ਪਠਾਨਕੋਟ, 31 ਅਕਤੂਬਰ (ਪੰਜਾਬ ਪੋਸਟ ਬਿਊਰੋ) – ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਆਦੇਸ਼ਾਂ ਅਨੁਸਾਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਪੱਧਰੀ ਸਮਾਗਮ ਸਾਡੇ ਬਜ਼ੁਰਗ-ਸਾਡਾ ਮਾਣ ਬਿਰਧ ਘਰ ਝਾਖੋਲਾਹੜੀ ਜਿਲ੍ਹਾ ਪਠਾਨਕੋਟ ਵਿਖੇ ਕਰਵਾਇਆ ਗਿਆ।ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖੱਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਅਤੇ ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਵਿਸੇਸ ਤੋਰ ‘ਤੇ ਹਾਜ਼ਰ ਹੋਏ।ਇਸ ਤੋਂ ਇਲਾਵਾ ਨਰੇਸ਼ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ ਸੈਲ ਪਠਾਨਕੋਟ, ਪਵਨ ਕੁਮਾਰ ਫੌਜੀ ਬਲਾਕ ਪ੍ਰਧਾਨ, ਦਰਸ਼ਨ ਲਾਲ, ਰੇਖਾ ਮਨੀ ਸ਼ਰਮਾ ਮਹਿਲਾ ਵਿੰਗ ਜਿਲ੍ਹਾ ਪ੍ਰਧਾਨ, ਕੁਲਦੀਪ ਕੁਮਾਰ ਬਲਾਕ ਪ੍ਰਧਾਨ, ਬਲਵਿੰਦਰ ਕੌਰ ਬਲਾਕ ਪ੍ਰਧਾਨ, ਨਵੀਨ ਡਡਵਾਲ ਡੀ.ਐਸ.ਐਸ.ਓ, ਸੁਮਨਦੀਪ ਕੌਰ ਜਿਲ੍ਹਾ ਪ੍ਰੋਗਰਾਮ ਅਫਸਰ, ਸੰਜੀਵ ਕੁਮਾਰ ਸੀ.ਡੀ.ਪੀ.ਓ ਪਠਾਨਕੋਟ ਅਤੇ ਹੋਰ ਸਬੰਧਤ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜਰ ਸਨ।
ਪ੍ਰੋਗਰਾਮ ਦੇ ਆਰੰਭ ਵਿੱਚ ਮੁੱਖ ਮਹਿਮਾਨ ਕਟਾਰੂਚੱਕ ਅਤੇ ਡਿਪਟੀ ਕਮਿਸਨਰ ਬਿਰਧ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਨੂੰ ਮਿਲੇ ਅਤੇ ਬਿਰਧ ਆਸ਼ਰਮ ਦੀ ਵਿਵੱਸਥਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ।ਉਨ੍ਹਾਂ ਬਜ਼ੁਰਗਾਂ ਤੋਂ ਉਨ੍ਹਾਂ ਦੇ ਰਹਿਣ ਸਹਿਣ ਅਤੇ ਉਨ੍ਹਾਂ ਨੂੰ ਆ ਰਹੀਆਂ ਪਸ਼ਾਨੀਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ।ਬਿਰਧ ਆਸ਼ਰਮ ਦੇ ਸੰਚਾਲਕ ਸਤਨਾਮ ਸਿੰਘ ਵਲੋਂ ਬਿਰਧ ਆਸ਼ਰਮ ਵਿਖੇ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ।
ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਅੱਜ ਦਾ ਸਮਾਰੋਹ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਅਨੁਸਾਰ ‘ਸਾਡੇ ਬਜ਼ੁਰਗ ਸਾਡਾ ਮਾਣ’ ਪ੍ਰੋਗਰਾਮਾਂ ਦੀਆਂ ਸੁਰੂਆਤ ਕਰਵਾਈ ਗਈ ਹੈ।ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮ ਪੂਰਾ ਹਫਤਾ ਵੱਖ-ਵੱਖ ਜਿਲ੍ਹਿਆਂ ‘ਚ ਕਰਵਾਏ ਜਾਣੇ ਹਨ।ਉਨ੍ਹਾਂ ਕਿਹਾ ਕਿ ਇਹ ਜ਼ਿੰਦਗੀ ਦੀ ਸੱਚਾਈ ਹੈ ਕਿ ਜਿਹੋ ਜਿਹਾ ਅੱਜ ਅਸੀਂ ਅਪਣੇ ਬਜ਼ੁਰਗਾਂ ਦੇ ਲਈ ਕਰਦੇ ਹਾਂ ਕੱਲ ਨੂੰ ਉਹ ਹੀ ਸਾਨੂੰ ਵਾਪਸ ਮਿਲਣਾ ਹੈ।ਅੰਤ ਦੇ ਸਮੇਂ ‘ਚ ਕਈ ਬੱਚੇ ਮਾਤਾ ਪਿਤਾ ਦਾ ਸਹਾਰਾ ਨਹੀਂ ਬਣਦੇ।ਉਨ੍ਹਾਂ ਕਿਹਾ ਕਿ ਇਸ ਤੋਂ ਵੱਡਾ ਕੋਈ ਦੁੱਖ ਨਹੀਂ ਹੁੰਦਾ ਕਿ ਜਿੰਦਗੀ ਦੇ ਇੱਕ ਪੜਾਅ ਵਿੱਚ ਸਾਡੇ ਬਜ਼ੁਰਗ ਅਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਹਨ, ਜਦੋਂ ਕਿ ਉਸ ਸਮੇਂ ਉਨ੍ਹਾਂ ਨੂੰ ਸਭ ਤੋਂ ਜਿਆਦਾ ਜਰੂਰਤ ਸਾਡੀ ਹੁੰਦੀ ਹੈ ਅਤੇ ਇਸ ਸਮੇਂ ਅੰਦਰ ਸਾਨੂੰ ਉਨ੍ਹਾਂ ਦਾ ਸਹਾਰਾ ਬਣਨਾ ਚਾਹੀਦਾ ਹੈ।ਸਾਨੂੰ ਚਾਹੀਦਾ ਹੈ ਕਿ ਅਪਣੀਆਂ ਖੁਸ਼ੀਆਂ ਦੇ ਪ੍ਰੋਗਰਾਮ ਬਿਰਧ ਆਸ਼ਰਮ ਵਿੱਚ ਇਨ੍ਹਾਂ ਲੋਕਾਂ ਦੇ ਨਾਲ ਮਿਲ ਕੇ ਮਨਾਉਣੇ ਚਾਹੀਦੇ ਹਨ।ਉਨ੍ਹਾਂ ਆਸ਼ਰਮ ਸੰਚਾਲਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ‘ਤੇ ਵਿਚਾਰ ਕਰਕੇ ਜਲਦੀ ਪੂਰਾ ਕਰਨ ‘ਤੇ ਵਿਚਾਰ ਕੀਤਾ ਜਾਵੇਗਾ।
ਸਮਾਰੋਹ ਦੋਰਾਨ ਸੀਨੀਅਰ ਸਿਟੀਜਨ ਨੂੰ ਸਿਹਤ ਸੇਵਾਵਾਂ ਦੇਣ ਦੇ ਉਦੇਸ਼ ਨਾਲ ਲਗਾਏ ਗਏ ਮੈਡੀਕਲ ਕੈਂਪ ਜਿਸ ਵਿੱਚ ਵੱਖ-ਵੱਖ ਸਪੈਸ਼ਲਿਸਟ ਡਾਕਟਰਾਂ ਵਲੋਂ ਪੂਰੀ ਜਰੀਏਟ੍ਰਿਕ (ਬੁੱਢਾਪੇ ਨਾਲ ਸਬੰਧਤ ਬੀਮਾਰੀਆਂ) ਜਾਂਚ, ਅੱਖਾਂ ਦੀ ਜਾਂਚ, ਅੱਖਾਂ ਦੀ ਸਰਜਰੀ, ਪੈਨਸ਼ਨ ਸਕੀਮਾਂ ਅਧੀਨ ਫਾਰਮ ਭਰੇ ਗਏ, ਫਿਜੀਓਥੈਰੇਪੀ, ਛਾਤੀ ਸਬੰਧੀ ਸਮੱਸਿਆਵਾਂ ਦਾ ਚੈਕਅੱਪ, ਖੂਨ ਅਤੇ ਸ਼ੂਗਰ ਦੀ ਜਾਂਚ ਕੀਤੀ ਗਈ ਅਤੇ ਜਿਸ ਮਰੀਜ਼ ਨੂੰ ਲੋੜ ਦੇ ਅਨੁਸਾਰ ਫ੍ਰੀ ਦਵਾਈਆਂ ਅਤੇ ਐਨਕਾਂ ਦੀ ਵੰਡ ਕੀਤੀ ਗਈ।
ਸਮਾਰੋਹ ਦੇ ਅੰਤ ਵਿੱਚ ਮੁੱਖ ਮਹਿਮਾਨ ਅਤੇ ਹੋਰ ਸਹਿਯੋਗੀ ਅਧਿਕਾਰੀਆਂ ਨੂੰ ਯਾਦਗਾਰ ਚਿਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …