ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ ਬਿਊਰੋ) – ਉਤਰੀ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚੇ (ਗੈਰ-ਰਾਜਨੀਤਿਕ) ਦੇ ਸੱਦੇ
‘ਤੇ 2 ਜਨਵਰੀ ਨੂੰ ਜੰਡਿਆਲਾ ਗੁਰੂ ਦਾਣਾ ਮੰਡੀ ਵਿਖੇ ਮਹਾਂ ਰੈਲੀ ਦੀਆਂ ਤਿਆਰੀਆਂ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ ਤੇ ਜਰਮਨਜੀਤ ਸਿੰਘ ਬੰਡਾਲਾ ਦੀ ਅਗਵਾਈ ਹੇਠ ਜਿਲ੍ਹਾ ਅੰਮ੍ਰਿਤਸਰ ਦੇ ਤਿੰਨ ਜੋਨਾ ਵਲੋਂ ਪਿੰਡ ਵਣਚੜ੍ਹੀ ਵਿਖੇ ਵਿਸ਼ਾਲ ਕਨਵੈਨਸ਼ਨ ਕਰਕੇ ਕਿਸਾਨਾਂ ਮਜ਼ਦੂਰਾਂ ਅਤੇ ਔਰਤਾਂ ਨੂੰ ਲਾਮਬੰਦ ਕੀਤਾ ਗਿਆ।ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਖਤਮ ਕਰਕੇ ਖੇਤੀ ਸੈਕਟਰ ‘ਤੇ ਕਾਰਪੋਰੇਟ ਦਾ ਕਬਜ਼ਾ ਕਰਵਾਉਣ ਵਿੱਚ ਲੱਗੀ ਹੋਈ ਹੈ।ਪਰ ਜਥੇਬੰਦੀਆਂ ਵੱਡੇ ਸੰਘਰਸ਼ਾਂ ਲਈ ਤਿਆਰ ਹਨ।ਉਹਨਾਂ ਕਿਹਾ ਕਿ ਕਿਸਾਨ ਮਜ਼ਦੂਰ ਸਬੰਧੀ ਮੰਗਾਂ ਜਿਸ ਵਿੱਚ ਮੁਖ ਤੌਰ ‘ਤੇ ਸਾਰੀਆਂ ਫਸਲਾਂ ਦੀ ਖਰੀਦ ਤੇ ਐਮ.ਐਸ.ਪੀ ਗਰੰਟੀ ਕਨੂੰਨ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫ਼ਸਲਾਂ ਦੇ ਭਾਅ ਸੀ 2+50% ਨਾਲ, ਕਿਸਾਨ ਮਜ਼ਦੂਰ ਦੀ ਪੂਰਨ ਕਰਜ਼ ਮੁਕਤੀ, ਲਖੀਮਪੁਰ ਖੀਰੀ ਕਤਲਕਾਂਡ ਦਾ ਇਨਸਾਫ, ਦਿੱਲੀ ਮੋਰਚੇ ਦੌਰਾਨ ਪਏ ਪੁਲਿਸ ਕੇਸ ਰੱਦ ਕਰਨ, ਬਿਜਲੀ ਬਿੱਲ 2020 ਨੂੰ ਪੂਰੀ ਤਰ੍ਹਾਂ ਰੱਦ ਕਰਨ, ਕਿਸਾਨ ਅਤੇ ਖੇਤ ਮਜ਼ਦੂਰ ਲਈ ਪੈਨਸ਼ਨ ਸਕੀਮ, ਜਮੀਨ ਐਕੁਆਇਰ ਕਰਨ ਸਬੰਧੀ ਕਨੂੰਨ ਵਿੱਚ ਕੀਤਾ ਬਦਲਾਵ ਵਾਪਸ ਲੈ ਕੇ 2013 ਦੇ ਰੂਪ ਵਿਚ ਲਾਗੂ ਕਰਵਾਉਣ ਸਮੇਤ ਹੋਰ ਅਹਿਮ ਮੁੱਦਿਆਂ ਨੂੰ ਲੈ ਕੇ 2 ਜਨਵਰੀ ਨੂੰ ਜੰਡਿਆਲਾ ਗੁਰੂ ਦਾਣਾ ਮੰਡੀ ਵਿਖੇ ਮਹਾਂ ਰੈਲੀ ਕੀਤੀ ਜਾ ਰਹੀ ਹੈ, ਜਿਸਦੀਆਂ ਜ਼ੰਗੀ ਪੱਧਰ ‘ਤੇ ਤਿਆਰੀਆਂ ਜਾਰੀ ਹਨ।
ਅੱਜ ਦੀ ਕਨਵੈਨਸ਼ਨ ਨੂੰ ਕਵਲਜੀਤ ਸਿੰਘ ਵਣੰਚੜੀ, ਚਰਨਜੀਤ ਸਿੰਘ ਸਫੀਪੁਰ, ਦਿਲਬਾਗ ਸਿੰਘ ਖਾਪੜਖੇੜੀ, ਬਲਜਿੰਦਰ ਸਿੰਘ ਸਭਰਾ, ਮਨਰਾਜ ਸਿੰਘ ਵੱਲਾ, ਬਲਿਹਾਰ ਸਿੰਘ ਛੀਨਾ, ਮਨਜੀਤ ਸਿੰਘ ਮੁੱਲਾ ਬਹਿਰਾਮ, ਕਿਰਪਾਲ ਸਿੰਘ ਚੱਕ ਮੁਕੰਦ, ਮੰਗਤ ਸਿੰਘ ਭਕਨਾ, ਦਲਬੀਰ ਸਿੰਘ ਬਾਸਰਕੇ, ਕਿਰਪਾਲ ਸਿੰਘ ਵੰਨਚੜੀ, ਜੁਗਰਾਜ ਸਿੰਘ ਵਰਪਾਲ, ਫਤਹਿ ਸਿੰਘ ਬੁੱਤ, ਮਨਜੀਤ ਸਿੰਘ ਵਡਾਲਾ ਜੌਹਲ, ਰੇਸ਼ਮ ਸਿੰਘ ਜੋਗਾ ਸਿੰਘ ਵਾਲਾ, ਭੋਲਾ ਸਿੰਘ, ਮੋਹਕਮ ਸਿੰਘ ਬੰਡਾਲਾ, ਪ੍ਰਗਟ ਸਿੰਘ ਗੁਨੋਵਾਲ, ਮੁਖਬੇਨ ਸਿੰਘ ਜੋਧਾ ਨਗਰੀ ਆਦਿ ਆਗੂਆਂ ਨੇ ਸੰਬੋਧਨ ਕੀਤਾ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media