Tuesday, April 28, 2026

 ਬੰਦੀ ਸਿੰਘਾਂ ਦਾ ਮਾਮਲਾ 2 ਜਨਵਰੀ ਦੀ ਇਕੱਤਰਤਾ ਵਿੱਚ ਵਿਚਾਰਿਆ ਜਾਵੇਗਾ- ਜਥੇਦਾਰ

ਨਾਨਕਸ਼ਾਹੀ ਕੈਲੰਡਰ ਦੇ ਨਾਲ ਬੰਦੀ ਸਿੰਘਾਂ ਤੇ ਧਾਰਾ 25-ਬੀ ਮੁੱਦਿਆਂ ਵੱਲ ਧਿਆਨ ਦੇਣਾ ਜਰੂਰੀ

G. Gurbachan Singh

ਅੰਮ੍ਰਿਤਸਰ, 24 ਦਸੰਬਰ (ਗੁਰਪ੍ਰੀਤ ਸਿੰਘ) – ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦੱਸਿਆ ਹੈ ਕਿ ਸੰਤ ਸਮਾਜ ਅਤੇ ਜਥੇਬੰਦੀਆਂ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਨੂੰ ਲੈ ਕੇ ਕਾਫੀ ਤਤਪਰ ਹਨ। ਇਨ੍ਹਾਂ ਜਥੇਬੰਦੀਆਂ ਨੂੰ ਪੰਥ ਵਿਚ ਹੋਰ ਵੀ ਚੁਣੌਤੀਪੂਰਨ ਮੁੱਦਿਆਂ ਉਤੇ ਧਿਆਨ ਦੇਣਾ ਜਰੂਰੀ ਬਣਦਾ ਹੈ।ਜਿਵੇਂ ਕਿ ਜੇਲ੍ਹ ਵਿਚ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣੀ ਅਤੇ ਧਾਰਾ 25-ਬੀ ਜਿਸ ਨਾਲ ਭਾਰਤ ਦੇ ਸਵਿਧਾਨ ਵਿੱਚ ਸਿੱਖਾਂ ਨੂੰ ਹਿੰਦੂ ਹੀ ਦਰਸਾਇਆ ਗਿਆ ਹੈ, ਉਸ ਦੀ ਸੋਧ ਕਰਵਾਉਣ ਲਈ ਵੀ ਆਪਣਾ ਫਰਜ਼ ਸਮਝਦੇ ਹੋਏ, ਸਰਕਾਰ ਨਾਲ ਆਪਣੀ ਚਾਰਾਜੋਈ ਕਰਕੇ ਗੱਲਬਾਤ ਕਰਨੀ ਚਾਹੀਦੀ ਹੈ।ਕਿਉਂਕਿ ਨਾਨਕਸ਼ਾਹੀ ਕੈਲੰਡਰ ਦੇ ਨਾਲ-ਨਾਲ ਇਹ ਵੀ ਮੁੱਦੇ ਉਠਾਉਣੇ ਸਿੱਖਾਂ ਲਈ ਅਤਿ ਜਰੂਰੀ ਹਨ।
ਸਿੰਘ ਸਾਹਿਬ ਨੇ ਹੋਰ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਲਿਸਟਾਂ ਵਾਰ-ਵਾਰ ਸਰਕਾਰ ਨੂੰ ਦਿੱਤੀਆਂ ਗਈਆਂ ਹਨ, ਜਿਸ ਸਬੰਧੀ ਸਰਕਾਰ ਵੱਲੋਂ ਭਰੋਸਾ ਵੀ ਦਿਵਾਇਆ ਗਿਆ। ਪ੍ਰੰਤੂ ਸਰਕਾਰ ਵੱਲੋਂ ਅੱਜ ਤੱਕ ਇਸ ਮੁੱਦੇ ਸਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।ਇਸ ਲਈ ਇਸ ਮੁੱਦੇ ਉਪਰ ਜਿਆਦਾ ਦੇਰੀ ਕਰਨਾ ਨੁਕਸਾਨਦੇਹ ਹੋਵੇਗਾ। ਜੇਕਰ ਇਸ ਬਾਰੇ ਜਲਦੀ ਕੋਈ ਹੱਲ ਨਾ ਕੱਢਿਆ ਗਿਆ ਤਾਂ ਇਸ ਮੁੱਦੇ ਸਬੰਧੀ 2 ਜਨਵਰੀ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰਿਆ ਜਾਵੇਗਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply