Thursday, March 12, 2026

ਦੋ-ਦੋ ਵੋਟਾਂ ਬਨਾਉਣ ਵਾਲੇ ਲੋਕਾਂ ਨੂੰ ਜਿਲ੍ਹਾ ਪ੍ਰਸ਼ਾਸਨ ਵਲੋਂ ਨੋਟਿਸ ਜਾਰੀ

ਚੋਣ ਵਿਭਾਗ ਵਲੋਂ ਡਾਕ ਰਾਹੀਂ ਭੇਜਿਆ ਗਿਆ ਫਾਰਮ ਤਰੁੰਤ ਭਰ ਕੇ ਭੇਜਣ ਦੀ ਹਦਾਇਤ

ਅੰਮ੍ਰਿਤਸਰ, 14 ਦਸੰਬਰ (ਸੁਖਬੀਰ ਸਿੰਘ) – ਜਿਲ੍ਹਾ ਚੋਣ ਅਧਿਕਾਰੀ ਘਣਸ਼ਾਮ ਥੋਰੀ ਨੇ ਨਵੀਆਂ ਬਣ ਰਹੀਆਂ ਵੋਟਾਂ ਅਤੇ ਚੱਲ ਰਹੇ ਸੁਧਾਈ ਦੇ ਕੰਮ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਜਿਲ੍ਹੇ ਵਿੱਚ ਜਿੰਨਾਂ ਵੋਟਰਾਂ ਦੀ ਕਿਸੇ ਕਾਰਨ ਦੋਹਰੀ ਵੋਟ ਬਣੀ ਹੈ, ਉਨਾਂ ਨੂੰ ਚੋਣ ਵਿਭਾਗ ਵੱਲੋਂ ਡਾਕ ਰਾਹੀਂ ਨੋਟਿਸ ਭੇਜੇ ਜਾ ਚੁੱਕੇ ਹਨ।ਇਸ ਨੋਟਿਸ ਦੇ ਨਾਲ-ਨਾਲ ਫਾਰਮੈਟ-ਏ ਵੀ ਅਜਿਹੇ ਵੋਟਰਾਂ ਨੂੰ ਭੇਜਿਆ ਗਿਆ ਹੈ।ਇਸ ਫਾਰਮੈਟ ਏ ਵਿੱਚ ਵੋਟਰ ਨੇ ਜਿਸ ਜਗ੍ਹਾ ਦੀ ਵੋਟ ਰੱਖਣੀ ਹੈ, ਉਸਦੀ ਚੋਣ ਕਰਕੇ ਫਾਰਮੈਟ ਏ ਉਤੇ ਦਸਤਖਤ ਕਰਨ ਅਤੇ ਨਾਲ ਭੇਜੇ ਗਏ ਖਾਲੀ ਲਿਫਾਫੇ ਵਿੱਚ ਵਾਪਸੀ ਡਾਕ ਰਾਹੀਂ ਸਬੰਧਤ ਚੋਣਕਾਰ ਰਜਿਸਟਰੇਨ ਅਫਸਰ ਨੂੰ ਤਰੁੰਤ ਭੇਜਣਾ ਯਕੀਨੀ ਬਨਾਉਣ।ਉਨਾਂ ਦੱਸਿਆ ਕਿ ਫਾਰਮੈਟ ਏ ਵਿੱਚ ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਇਕ ਮੋਬਾਇਲ ਨੰਬਰ ਵੀ ਪ੍ਰਿੰਟ ਹੋਇਆ ਹੈ।ਜੇਕਰ ਕਿਸੇ ਵੀ ਅਜਿਹੇ ਵੋਟਰ ਨੇ ਵਧੇਰੀ ਜਾਣਕਾਰੀ ਲੈਣੀ ਹੈ ਤਾਂ ਉਹ ਵੋਟਰ ਹੈਲਪਲਾਈਨ ਨੰਬਰ 1950 ‘ਤੇ ਸੰਪਰਕ ਕਰ ਸਕਦਾ ਹੈ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …