Thursday, August 20, 2026

ਖਾਲਸਾ ਕਾਲਜ ਲਾਅ ਵਿਖੇ ਨਸ਼ਾਖੋਰੀ ਖਿਲਾਫ਼ ਸੈਮੀਨਾਰ

ਅੰਮ੍ਰਿਤਸਰ, 31 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਵਿਖੇ ‘ਨਸ਼ਾਖੋਰੀ ਵਿਰੁੱਧ ਪੰਜਾਬ-ਇਕ ਕਾਨੂੰਨੀ ਪਹਿਲਕਦਮੀ’ ਵਿਸ਼ੇ ’ਤੇ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ।ਕਾਲਜ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਸ ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਸਿਹਤ ਦੇ ਨਾਲ-ਨਾਲ ਉਨ੍ਹਾਂ ਦੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ’ਤੇ ਪੈਣ ਵਾਲੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਸੀ।ਜਿਸ ’ਚ ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਗੁਨੀਸ਼ਾ ਸਲੂਜਾ ਮਹਿਮਾਨ ਬੁਲਾਰੇ ਵਜੋਂ ਹਾਜ਼ਰ ਸਨ।
ਕਾਲਜ ਦੇ ਲੀਗਲ ਏਡ ਕਲੀਨਿਕ ਵੱੋਂ ਕਰਵਾਏ ਗਏ ਸੈਮੀਨਾਰ ਮੌਕੇ ਡਾ. ਸਲੂਜਾ ਨੇ ਆਪਣਾ ਲੈਕਚਰ ਪੰਜਾਬ ਨਸ਼ਾ ਵਿਰੋਧੀ-ਏ ਲੀਗਲ ਸਰਵਿਸ ਇਨੀਸ਼ੀਏਟਿਵ ਵਿਸ਼ੇ ’ਤੇ ਦਿੱਤਾ।ਉਨ੍ਹਾਂ ਨੇ ਕਾਲਜ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ’ਚ ਨਸ਼ਿਆਂ ਦੇ ਵਧ ਰਹੇ ਰੁਝਾਨ ਦੀ ਦੁੱਖਦਾਈ ਹਕੀਕਤ ਨੂੰ ਉਜ਼ਾਗਰ ਕੀਤਾ।ਉਨ੍ਹਾਂ ਨਸ਼ਿਆਂ ਦੇ ਪ੍ਰਭਾਵ, ਕਿਸਮਾਂ, ਸੁਝਾਵਾਂ ਆਦਿ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਅਤੇ ਪੰਜਾਬ ਰਾਜ ਦੇ ਸ਼ਾਨਦਾਰ ਅਤੀਤ ਅਤੇ ਇਤਿਹਾਸ ਬਾਰੇ ਕਿਹਾ ਕਿ ਕਿਵੇਂ ਅੱਜ ਸਮੁੱਚੇ ਦੇਸ਼ ਦੇ ਵਿਚਾਰ ਬਦਲ ਗਏ ਹਨ।ਉਕਤ ਸੈਮੀਨਾਰ ਇੱਕ ਇੰਟਰਐਕਟਿਵ ਸੈਸ਼ਨ ਸੀ, ਜਿਸ ’ਚ ਧੰਨਵਾਦ ਦਾ ਰਸਮੀ ਮਤਾ ਲੀਗਲ ਏਡ ਕਲੀਨਿਕ ਦੀ ਕੋਆਰਡੀਨੇਟਰ ਡਾ. ਸੀਮਾ ਰਾਣੀ ਨੇ ਪੇਸ਼ ਕੀਤਾ।
ਇਸ ਮੌਕੇ ਡਾ. ਦਿਵਿਆ ਸ਼ਰਮਾ, ਡਾ. ਅਨੀਤਾ ਸ਼ਰਮਾ, ਡਾ. ਪ੍ਰੀਤਇੰਦਰ ਕੌਰ, ਡਾ. ਸ਼ਿਵਨ ਸਰਪਾਲ, ਪ੍ਰੋ: ਜੋਬਨਜੀਤ ਸਿੰਘ, ਪ੍ਰੋ: ਜਸਦੀਪ ਸਿੰਘ ਅਤੇ ਪ੍ਰੋ: ਹਰਜੋਤ ਕੌਰ ਆਦਿ ਫੈਕਲਟੀ ਮੈਂਬਰ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …