ਸ਼ਮਿੰਦਰਜੀਤ ਸਿੰਘ ਘੁੰਮਣ ਨੇ ਰੂਬਰੂ ਹੁੰਦਿਆਂ ਦਸਿਆ ਕਿ ਅਜੋਕੇ ਸਮਾਜ ਵਿਚ ਪਨਪ ਰਹੀ ਤਲਖੀ ਅਤੇ ਨਸ਼ਿਆਂ ਦੇ ਕੋਹੜ ਨੂੰ ਠੱਲ੍ਹ ਪਾਉਣ ਲਈ ਬੱਚਿਆਂ ਅਤੇ ਨੌਜਵਾਨਾਂ ਨੂੰ ਕਿਤਾਬਾਂ ਨਾਲ ਜੋੜਨ ਲਈ ਪਹਿਲ ਕਦਮੀ ਕਰਨੀ ਚਾਹੀਦੀ ਹੈ, ਕਿਉਂਕਿ ਇਹ ਪੀੜ੍ਹੀ ਦੇਸ਼ ਦਾ ਭਵਿੱਖ ਹੈ।ਇੰਸਪੈਕਟਰ ਰਸ਼ਪਾਲ ਸਿੰਘ ਕੌਂਸਲਰ, ਪ੍ਰਮੋਦ ਬਬਲਾ ਅਤੇ ਅਨੰਦ ਕਿਸ਼ੋਰ ਨੇ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਅਜਿਹੀਆਂ ਬੈਠਕਾਂ ਦਾ ਘੇਰਾ ਹੋਰ ਵਿਸ਼ਾਲ ਕਰਨਾ ਚਾਹੀਦਾ ਹੈ।ਪ੍ਰਿੰ. ਅੰਕਿਤਾ ਸਹਿਦੇਵ ਅਤੇ ਮੋਹਿਤ ਸਹਿਦੇਵ ਨੇ ਧੰਨਵਾਦ ਕਰਦਿਆਂ ਅਜਿਹੇ ਸਮਾਗਮਾਂ ਦੀ ਨਿਰੰਤਰਤਾ ਦੀ ਹਾਮੀ ਭਰੀ।
ਇਸ ਮੌਕੇ ਸੁਭਾਸ਼ ਪਰਿੰਦਾ, ਨਵਦੀਪ ਕੁਮਾਰ, ਕੋਮਲ ਸਹਿਦੇਵ, ਪਰਮਜੀਤ ਕੌਰ, ਪੂਨਮ ਸ਼ਰਮਾ, ਤ੍ਰਿਪਤਾ, ਸ਼ਮੀ ਮਹਾਜਨ, ਪ੍ਰਿਯੰਕਾ, ਮੀਨਾਕਸ਼ੀ ਮਿਸ਼ਰਾ ਅਤੇ ਅਕਾਸ਼ ਤੋਂ ਇਲਾਵਾ ਵੱਡੀ ਗਿਣਤੀ ‘ਚ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਬੰਦੀ ਸਿੰਘਾਂ ਦੀ ਰਿਹਾਈ ਲਈ ਸਮੂਹ ਗੁਰਦੁਆਰਾ ਸਾਹਿਬਾਨ ਵਿਖੇ ਅਰਦਾਸ ਸਮਾਗਮ 29 ਅਗਸਤ ਨੂੰ – ਐਡਵੋਕੇਟ ਧਾਮੀ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …
Punjab Post Daily Online Newspaper & Print Media