ਸੰਗਰੂਰ, 2 ਨਵੰਬਰ (ਜਗਸੀਰ ਲੌਂਗੋਵਾਲ) – ਕਰਵਾਚੌਥ ਦਾ ਪ੍ਰੋਗਰਾਮ ਮਹਿਲਾ ਅਗਰਵਾਲ ਸਭਾ ਵਲੋਂ ਸ਼਼੍ਰੀ ਸ਼ਿਵ ਮੰਦਿਰ ਅੰਗਾਰਿਆਂ ਵਾਲੇ ਵਿਖੇ ਮਨਾਇਆ ਗਿਆ।
ਸਮਾਗਮ ਵਿੱਚ ਭਾਗ ਲੈਣ ਆਈਆਂ ਔਰਤਾਂ ਨੇ ਮੰਦਿਰ ਵਿੱਚ ਸ਼੍ਰੀ ਬਿਹਾਰੀ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।ਜਿਲ੍ਹਾ ਮਹਿਲਾ ਅਗਰਵਾਲ ਸਭਾ ਪ੍ਰਧਾਨ ਸ਼ਸ਼ੀ ਗਰਗ ਅਤੇ ਸੁਨਾਮ ਪ੍ਰਧਾਨ ਮੀਨੂੰ ਕਾਂਸਲ ਨੇ ਸਾਰਿਆਂ ਨੂੰ ‘ਜੀ ਆਇਆਂ’ ਕਿਹਾ।ਮਹਿੰਦੀ, ਫਨੀ ਖੇਡਾਂ ਅਤੇ ਕਰਵਾ ਕੁਈਨ ਮੁਕਾਬਲੇ ਵੀ ਕਰਵਾਏ ਗਏ।ਲੱਕੀ ਡਰਾਅ ਅਤੇ ਅਨੁਸਾਸ਼ਨ ਇਨਾਮ ਵੀ ਦਿੱਤੇ ਗਏ।ਸ਼ਾਲਿਨੀ ਵਰਮਾ ਨੂੰ ਕਰਵਾ ਕੁਈਨ ਚੁਣਿਆ ਗਿਆ।ਇਸ ਮੌਕੇ ਸੁਨੀਤਾ ਸ਼ਰਮਾ, ਪੁਸ਼ਪਿੰਦਰ ਕੌਰ, ਸਰੋਜ ਬਾਂਸਲ, ਪ੍ਰਿਅੰਕਾ ਕਾਲੜ, ਕਿਰਨ ਕਾਲੜਾ, ਰੇਣੂ ਗਰਗ, ਸ਼ਿਪਰਾ ਗਰਗ, ਮਮਤਾ, ਵੀਨਾ ਰਾਣੀ, ਤੋਸ਼ੀ ਰਾਣੀ, ਨਿਸਮਾ, ਵੰਦਨਾ ਕਾਂਸਲ ਅਤੇ ਸੀਤਾ ਦੇਵੀ ਗੋਇਲ ਹਾਜ਼ਰ ਸਨ ।
Check Also
ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ
ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …
Punjab Post Daily Online Newspaper & Print Media