ਅੰਮ੍ਰਿਤਸਰ, 30 ਦਸੰਬਰ (ਸੁਖਬੀਰ ਸਿੰਘ) – ਭਾਜਪਾ ਓ.ਬੀ.ਸੀ ਮੋਰਚਾ ਸ਼ਹਿਰੀ ਜਿਲਾ ਅੰਮ੍ਰਿਤਸਰ ਵਲੋਂ ਏਕਨੂਰ ਸੇਵਾ ਟਰੱਸਟ ਦੇ ਸਹਿਯੋਗ ਦੇ ਨਾਲ
ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਯਾਦ ਵਿੱਚ ਵਾਰਡ ਨੰਬਰ 11 ਦੇ ਇਲਾਕੇ ਇੰਦਰਾ ਕਲੋਨੀ ਵਿਖੇ ਦੁੱਧ ਅਤੇ ਹੋਰ ਵਸਤਾਂ ਦਾ ਲੰਗਰ ਲਗਾਇਆ ਗਿਆ।ਪ੍ਰਧਾਨ ਅਰਵਿੰਦਰ ਵੜੈਚ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਸਾਹਿਬਜ਼ਾਦਿਆਂ ਜੀ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਵਜੋਂ ਮਨਾਇਆ ਗਿਆ ਹੈ।
ਇਸ ਮੌਕੇ ਲਵਲੀਨ ਵੜੈਚ, ਮਨਵਿੰਦਰ ਸਿੰਘ, ਪਰਮਿੰਦਰਜੀਤ ਕੌਰ, ਕੰਵਲਜੀਤ ਸਿੰਘ ਬੱਲ, ਕਾਬਲ ਸਿੰਘ, ਮੰਗਲ ਸਿੰਘ, ਰਣਧੀਰ ਸਿੰਘ, ਜਤਿੰਦਰ ਅਰੋੜਾ, ਜਸਪਾਲ ਮੰਨਨ, ਜਤਿੰਦਰ ਮੰਗਹੋਤਰਾ, ਰਜਿੰਦਰ ਸਿੰਘ ਰਾਵਤ, ਰਮੇਸ਼ ਚੋਪੜਾ, ਧੀਰਜ ਮਲਹੋਤਰਾ, ਪਵਿੱਤਰਜੋਤ ਵੜੈਚ, ਸੁਦਰਸ਼ਨ ਸੁਮਿਤ ਵਲੋਂ ਲੰਗਰ ਵਰਤਾਉਣ ਦੀ ਸੇਵਾ ਕੀਤੀ ਗਈ।
Punjab Post Daily Online Newspaper & Print Media