Thursday, July 18, 2024

ਉਤਸ਼ਾਹ ਨਾਲ ਮਨਾਇਆ ਪੈਨਸ਼ਨਰਜ਼ ਦਿਹਾੜਾ

ਸੰਗਰੂਰ, 17 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਮੰਦਿਰ ਸ੍ਰੀ ਮਨਸਾ ਦੇਵੀ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਜੀਤ ਸਿੰਘ ਢੀਂਡਸਾ ਦੀ ਅਗਵਾਈ ਅਤੇ ਗੁਰਦੀਪ ਸਿੰਘ ਮੰਗਵਾਲ, ਸਤਪਾਲ ਸਿੰਗਲਾ, ਨੰਦ ਲਾਲ ਮਲਹੋਤਰਾ, ਗੋਬਿੰਦਰ ਸ਼ਰਮਾ, ਹਰਵਿੰਦਰ ਸਿੰਘ ਭੱਠਲ, ਹਰਪਾਲ ਸਿੰਘ ਸੰਗਰੂਰਵੀ, ਨਿਹਾਲ ਸਿੰਘ ਮੰਗਵਾਲ, ਬਾਬਾ ਹਰਦਿਆਲ ਸਿੰਘ, ਸ਼ੇਰ ਸਿੰਘ ਬਾਲੇਵਾਲ, ਗੁਰਦੇਵ ਸਿੰਘ ਭੁੱਲਰ, ਦੀ ਦੇਖ-ਰੇਖ ਹੇਠ ਇਤਿਹਾਸਕ ਪੈਨਸ਼ਨਰਜ਼ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਰਵਿੰਦਰ ਸਿੰਘ ਗੁੱਡੂ ਆਬਕਾਰੀ ਤੇ ਕਰ ਵਿਭਾਗ ਦੀ ਪੈਨਸ਼ਨਰਸ਼਼ ਯੂਨੀਅਨ ਦੇ ਸਰਪ੍ਰਸਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਰੋਹ ਦੀ ਪ੍ਰਧਾਨਗੀ ਸਮਾਜ ਸੇਵੀ ਸੁਖਵਿੰਦਰ ਸਿੰਘ ਸ਼ੇਖੋਂ ਕੈਨੇਡਾ ਨਿਵਾਸੀ ਨੇ ਕੀਤੀ। ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਨਵਨਿਯੁੱਕਤ ਪ੍ਰਧਾਨ ਡਾ. ਨਰਵਿੰਦਰ ਸਿੰਘ ਕੌਸ਼ਲ, ਇੰਜ. ਪਰਵੀਨ ਬਾਂਸਲ ਚੇਅਰਮੈਨ, ਜਗਜੀਤ ਸਿੰਘ ਜਨਰਲ ਸਕੱਤਰ ਦੇ ਨਾਲ ਰਾਜ ਕੁਮਾਰ ਅਰੋੜਾ ਜਿਲ੍ਹਾ ਪ੍ਰਧਾਨ, ਰਾਮ ਲਾਲ ਪਾਂਧੀ ਜਿਲ੍ਹਾ ਸਕੱਤਰ, ਸਮਾਜ ਸੇਵੀ ਗੁਰਪਾਲ ਸਿੰਘ ਗਿੱਲ, ਸੱਜਣ ਸਿੰਘ ਪੂਨੀਆ, ਜਸਵੰਤ ਸਿੰਘ ਭੁੱਲਰ, ਬਲਦੇਵ ਰਾਜ ਮਦਾਨ, ਸੱਤਦੇਵ ਸ਼ਰਮਾ, ਬਹਾਦਰ ਸਿੰਘ, ਜਸਪਾਲ ਸ਼ਰਮਾ, ਡਾ. ਇਕਬਾਲ ਸਿੰਘ ਸਕਰੌਦੀ, ਦਿਲਬਾਗ ਸਿੰਘ ਸੋਹੀ, ਕੌਰ ਸਿੰਘ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਮੈਨੇਜਰ ਲਵਨੀਤ ਕੁਮਾਰ ਕਪਿਲ ਜੋਸ਼ੀ ਐਸੋਸੀਏਟ, ਮੈਡਮ ਅਨੀਸ਼ਾ ਸ਼ਰਮਾ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਏ।ਭੁਪਿੰਦਰ ਸਿੰਘ ਜੱਸੀ ਜਨਰਲ ਸਕੱਤਰ ਦੇ ਸਟੇਜ ਸੰਚਾਲਨ ਅਧੀਨ ਸਮਾਗਮ ਦੀ ਆਰੰਭਤਾ ਅਮਨਦੀਪ ਸਿੰਘ ਬੱਲ ਵੱਲੋਂ ਸ਼ਬਦ ਅਤੇ ਵਾਰ ਗਾਇਨ ਨਾਲ ਕੀਤੀ।ਸੁਰਿੰਦਰ ਪਾਲ ਸਿੰਘ ਸਿਦਕੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਖੂਬਸੂਰਤ ਗੀਤ ਰਾਹੀਂ ਸਿਜ਼ਦਾ ਕੀਤਾ ਗਿਆ।ਜੀਤ ਸਿੰਘ ਪ੍ਰਧਾਨ ਨੇ ਸਵਾਗਤ ਕਰਦੇ ਹੋਏ ਐਸੋਸੀਏਸ਼ਨ ਵਲੋਂ ਪਿਛਲੇ ਸਾਲ ਵਿੱਚ ਕੀਤੇ ਸੰਘਰਸ਼ ਅਤੇ ਸਮਾਜ ਸੇਵਾ ਲਈ ਕੀਤੇ ਕਾਰਜ਼ਾਂ ਦੀ ਰਿਪੋਰਟ ਪੇਸ਼ ਕੀਤੀ।ਲਾਭ ਸਿੰਘ ਕੈਸ਼ੀਅਰ ਨੇ ਐਸੋਸੀਏਸ਼ਨ ਦੀ ਆਮਦਨ-ਖਰਚ ਦਾ ਲੇਖਾ ਜੋਖਾ ਪੇਸ਼ ਕੀਤਾ।ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਵੱਖ-ਵੱਖ ਬੁਲਾਰਿਆਂ ਨੇ ਸਮੂਹ ਪੈਨਸ਼਼ਨਰਜ਼ ਸਾਥੀਆਂ ਨੂੰ ਇਤਿਹਾਸਕ ਦਿਹਾੜੇ ਦੀ ਵਧਾਈ ਦਿੱਤੀ ਅਤੇ ਪੈਨਸ਼ਨਰਸ਼ ਨੂੰ ਦਿੱਤੇ ਜਾਣ ਵਾਲੇ ਲਾਭ ਅਤੇ ਮੰਗਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਵੱਖ-ਵੱਖ ਵਿਭਾਗਾਂ ਵਿੱਚੋਂ ਸ਼ਾਨ ਅਤੇ ਆਨ ਨਾਲ ਸੇਵਾ ਮੁਕਤ ਹੋਣ ਤੋਂ ਬਾਅਦ ਮਿਲ ਰਹੀ ਪੈਨਸ਼ਨ ਸਾਡਾ ਹੱਕ ਹੈ, ਕੋਈ ਖੈਰਾਤ ਨਹੀਂ।ਵਾਸਦੇਵ ਸ਼਼ਰਮਾ, ਗੋਬਿੰਦਰ ਸ਼ਰਮਾ ਨੇ ਵੀ ਵਿਚਾਰ ਸਾਂਝੇ ਕੀਤੇ।ਸਟੇਟ ਬੈਂਕ ਵਲੋਂ ਕਪਿਲ ਜੋਸ਼ੀ ਨੇ ਬੈਂਕ ਵੱਲੋਂ ਪੈਨਸ਼ਨਰਜ਼ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਦੀ ਜਾਣਕਾਰੀ ਦਿੱਤੀ।75, 85 ਅਤੇ 90 ਤੋਂ ਵੱਧ ਉਮਰ ਦੇ ਪੈਨਸ਼ਨਰਾਂ ਨੂੰ ਸਨਮਾਨਿਤ ਕਰਨ ਦੀ ਰਸਮ ਮੁੱਖ ਮਹਿਮਾਨ ਰਵਿੰਦਰ ਸਿੰਘ ਗੁੱਡੂ, ਸੁਖਵਿੰਦਰ ਸਿੰਘ ਸ਼ੇਖੋਂ, ਜੀਤ ਸਿੰਘ ਢੀਂਡਸਾ, ਮਨਜੀਤ ਕੌਰ ਢੀਂਡਸਾ, ਸੁਸ਼ਮਾ ਰਾਣੀ, ਕਮਲੇਸ਼ ਰਾਣੀ, ਰਮੇਸ਼ ਕੁਮਾਰੀ ਅਤੇ ਹੋਰਾਂ ਨੇ ਨਿਭਾਈ।
ਸਮਾਗਮ ਲਈ ਹਰਪਾਲ ਸਿੰਘ ਭੁੱਲਰ, ਜ਼ਰਨੈਲ ਸਿੰਘ ਲੁਬਾਣਾ, ਕਰਨੈਲ ਸਿੰਘ ਸ਼ੇਖੋਂ, ਭਜਨ ਸਿੰਘ, ਰਾਜ ਸਿੰਘ, ਪੀ.ਸੀ ਬਾਘਾ, ਅਵਿਨਾਸ਼ ਸ਼ਰਮਾ, ਨਵਤੇਜ ਸਿੰਘ ਮਾਨ, ਸੁਖਦੇਵ ਸਿੰਘ ਜੱਸੀ, ਰਾਮ ਸਰੂਪ ਸਿੰਘ ਅਲੀਸ਼ੇਰ, ਪਵਨ ਕੁਮਾਰ ਸਿੰਗਲਾ, ਰਾਜਿੰਦਰ ਸਿੰਘ ਚੰਗਾਲ, ਦਵਿੰਦਰ ਕੁਮਾਰ ਜ਼ਿੰਦਲ, ਜਸਵੀਰ ਸਿੰਘ ਖਾਲਸਾ, ਲਾਲ ਚੰਦ ਸੈਣੀ ਆਦਿ ਨੇ ਵੱਖ-ਵੱਖ ਸੇਵਾਵਾਂ ਨਿਭਾਈਆਂ।ਮੁੱਖ ਮਹਿਮਾਨ ਰਵਿੰਦਰ ਸਿੰਘ ਗੁੱਡੂ ਨੇ ਐਸੋਸੀਏਸ਼ਨ ਵਲੋਂ ਕੀਤੇ ਇਸ ਸਨਮਾਨ ਸਮਾਰੋਹ ਦੀ ਸ਼ਲਾਘਾ ਕੀਤੀ ਅਤੇ ਪੰਜਾਬ ਸਰਕਾਰ ਵਲੋਂ ਪੈਨਸ਼ਨਰਜ ਸਾਥੀਆਂ ਦੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਰੇ ਰਾਜਾਂ ਵਿ ਚ ਡੀ.ਏ ਲਾਗੂ ਹੋ ਚੁੱਕਾ ਹੈ, ਪਰ ਪੰਜਾਬ ਸਰਕਾਰ ਨੇ ਵਾਅਦਾ ਖਿਲਾਫੀ ਕੀਤੀ ਹੈ। ਉਨ੍ਹਾਂ ਨੇ ਸਰਕਾਰ ਪਾਸੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਮੰਗ ਕੀਤੀ।90 ਸਾਲ ਤੋਂ ਵੱਧ ਉਮਰ ਦੇ ਸਰਦਾਰਾ ਸਿੰਘ, ਪੂਰਨ ਚੰਦ ਜ਼ਿੰਦਲ, ਮਹਿੰਦਰ ਸਿੰਘ ਸਿੱਧੂ, ਗਿਆਨ ਸਿੰਘ ਤੋਂ ਇਲਾਵਾ ਪ੍ਰੀਤਮ ਸਿੰਘ, ਗੁਰਦੇਵ ਸਿੰਘ, ਗਿਆਨ ਚੰਦ ਸਿੰਗਲਾ, ਫ਼ਕੀਰ ਚੰਦ ਗਰਗ, ਗੁਰਮੀਤ ਸਿੰਘ, ਅਮਰ ਨਾਥ, ਗੁਰਕਿਰਪਾਲ ਸਿੰਘ, ਸੁਖਵਿੰਦਰ ਸਿੰਘ ਢੀਂਡਸਾ, ਮਨਮੋਹਨ ਸਿੰਘ, ਜਸਵੰਤ ਸਿੰਘ, ਸੰਤੋਖ ਸਿੰਘ, ਸਵਰਨ ਕੌਰ, ਹਰਵਿੰਦਰ ਕੌਰ, ਗੁਰਵਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਹਾਜ਼ਰ ਪੈਨਸ਼ਰਾਂ ਦਾ ਸਨਮਾਨ ਕੀਤਾ ਗਿਆ।ਗੁਰਦੀਪ ਸਿੰਘ ਮੰਗਵਾਲ ਸੀਨੀਅਰ ਮੀਤ ਪ੍ਰਧਾਨ ਨੇ ਧੰਨਵਾਦੀ ਸ਼ਬਦ ਕਹੇ।

Check Also

ਭਾਰਤੀ ਸਟੇਟ ਬੈਂਕ ਦੇ ਅਧਿਕਾਰੀਆਂ ਨੇ ਬੂਟੇ ਲਗਾਏ

ਸੰਗਰੂਰ, 17 ਜੁਲਾਈ (ਜਗਸੀਰ ਲੌਂਗੋਵਾਲ) – ਐਸ.ਬੀ.ਆਈ ਵਲੋਂ ਸੀ.ਐਸ.ਆਰ ਗਤੀਵਿਧੀ ਅਧੀਨ “ਇਕ ਪੇੜ ਮਾਂ ਦੇ …