ਅੰਮ੍ਰਿਤਸਰ, 29 ਨਵੰਬਰ (ਸੁਖਬੀਰ ਸਿੰਘ) – ਰੀਗੋ ਬਿ੍ਰਜ ਦੀ ਉਸਾਰੀ ਲਈ ਭਾਰਤੀ ਰੋਲਵੇ ਵੱਲੋਂ ਮਿਲੀ ਹਰੀ ਝੰਡੀ ਦਾ ਸਵਾਗਤ ਕਰਦੇ ਡਿਪਟੀ ਕਮਿਸ਼ਨਰ ਸ੍ਰੀ
ਘਣਸ਼ਾਮ ਥੋਰੀ ਨੇ ਕਿਹਾ ਕਿ ਪੁਰਾਣੇ ਹੋ ਚੁੱਕੇ ਇਸ ਪੁੱਲ ਨੂੰ ਨਵਾਂ ਉਸਾਰਨ ਦੀ ਲੋੜ ਹੈ, ਪਰ ਇਸ ਰਸਤੇ ਨੂੰ ਉਸਾਰੀ ਲਈ ਬੰਦ ਕਰਨ ਤੋਂ ਪਹਿਲਾਂ ਟਰੈਫਿਕ ਪੁਲਿਸ ਤੇ ਨਗਰ ਨਿਗਮ ਲੋਕਾਂ ਲਈ ਬਦਲਵੇਂ ਰਸਤੇ ਦੇਵੇ।ਅੱਜ ਰੀਗੋ ਬ੍ਰਿਜ ਦੀ ਉਸਾਰੀ ਲਈ ਸੱਦੀ ਗਈ ਮੀਟਿੰਗ ਨੂੰ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਵੇਂ ਕਿ ਇਹ ਰਸਤਾ ਭਾਰੀ ਵਾਹਨਾਂ ਲਈ ਪਹਿਲਾਂ ਤੋਂ ਹੀ ਬੰਦ ਕੀਤਾ ਜਾ ਚੁੱਕਾ ਹੈ, ਪਰ ਅਜੇ ਵੀ ਵੱਡੀ ਗਿਣਤੀ ਵਿੱਚ ਛੋਟੇ ਵਾਹਨ ਤੇ ਸਕੂਟਰ, ਸਾਇਕਲ ਇਸ ਰਸਤੇ ਤੋਂ ਰੋਜ਼ਾਨਾ ਆਉਂਦੇ ਹਨ।ਇਸ ਲਈ ਪੁੱਲ ਢਾਹੁਣ ਤੋਂ ਪਹਿਲਾਂ ਇਸ ਰਸਤੇ ਦੀ ਥਾਂ ਜੋ ਵੀ ਰਸਤੇ ਲੋਕਾਂ ਦੀ ਵਰਤੋਂ ਲਈ ਦਿੱਤੇ ਜਾਣੇ ਹਨ।ਉਨਾਂ ਬਾਬਤ ਟਰੈਫਿਕ ਪੁਲਿਸ ਤੇ ਨਿਗਮ ਅਧਿਕਾਰੀ ਫੈਸਲਾ ਲੈਣ ਤੇ ਲੋਕਾਂ ਨੂੰ ਇੰਨਾ ਰਸਤਿਆਂ ਬਾਰੇ ਜਾਣੂ ਕਰਵਾਉਣ।
ਉਨਾਂ ਰੇਲਵੇ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਸ਼ਹਿਰ ਦੀ ਟਰੈਫਿਕ ਲੋੜਾਂ ਨੂੰ ਵੇਖਦੇ ਹੋਏ ਇਹ ਪੁੱਲ ਘੱਟ ਤੋਂ ਘੱਟ ਸਮੇਂ ਵਿਚ ਬਨਾਉਣ ਦਾ ਉਪਰਾਲਾ ਕੀਤਾ ਜਾਵੇ ਤਾਂ ਜੋ ਲੋਕ ਲੰਮਾ ਸਮਾਂ ਇਸ ਦੀ ਉਸਾਰੀ ਦਾ ਇੰਤਜ਼ਾਰ ਨਾ ਕਰਨਾ ਪਵੇ।ਉਨਾਂ ਕਿਹਾ ਕਿ ਰੇਲਵੇ ਨੂੰ ਪੁੱਲ ਦੀ ਉਸਾਰੀ ਲਈ ਪ੍ਰਵਾਨਗੀ ਇਸੇ ਸ਼ਰਤ ‘ਤੇ ਦਿੱਤੀ ਜਾਵੇਗੀ ਕਿ ਉਹ ਠੇਕੇਦਾਰ ਕੋਲੋਂ ਸਮੇਂ ਸਿਰ ਕੰਮ ਪੂਰਾ ਕਰਨ ਦਾ ਭਰੋਸਾ ਲਵੇ ਅਤੇ ਅਜਿਹਾ ਨਾ ਹੋਣ ਉਤੇ ਠੇਕੇਦਾਰ ਨੂੰ ਭਾਰੀ ਜੁਰਮਾਨੇ ਦਾ ਪ੍ਰਬੰਧ ਇਕਰਾਰਨਾਮੇ ਵਿਚ ਦਰਜ਼ ਹੋਵੇ।ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਇਸ ਪੁੱਲ ਨੂੰ ਬੰਦ ਕਰਕੇ ਜੋ ਵੀ ਰਸਤੇ ਲੋਕਾਂ ਲਈ ਦਿੱਤੇ ਜਾਣੇ ਹਨ, ਉਸ ਬਾਬਤ ਲੋਕਾਂ ਨੂੰ ਮੀਡੀਏ ਤੇ ਲੋਕ ਨੁੰ ਮਾਇਦਿਆਂ ਰਾਹੀਂ ਜਾਣੂ ਕਰਵਾ ਦਿੱਤਾ ਜਾਵੇ।
ਇਸ ਮੌਕੇ ਰੇਲਵੇ, ਨਗਰ ਨਿਗਮ, ਲੋਕ ਨਿਰਮਾਣ ਵਿਭਾਗ, ਟਰੈਫਿਕ ਪੁਲਿਸ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media