Monday, June 24, 2024

ਮਾਨਵਿਕਾ ਸ਼ਰਮਾ ਨੈਸ਼ਨਲ ਚੈਂਪੀਅਨ ਬਣੀ

ਭੀਖੀ, 29 ਅਕਤੂਬਰ (ਕਮਲ ਜ਼ਿੰਦਲ) – ਚੈਂਪੀਅਨਸ਼ਿਪ ਗਰੁੱਪ ਵਲੋਂ ਪਿੱਛਲੇ ਦਿਨੀ ਚੰਡੀਗੜ੍ਹ ਵਿਖੇ ਯੋਗਤਾ ਦੇ ਕੌਮੀ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਉਤਰ ਪ੍ਰਦੇਸ਼, ਨਵੀਂ ਦਿੱਲੀ ਉੱਤਰਾਖੰਡ, ਰਾਜਸਥਾਨ ਅਤੇ ਗੁਜਰਾਤ ਦੇ 16 ਹਜ਼ਾਰ ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ।ਇਸ ਪ੍ਰਯੋਗਤਾ ਵਿੱਚ ਬੱਚਿਆਂ ਤੋਂ 100 ਸਵਾਲਾਂ ਦੇ ਜਵਾਬ 25 ਮਿੰਟਾਂ ਵਿੱਚ ਦੇਣ ਲਈ ਕਿਹਾ ਗਿਆ ਸੀ।ਇੰਨਾ ਸਾਰੇ ਸਵਾਲਾਂ ਦੇ ਜਵਾਬ 11 ਮਿੰਟਾਂ ਵਿੱਚ ਦੇ ਕੇ ਮਾਨਵਿਕਾ ਸ਼ਰਮਾ ਪੁੱਤਰੀ ਸਤੀਸ਼ ਕੁਮਾਰ ਸ਼ਰਮਾ ਨਿਵਾਸੀ ਭੀਖੀ ਨੇ ਇਸ ਚੈਂਪੀਅਨਸ਼ਿਪ ‘ਤੇ ਆਪਣਾ ਕਬਜ਼ਾ ਕੀਤਾ।ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਹਾਸਲ ਕਰਨ ‘ਤੇ ਬੱਚਿਆਂ ਦਾ ਹੌਸਲਾ ਅਫਜ਼ਾਈ ਕਰਨ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਆਈ.ਏ.ਐਸ ਡਾ. ਕਮਲ ਗਰਗ, ਮੁਹਾਲੀ ਦੇ ਜਿਲ੍ਹਾ ਪ੍ਰਧਾਨ ਸੰਜੀਵ ਬਿਸ਼ਟ ਅਤੇ ਚੰਡੀਗੜ੍ਹ ਦੇ ਭਾਜਪਾ ਮੈਂਬਰ ਰਵਿੰਦਰ ਪਠਾਣੀਆ ਨੇ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ।ਡਾ. ਕਮਲ ਗਰਗ ਨੇ ਕਿਹਾ ਕਿ ਹਰ ਇੱਕ ਬੱਚੇ ਨੂੰ ਇਹ ਅਬੈਕਸ ਸਿੱਖਿਆ ਜਰੂਰ ਸਿੱਖਣੀ ਚਾਹੀਦੀ ਹੈ।ਜਿਸ ਨਾਲ ਗਣਿਤ ਦੇ ਨਾਲ ਨਾਲ ਹੋਰ ਵੀ ਵਿਸ਼ਿਆਂ ਵਿੱਚ ਵੀ ਬੱਚਿਆਂ ਦਾ ਦਿਮਾਗ ਤੇਜ਼ ਹੁੰਦਾ ਹੈ।ਅਬੈਕਸ ਸਿੱਖਿਆ ਨਾਲ ਬੱਚੇ ਕੈਲਕੂਲੇਟਰ ਤੋਂ ਵੀ ਤੇਜ਼ ਜੋੜ,ਘਟਾਓ, ਗੁਣਾ, ਭਾਗ ਅਤੇ ਐਡੀਸ਼ਨਲ ਪਹਾੜੇ ਆਦਿ ਮਿੰਟਾਂ ਸੈਕਿੰਡਾਂ ਵਿੱਚ ਹੱਲ ਕਰ ਸਕਦੇ ਹਨ।
ਸਥਾਨਕ ਅਬੈਕਸ ਕੇਂਦਰ ਸੰਚਾਲਕ ਵੀਨਾ ਮਿੱਤਲ ਨੇ ਦੱਸਿਆ ਕਿ ਉਹਨਾਂ ਦੇ ਸੈਂਟਰ ਚੋਂ ਸਿੱਖਿਆ ਲੈਣ ਵਾਲੇ ਬੱਚੇ ਹਰ ਸਾਲ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਂਦੇ ਹਨ ਅਤੇ ਅੱਵਲ ਆਉਂਦੇ ਹਨ।ਮਾਨਵਿਕਾ ਸ਼ਰਮਾ ਨੇ ਵੀ ਇਸ ਵਾਰ ਦੂਸਰੇ ਸਾਲ ਦੀ ਰਾਸ਼ਟਰ ਪੱਧਰੀ ਤੇ ਆਪਣੀ ਪੰਜਵੀਂ ਟਰਮ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣਾ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ।

Check Also

‘ਅਧਿਆਪਕ ਦੀ ਤਿਆਰੀ’ ਵਿਸ਼ੇ ’ਤੇ ਆਨਲਾਈਨ ਲੈਕਚਰ ਕਰਵਾਇਆ

ਅੰਮ੍ਰਿਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਵੱਲੋਂ ਜੀ.ਐਚ.ਜੀ …