ਅੰਮ੍ਰਿਤਸਰ, 29 ਨਵੰਬਰ (ਸੁਖਬੀਰ ਸਿੰਘ) – ਚੀਫ ਇਲੈਕਟਰੋਲ ਅਫਸਰ ਪੰਜਾਬ ਵਲੋਂ 27 ਅਕਤੂਬਰ ਤੋਂ 9 ਦਸੰਬਰ 2023 ਤੱਕ ਵਿਸ਼ੇਸ਼ ਸਰਸਰੀ ਸੁਧਾਈ 2024 ਚਲਾਈ ਗਈ ਹੈ।ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਘਨਸ਼ਾਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੇਖਣ ਵਿੱਚ ਆਇਆ ਹੈ ਕਿ ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਦੀ ਵੋਟਰ ਰਜਿਸਟਰੇਸ਼ਨ ਘੱਟ ਹੈ।ਮਹਿਲਾ ਵੋਟਰਾਂ ਦੀ ਰਜਿਸ਼ਟਰੇਸ਼ਨ ਵਧਾਉਣ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਿੱਚ ਇਕ ਵਿਸ਼ੇਸ਼ ਵੋਟਰ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ 35 ਲੜਕੀਆਂ ਨੇ ਭਾਗ ਲਿਆ।ਸ੍ਰੀਮਤੀ ਨੀਲਮ ਮਹੇ ਡੈਡੀਕੇਟਿਡ ਅਸਿਸਟੈਂਟ ਰਜਿਸਟ੍ਰੇਸ਼ਨ ਅਫਸਰ (18-ਪੂਰਬੀ ਅੰਮ੍ਰਿਤਸਰ) ਕਮ-ਡਿਪਟੀ ਡਾਇਰੈਕਟਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਨੇ ਇਹਨਾਂ ਮਹਿਲਾ ਉਮੀਦਵਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਸਾਰੀਆਂ ਲੜਕੀਆਂ ਆਪਣੇ-ਆਪਣੇ ਇਲਾਕੇ ਵਿੱਚ ਹੋਰ ਮਹਿਲਾਵਾਂ ਨੂੰ ਵੋਟਰ ਰਜਿਸਟਰੇਸ਼ਨ ਲਈ ਪ੍ਰੇਰਿਤ ਕਰਨ।ਉਹਨ੍ਹਾ ਨੇ ਵੋਟਰ ਜਾਗਰੂਕਤਾ ਲਈ ਪੋਸਟਰ ਅਤੇ ਵੋਟਰ ਜਾਗਰੂਕਤਾ ਟੈਗ ਵੀ ਵੰਡੇ।
ਇਸ ਮੌਕੇ ਡਿਪਟੀ ਸੀ.ਈ.ਓ ਤੀਰਥਪਾਲ ਸਿੰਘ, ਸਿਧਾਰਥ ਖੰਨਾ, ਦੀਪਿਕਾ ਧੀਰ ਆਦਿ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੁਮੈਨ ਨੇ ਸਵੱਛ ਭਾਰਤ ਮਿਸ਼ਨ ’ਚ ਪ੍ਰਾਪਤ ਕੀਤਾ ਦੂਜਾ ਸਥਾਨ
ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੁਮੈਨ ਨੇ ਨਗਰ ਨਿਗਮ ਅਧੀਨ ਚੱਲ …