Friday, March 28, 2025

ਯੋਗ ਹੀ ਜੀਵਨ ਹੈ- ਸਵਾਮੀ ਸੰਕਲਪ ਦੇਵ

ਭੀਖੀ, 20 ਨਵੰਬਰ (ਕਮਲ ਜ਼ਿੰਦਲ) – ਸਥਾਨਕ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਵਿੱਚ ਸੰਸਕ੍ਰਿਤੀ ਵਰਕਸ਼ਾਪ ਦੌਰਾਨ ਯੋਗ ਦੀ ਕਲਾਸ ਲਗਾਈ ਗਈ।ਇਹ ਕਲਾਸ ਸਵੇਰ ਵੇਲੇ ਸਕੂਲ ਦੀ ਪ੍ਰਾਥਨਾ ਸਭਾ ਵਿੱਚ ਲਗਾਈ ਗਈ। ਇਸ ਵਿੱਚ ਸਵਾਮੀ ਸੰਕਲਪ ਦੇਵ ਜੀ (ਪਤੰਜ਼ਲੀ) ਵਲੋਂ ਬੱਚਿਆਂ ਨੂੰ ਯੋਗ ਦੀ ਮਹੱਤਤਾ ਦੱਸੀ।ਉਨ੍ਹਾਂ ਨੇ ਬੱਚਿਆਂ ਨੂੰ ਕਿਹਾ ਕਿ ਕਿਵੇ ਯੋਗ ਕਰਨ ਨਾਲ ਸਰੀਰ ਨੂੰ ਬਿਮਾਰੀਆਂ ਮੁਕਤ ਕੀਤਾ ਜਾ ਸਕਦਾ ਹੈ ਅਤੇ ਨਾਲ ਹੀ ਕਮਲ ਬਰੇਟਾ ਅਤੇ ਡਾ: ਪ੍ਰਗਟ ਸਿੰਘ (ਸਮਾਉ) ਨੇ ਬੱਚਿਆਂ ਨਾਲ ਯੋਗ ਸਬੰਧੀ ਜਾਣਕਾਰੀ ਸਾਂਝੀ ਕੀਤੀ।ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਸਵਾਮੀ ਜੀ ਅਤੇ ਪਹੁੰਚੇ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …