Monday, September 28, 2026

ਖ਼ਾਲਸਾ ਕਾਲਜ ਦੀ ਬਾਸਕਿਟਬਾਲ ਟੀਮ ਦਾ ਇੰਟਰ-ਕਾਲਜ ਚੈਂਪੀਅਨਸ਼ਿਪ ’ਚ ਪਹਿਲਾ ਸਥਾਨ

ਅੰਮ੍ਰਿਤਸਰ, 2 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਬਾਸਕਿਟ ਬਾਲ ਖੇਡ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਈ ਗਈ ਇੰਟਰ ਕਾਲਜ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾਂ ਸਥਾਨ ਹਾਸਲ ਕਰਕੇ ਟਰਾਫ਼ੀ ’ਤੇ ਕਬਜ਼ਾ ਕੀਤਾ ਹੈ।ਇਸ ਮੁਕਾਬਲੇ ’ਚ ਖ਼ਾਲਸਾ ਕਾਲਜ ਨੇ ਪਹਿਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਨੇ ਦੂਜਾ ਅਤੇ ਐਸ.ਐਸ.ਐਮ ਦੀਨਾਨਗਰ ਨੇ ਤੀਜ਼ਾ ਸਥਾਨ ਪ੍ਰਾਪਤ ਕੀਤਾ।
ਖਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜੇਤੂ ਟੀਮ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਉਕਤ ਚੈਂਪੀਅਨਸ਼ਿਪ ’ਚ 7 ਟੀਮਾਂ ਭਾਗ ਲਿਆ।ਜਿਸ ’ਚ ਕਾਲਜ ਟੀਮ ਦੇ ਆਰੀਅਨ, ਜਸਪ੍ਰੀਤ ਸਿੰਘ ਸੰਧੂ, ਨਕੁਲਵੀਰ ਗੌਤਮ, ਹਰਸਿਮਰਨਜੀਤ ਸਿੰਘ, ਗੌਤਮ, ਅਭੀਨਵ, ਅਕਾਸ਼ਦੀਪ, ਹਿਮਾਂਸ਼ੂ, ਨਿਰਬਾਨ, ਗੁਰਕੀਰਤ ਬਰਾੜ, ਗਗਨਦੀਪ ਅਤੇ ਭਵਨੀਤ ਵਿਦਿਆਰਥੀਆਂ ਨੇ ਆਪਣੇ ਹੁਨਰ ਦਾ ਵਧੀਆ ਮੁਜ਼ਾਹਰਾ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਟਰਾਫ਼ੀ ਆਪਣੇ ਨਾਮ ਕੀਤੀ ਹੈ।ਉਨ੍ਹਾਂ ਕਿਹਾ ਕਿ 2 ਤੋਂ 8 ਨਵੰਬਰ ਤੱਕ ਗੁੜਗਾਂਵ ਵਿਖੇ ਹੋ ਜਾ ਰਹੇ ਇੰਟਰ ਯੂਨੀਵਰਸਿਟੀ ਮੁਕਾਬਲੇ ਲਈ ਕਾਲਜ ਦੇ ਵਿਦਿਆਰਥੀਆਂ ਜਸਪ੍ਰੀਤ ਸੰਧੂ, ਆਰੀਅਨ, ਨਕੁਲਵੀਰ ਗੌਤਮ ਅਤੇ ਹਰਸਿਮਰਨਜੀਤ ਸਿੰਘ ਦੀ ਚੋਣ ਕੀਤੀ ਗਈ ਹੈ।
ਇਸ ਮੌਕੇ ਡਾ. ਮਹਿਲ ਸਿੰਘ ਨੇ ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ ਉਨ੍ਹਾਂ ਦੇ ਸਟਾਫ ਮੈਂਬਰ ਸਾਹਿਬਾਨ, ਖਿਡਾਰੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਭਵਿੱਖ ’ਚ ਵੀ ਖਿਡਾਰੀ ਨਵੇਂ ਇਤਿਹਾਸ ਸਥਾਪਿਤ ਕਰਨਗੇ।ਇਸ ਮੌਕੇ ਮੈਡਮ ਮਨਜੋਤ ਕੌਰ, ਪਲਵਿੰਦਰ ਸਿੰਘ, ਪ੍ਰੋ: ਹਰਪਾਲ ਸਿੰਘ ਆਦਿ ਹਾਜ਼ਰ ਸਨ ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …