ਸੰਗਰੂਰ, 11 ਨਵੰਬਰ (ਜਗਸੀਰ ਲੌਂਗੋਵਾਲ ) – ਸੁਨਾਮ ਦੇ ਨਾਮਵਰ ਸਕੂਲ ਅਕੇਡੀਆ ਵਰਲ਼ਡ ਵਿਖੇ ਬੀਤੀ ਦਿਨੀਂ ਜਮਾਤ ਦੂਜੀ ਦੇ ਵਿਦਿਆਰਥੀਆਂ ਵਿਚਕਾਰ
ਸ਼ੋਅ ਤੇ ਟੈਲ ਮੁਕਾਬਲਾ ਕਰਵਾਇਆ ਗਿਆ।ਇਹ ਮੁਕਾਬਲਾ ਦੋ ਗਰੁੱਪਾਂ ਐਸਟਰ ਅਤੇ ਲਾਇਲੈਕ ਵਿਚਕਾਰ ਕਰਵਾਇਆ ਗਿਆ।ਮੁਕਾਬਲੇ ਦੀ ਤਿਆਰੀ ਅੰਗਰੇਜ਼ੀ ਅਧਿਆਪਕ ਮਿਸ ਸੁਮਨ ਵਲੋਂ ਕਰਵਾਈ ਗਈ।ਇਹ ਮੁਕਾਬਲਾ ਦੋ ਰਾਊਂਡ ਵਿੱਚ ਕਰਵਾਇਆ ਗਿਆ।ਪਹਿਲਾਂ ਰਾਊਂਡ ਸਿਲੈਕਸ਼ਨ ਰਾਊਂਡ ਸੀ।ਜਿਸ ਵਿੱਚ 16 ਵਿਦਿਆਰਥੀਆਂ ਨੂੰ ਫਾਈਨਲ ਮੁਕਾਬਲੇ ਲਈ ਚੁਣਿਆ ਗਿਆ।ਵਿਦਿਆਰਥੀਆਂ ਵਲੋਂ ਵੱਖ-ਵੱਖ ਵਿਸ਼ਿਆਂ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਬਿਆਨ ਕੀਤਾ ਜਿਵੇਂ- ਸੇਵ ਟ੍ਰੀ, ਮਾਈ ਫੈਵਰੇਟ ਟੋਆਏ ਟੈਡੀ, ਐਨੀਮਲ ਰੈਬਿਟ, ਮਾਈ ਕੰਟਰੀ ਇੰਡੀਆ, ਸਕੂਲ ਬੈਗ ਆਦਿ ਨਾਲ਼ ਸੰਬੰਧਿਤ ਸਨ।ਇਸ ਮੁਕਾਬਲੇ ਨੂੰ ਲੈ ਕੇ ਵਿਦਿਆਰਥੀਆਂ ਅੰਦਰ ਬਹੁਤ ਉਤਸ਼ਾਹ ਵੇਖਣ ਨੂੰ ਮਿਲਿਆ।ਮੁਕਾਬਲੇ ਵਿੱਚ ਜੱਜ ਦੀ ਭੂਮਿਕਾ ਕੋਡੀਨੇਟਰ ਮੈਡਮ ਯੋਗਿਤਾ ਦੁੱਗਲ ਵਲੋਂ ਨਿਭਾਈ ਗਈ।ਇਸ ਮੁਕਾਬਲੇ ਦਾ ਮੁਲਾਂਕਣ ਹੇਠ ਲਿਖੇ ਮਾਪਦੰਡਾਂ ਅਨੁਸਾਰ ਕੀਤਾ ਗਿਆ ਸੀ `ਬੋਲਣ ਦਾ ਹੁਨਰ, ਵਿਸ਼ੇ ਦੀ ਚੋਣ, ਆਤਮ-ਵਿਸ਼ਵਾਸ਼, ਰਚਨਾਤਮਕਤਾ ਅਤੇ ਪੇਸ਼ਕਾਰੀ`।ਮੁਕਾਬਲੇ ਵਿੱਚ ਪਹਿਲਾਂ ਸਥਾਨ ਜਯੰਤ ਜੈਨ (ਲਾਇਲੈਕ), ਅਗਮਜੋਤ ਕੰਬੋਜ (ਐਸਟਰ), ਦੂਜਾ ਸਥਾਨ ਪਰਮਰਾਜ ਸਿੰਘ (ਐਸਟਰ) ਅਤੇ ਤੀਜ਼ਾ ਸਥਾਨ ਵਾਹਨ ਪੁਰੀ (ਐਸਟਰ), ਲਵਨੀਤ ਕੌਰ (ਐਸਟਰ) ਨੇ ਹਾਸਲ ਕੀਤਾ।ਇਹ ਸਾਰਾ ਸ਼ੋਅ ਤੇ ਟੈਲ ਮੁਕਾਬਲਾ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਦੀ ਅਗਵਾਈ ‘ਚ ਕਰਵਾਇਆ ਗਿਆ।ਉਹਨਾਂ ਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਆਤਮ ਵਿਸ਼ਵਾਸ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ ਵਧਾਈ ਦਿੱਤੀ।ਉਹਨਾਂ ਵਲੋਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਨਾਲ਼ ਸਨਮਾਨਿਤ ਕੀਤਾ ਗਿਆ।ਇਹਨਾਂ ਮੁਕਾਬਲਿਆਂ ਬਾਰੇ ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ, “ਸਕੂਲ ਵਿੱਚ ਇਸ ਤਰ੍ਹਾਂ ਦੇ ਮੁਕਾਬਲਿਆਂ ਦਾ ਮੁੱਖ ਮਕਸਦ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਮੰਚ ਪ੍ਰਦਾਨ ਕਰਨਾ ਹੈ।” ਉਹਨਾਂ ਨੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media