Saturday, July 27, 2024

ਭਾਈ ਵੀਰ ਸਿੰਘ ਦੀ 151 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਮੁਕਾਬਲੇ 5 ਤੋ 7 ਦਸੰਬਰ ਨੂੰ

ਅੰਮ੍ਰਿਤਸਰ, 29 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਭਾਈ ਵੀਰ ਸਿੰਘ ਫਲਾਵਰ, ਪਲਾਂਟਸ ਪ੍ਰਦਰਸ਼ਨੀ ਅਤੇ ਰੰਗੋਲੀ ਮੁਕਾਬਲਾ ਭਾਈ ਵੀਰ ਸਿੰਘ ਜੀ ਦਾ ਜਨਮ ਦਿਨ ਵਾਲੇ ਦਿਨ 5 ਦਸੰਬਰ ਤੋਂ 7 ਦੰਸਬਰ ਤੱਕ ਅਯੋਜਿਤ ਕੀਤਾ ਜਾ ਰਿਹਾ ਹੈ।ਫਲਾਵਰ ਸ਼ੋਅ ਇੰਚਾਰਜ਼ ਗੁਰਵਿੰਦਰ ਸਿੰਘ ਅਤੇ ਮੈਡਮ ਸੁਨੈਨਾ ਸਹਾਇਕ ਪ੍ਰੋਫੈਸਰ ਐਗਰੀਕਲਚਰ ਨੇ ਦੱਸਿਆ ਕਿ ਇਸ ਫਲਾਵਰ ਸ਼ੋਅ ਵਿੱਚ ਗਮਲਿਆਂ ਵਿੱਚ ਉਗਾਈਆਂ ਵੱਖ-ਵੱਖ ਕਿਸਮਾਂ ਦੀਆਂ ਵੱਡੀਆਂ ਅਤੇ ਛੋਟੀਆਂ ਗਲਦਾਉਦੀਆਂ ਪ੍ਰਦਰਸ਼ਿਤ ਕੀਤੀਆ ਜਾਣਗੀਆਂ।ਗਮਲਿਆਂ ਵਿੱਚ ਲੱਗੇ ਗੁਲਾਬ ਵੀ ਫਲਾਵਰ ਸ਼ੋਅ ਵਿੱਚ ਚਾਰ ਚੰਨ ਲਗਾਣਗੇ।ਕਈ ਕਿਸਮਾਂ ਵਿੱਚ ਸਜਾਵਟੀ ਬੂਟੇ ਅਤੇ ਕੈਕਟਸ ਵੀ ਖਿੱਚ ਦਾ ਕੇਂਦਰ ਬਣਨਗੇ।ਇਹ ਪ੍ਰਦਰਸ਼ਨੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਸਾਹਮਣੇ ਲਗਾਈ ਜਾਵੇਗੀ।
ਬੱਚਿਆਂ ਅਤੇ ਵਿਦਿਆਰਥੀਆਂ ਲਈ ਰੰਗੋਲੀ ਦਾ ਵੀ ਮੁਕਾਬਲਾ ਹੋਵੇਗਾ।ਜਿਸ ਵਿੱਚ ਪਹਿਲੀ ਕਲਾਸ ਵਿੱਚ ਫੁੱਲਾਂ ਦੀਆਂ ਪੱਤੀਆਂ ਅਤੇ ਦੂਸਰੀ ਕਲਾਸ ਵਿੱਚ ਆਰਟੀਫੀਸ਼ੀਅਲ ਸਮਾਨ ਦੀ ਰੰਗੋਲੀ ਬਣਾਈ ਜਾਵੇਗੀ।ਇਸ ਨੁਮਾਇਸ਼ ਲਈ 5 ਦਸੰਬਰ ਦਿਨ ਮੰਗਲਵਾਰ ਨੂੰ ਐਂਟਰੀਆਂ ਲਈਆਂ ਜਾਣਗੀਆਂ।6 ਦਸੰਬਰ ਬੁੱਧਵਾਰ ਨੂੰ ਨੁਮਾਇਸ਼ ਦੀ ਪਰਖ ਹੋਵੇਗੀ ਅਤੇ ਉਦਘਾਟਨ ਕੀਤਾ ਜਾਵੇਗਾ।ਆਖਰੀ ਦਿਨ ਭਾਵ 7 ਦਸੰਬਰ ਵੀਰਵਾਰ ਨੂੰ ਇਨਾਮਾਂ ਦੀ ਵੰਡ ਕੀਤੀ ਜਾਵੇਗੀ।
ਫਲਾਵਰ ਸ਼ੋਅ ਬਾਰੇ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲਈ ਗੁਰਵਿੰਦਰ ਸਿੰਘ ਮੋਬਾਇਲ ਨੰ. 9646837020 ਜਾਂ ਮੈਡਮ ਸੁਨੈਨਾ ਮੋਬਾਇਲ ਨੰ. 9501382180 ਨਾਲ ਸੰਪਰਕ ਕੀਤਾ ਜਾ ਸਕਦਾ ਹੈ ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …