ਸਮਰਾਲਾ, 19 ਦਸੰਬਰ (ਇੰਦਰਜੀਤ ਸਿੰਘ ਕੰਗ) – ਪੰਜਾਬ ਪੈਨਸ਼ਨਰਜ਼ ਕਲਿਆਣ ਸੰਗਠਨ ਸਮਰਾਲਾ ਵਲੋਂ ‘ਬਾਗੀ ਭਵਨ’ ਸਮਰਾਲਾ ਵਿਖੇ ਪੈਨਸ਼ਨਰਜ਼ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ।ਸਮਰਾਲਾ, ਖੰਨਾ, ਖਮਾਣੋਂ ਅਤੇ ਮਾਛੀਵਾੜਾ ਸਾਹਿਬ ਦੇ ਪੈਨਸ਼ਨਰਾਂ ਤੇ ਫੈਮਲੀ ਪੈਨਸ਼ਨਰਜ਼ ਨੇ ਵੱਧ ਚੜ੍ਹ ਕੇ ਭਾਗ ਲਿਆ ਗਿਆ।ਪਾਵਰਕਾਮ ਮੰਡਲ ਸਮਰਾਲਾ ਦੇ ਪੈਨਸ਼ਨਰਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਪੰਜਾਬ ਪੈਨਸ਼ਨਰਜ਼ ਕਲਿਆਣ ਸੰਗਠਨ ਸਮਰਾਲਾ ਦੇ ਸਾਬਕਾ ਪ੍ਰਧਾਨ ਅਤੇ ਕਨਵੀਨਰ ਪੈਨਸ਼ਨਰ ਮਹਾਂ ਸੰਘ ਪੰਜਾਬ ਪ੍ਰੇਮ ਸਾਗਰ ਸ਼ਰਮਾ ਦੇ ਅਕਾਲ ਚਲਾਣੇ ਤੇ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਵੱਖ-ਵੱਖ ਬੁਲਾਰਿਆਂ ਨੇ ਪੈਨਸ਼ਨਰਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਵਿਚਾਰ ਰੱਖੇ।ਅਮਰਨਾਥ ਟਾਗਰਾ ਨੇ ਛੇਵੇਂ ਪੇ ਕਮਿਸ਼ਨ ਦਾ ਬਕਾਇਆ ਅਤੇ ਡੀ.ਏ ਦੀਆਂ ਤਿੰਨ ਕਿਸ਼ਤਾਂ ਨਾ ਜਾਰੀ ਕਰਨ ਸਬੰਧੀ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪੈਨਸ਼ਨਰ ਆਪਣੇ ਹੱਕ ਲੈ ਕੇ ਰਹਿਣਗੇ।ਮਾ. ਦਲੀਪ ਸਿੰਘ ਅਤੇ ਮਾ. ਰਾਮ ਰਤਨ ਨੇ ਤਹਿਸੀਲ ਪੱਧਰ ‘ਤੇ ਪੈਨਸ਼ਨਰ ਭਵਨ ਬਣਾਉਣ ਸਬੰਧੀ ਵਿਚਾਰ ਰੱਖੇ।ਸਿਕੰਦਰ ਸਿੰਘ ਮੰਡਲ ਪ੍ਰਧਾਨ ਪੈਨਸ਼ਨਰਜ਼ ਐਸੋ: ਪੀ.ਐਸ.ਪੀ.ਸੀ.ਐਲ ਨੇ ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਇਕਮੁੱਠ ਹੋਣ ਦੀ ਅਪੀਲ ਕੀਤੀ।ਲੈਕ: ਵਿਜੇ ਕੁਮਾਰ, ਜਸਵੰਤ ਸਿੰਘ ਢੰਡੇ, ਇੰਜ: ਜੁਗਲ ਕਿਸ਼ੋਰ, ਕੁਲਵੰਤ ਰਾਏ ਨੇ ਵੀ ਸੰਬੋਧਨ ਕੀਤਾ।
ਇਸ ਉਪਰੰਤ ਪੰਜਾਬ ਪੈਨਸ਼ਨਰਜ਼ ਕਲਿਆਣ ਸੰਗਠਨ ਸਮਰਾਲਾ ਦੇ ਅਹੱਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਹੋਈ, ਜਿਸ ਵਿੱਚ ਰਿਟਾ: ਹੈਡਮਾਸਟਰ ਮੇਘ ਸਿੰਘ ਜਵੰਦਾ (ਸਟੇਟ ਅਤੇ ਨੈਸ਼ਨਲ ਐਵਾਰਡੀ) ਪ੍ਰਧਾਨ, ਮਾ. ਦਲੀਪ ਸਿੰਘ ਅਤੇ ਮਾ. ਰਾਮ ਰਤਨ ਸੀਨੀ: ਮੀਤ ਪ੍ਰਧਾਨ, ਲੈਕ: ਵਿਜੇ ਕੁਮਾਰ ਸ਼ਰਮਾ ਜਨਰਲ ਸਕੱਤਰ, ਇੰਜ: ਜੁਗਲ ਕਿਸ਼ੋਰ ਸਾਹਨੀ ਸਕੱਤਰ, ਕੁਲਵੰਤ ਰਾਏ ਖਜਾਨਚੀ, ਅਮਰ ਨਾਥ ਟਾਗਰਾ, ਚਰਨਜੀਤ ਸਿੰਘ ਰਿਟਾ: ਸੈਂਟਰ ਹੈਡ ਟੀਚਰ, ਮਾ. ਪ੍ਰੇਮ ਨਾਥ, ਗੁਰਚਰਨ ਸਿੰਘ, ਹਿੰਮਤ ਸਿੰਘ, ਅਮਰਜੀਤ ਸਿੰਘ ਰਿਟਾ: ਬੀ.ਪੀ.ਈ.ਓ ਕਾਰਜਕਾਰਣੀ ਮੈਂਬਰ ਚੁਣੇ ਗਏ। ਸਟੇਜ ਸਕੱਤਰ ਦੀ ਭੂਮਿਕਾ ਸੁਖਦਰਸ਼ਨ ਸਿੰਘ ਸਕੱਤਰ ਪੈਨਸ਼ਨਰਜ਼ ਐਸੋ: ਪੀ.ਐਸ.ਪੀ.ਸੀ.ਐਲ ਨੇ ਨਿਭਾਈ।
ਇਸ ਮੌਕੇ ਯਸ਼ਪਾਲ, ਸੁਖਦੇਵ ਸਿੰਘ, ਮਾ. ਪੁਖਰਾਜ ਸਿੰਘ ਘੁਲਾਲ, ਨੇਤਰ ਸਿੰਘ ਮੁਤੋਂ, ਗੁਰਦਿਆਲ ਸਿੰਘ, ਜਗੀਰ ਸਿੰਘ, ਰਤਨ ਲਾਲ, ਸੋਮ ਨਾਥ, ਰੁਲਦਾ ਸਿੰਘ, ਬਲਵਿੰਦਰ ਸਿੰਘ, ਛੋਟਾ ਸਿੰਘ, ਦਰਸ਼ਨ ਸਿੰਘ ਕਟਾਣੀ, ਕ੍ਰਿਸ਼ਨ ਲਾਲ, ਸਤਵਿੰਦਰ ਸਿੰਘ, ਭੁਪਿੰਦਰਪਾਲ, ਅਮਰਜੀਤ ਸਿੰਘ ਚਹਿਲਾਂ, ਬਲਵਿੰਦਰ ਸਿੰਘ, ਪਵਨ ਕੁਮਾਰ, ਸਤਪਾਲ ਪੁਰੀ, ਜਗਪਾਲ ਸਿੰਘ, ਦਰਸ਼ਨ ਸਿੰਘ ਕੋਟਾਲਾ, ਬਾਵਾ ਸਿੰਘ, ਮਲਕੀਤ ਸਿੰਘ, ਹਰਜਿੰਦਰਪਾਲ ਸਿੰਘ, ਹਰਬੰਸ ਸਿੰਘ, ਹਿੰਮਤ ਸਿੰਘ, ਪਰਮਿੰਦਰ ਸਿੰਘ, ਗੁਰਚਰਨ ਸਿੰਘ ਨਾਗਰਾ, ਅਮਰਜੀਤ ਸਿੰਘ ਸਮਰਾਲਾ, ਕੁਲਦੀਪ ਸਿੰਘ ਉੱਪਲ ਆਦਿ ਤੋਂ ਇਲਾਵਾ ਬਹੁਤ ਸਾਰੇ ਪੈਨਸ਼ਨਰਜ਼ ਹਾਜਰ ਸਨ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …