Friday, October 18, 2024

ਭਗਵਾਨ ਵਾਲਮੀਕਿ ਤੀਰਥ ਨੂੰ ਨਿਰੰਤਰ ਬਿਜਲੀ ਲਈ ਹਾਟਲਾਈਨ ਦਿੱਤੀ ਜਾਵੇਗੀ- ਸੁਰਸਿੰਘ

ਅੰਮ੍ਰਿਤਸਰ, 14 ਦਸੰਬਰ (ਸੁਖਬੀਰ ਸਿੰਘ) – ਪੰਜਾਬ ਪਾਵਰ ਕਾਰਪੋਰੇਸ਼ਨ ਲਿਮ. ਦੇ ਡਾਇਰੈਕਟਰ ਜਸਬੀਰ ਸਿੰਘ ਸੁਰਸਿੰਘ ਜੋ ਕਿ ਭਗਵਾਨ ਵਾਲਮੀਕਿ ਤੀਰਥ ਵਿਖੇ ਨਤਮਸਤਕ ਹੋਣ ਲਈ ਪਹੁੰਚੇ।ਉਨਾਂ ਨੇ ਤੀਰਥ ਦੀ ਬਿਜਲੀ ਸਪਲਾਈ ਨੂੰ ਹੌਟਲਾਈਨ ਨਾਲ ਜੋੜਨ ਦਾ ਵਾਅਦਾ ਕਰਦੇ ਕਿਹਾ ਕਿ ਜਲਦੀ ਹੀ ਤੀਰਥ ਦੀ ਬਿਜਲੀ ਸਪਲਾਈ ਨੂੰ ਨੋ-ਪਾਵਰ ਕੱਟ ਜ਼ੋਨ ਬਣਾਇਆ ਜਾਵੇਗਾ।ਭਗਵਾਨ ਵਾਲਮੀਕਿ ਤੀਰਥ ਨਾਲ ਜੁੜੀ ਇੱਕ ਵੱਡੀ ਮੰਗ ਨੂੰ ਗੰਭੀਰਤਾ ਨਾਲ ਲਿਆ, ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਨਾ ਮੰਦਿਰ ਦੀ ਤਰਜ਼ ‘ਤੇ ਤੀਰਥ ਨੂੰ ਬਿਜਲੀ ਦੇ ਬਿਲ ਵਿੱਚ 75% ਛੋਟ ਦੇਣ ਦੀ ਹੈ।ਉਨਾਂ ਨੇ ਜਲਦੀ ਇਸ ਨੂੰ ਜਲਦ ਮਨਜ਼ੂਰੀ ਦੇਣ ਦਾ ਭਰੋਸਾ ਵੀ ਦਿਵਾਇਆ।ਉਹਨਾਂ ਨੇ ਮੌਕੇ ‘ਤੇ ਅਧਿਕਾਰੀਆਂ ਨੂੰ ਨਿਰੇਦਸ਼ ਦਿੱਤੇ ਕਿ ਪਾਵਨ ਤੀਰਥ ਨੂੰ ਐਮਰਜੈਂਸੀ ਸੇਵਾ ਲਈ ਦੋ ਵੱਡੇ ਟਰਾਲੀ ਜਰਨੇਟਰ ਮੁਹੱਈਆ ਕਰਵਾਏ ਜਾਣ।
ਇਸ ਮੌਕੇ ਭਗਵਾਨ ਵਾਲਮੀਕਿ ਤੀਰਥ ਸ਼ਰਾਇਨ ਬੋਰਡ ਦੇ ਜਨਰਲ ਮੈਨੇਜਰ ਅਤੇ ਰਵਿੰਦਰ ਹੰਸ ਨੇ ਆਪਣੇ ਸਾਥੀਆਂ ਨਾਲ ਡਾਇਰੈਕਟਰ ਜਸਬੀਰ ਸਿੰਘ ਸੁਰਸਿੰਘ ਦਾ ਸਨਮਾਨ ਕੀਤਾ।ਇਸ ਮੌਕੇ ਭਗਵਾਨ ਵਾਲਮੀਕਿ ਤੀਰਥ ਦੇ ਜੀ.ਐਮ ਕੁਛਰਾਜ, ਜ਼ਿਲ੍ਹਾ ਯੂਥ ਜੁਆਇੰਟ ਸੈਕਟਰੀ ਵਰੁਣ ਰਾਣਾ, ਬਲਾਕ ਇੰਚਾਰਜ਼ ਵਿਰਾਟ ਦੇਵਗਨ, ਪਿ੍ਰਤਪਾਲ ਸਿੰਘ, ਸੁਰਜੀਤ ਸਿੰਘ, ਸਰਬਜੀਤ ਸਿੰਘ, ਗੁਰਜੀਤ ਸਿੰਘ, ਹਰਜੀਤ ਸਿੰਘ, ਮੈਡਮ ਸੁਨੀਤਾ ਸਮੇਤ ਵੱਡੀ ਗਿਣਤੀ ‘ਚ ਪਾਰਟੀ ਵਰਕਰ ਮੌਜ਼ੂਦ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …