Friday, October 18, 2024

ਸਟੱਡੀ ਸਰਕਲ ਵਲੋਂ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਰਸਾ ਕੈਂਪ ਆਯੋਜਿਤ

ਸੰਗਰੂਰ,29 ਦਸੰਬਰ (ਜਗਸੀਰ ਲੌਂਗੋਵਾਲ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵਲੋਂ “ਵਿਰਾਸਤ 1704 ਅਧੀਨ” ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਿਜ਼ਦਾ ਕਰਨ ਲਈ ਦੋ ਰੋਜ਼ਾ ਵਿਰਸਾ ਕੈਂਪ ਦਾ ਆਯੋਜਨ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਵਿਖੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਗਾਇਆ ਗਿਆ।ਅਕਾਦਮਿਕ ਖੇਤਰ ਦੇ ਐਡੀਸ਼ਨਲ ਜ਼ੋਨਲ ਸਕੱਤਰ ਪੋ੍ਰ. ਨਰਿੰਦਰ ਸਿੰਘ, ਗੁਲਜ਼ਾਰ ਸਿੰਘ ਸਕੱਤਰ ਸੰਗਰੂਰ, ਸੁਰਿੰਦਰ ਪਾਲ ਸਿੰਘ ਸਿਦਕੀ ਐਡੀਸ਼ਨਲ ਚੀਫ਼ ਸਕੱਤਰ, ਸੁਖਪਾਲ ਸਿੰਘ ਜ਼ੋਨਲ ਇੰਚਾਰਜ਼ ਸਿੱਖ ਮਿਸ਼ਨਰੀ ਕਾਲਜ, ਹਰਵਿੰਦਰ ਕੌਰ ਐਡੀਸ਼ਨਲ ਜ਼ੋਨਲ ਸਕੱਤਰ ਇਸਤਰੀ ਕੌਂਸਲ, ਹਰਕੀਰਤ ਕੌਰ ਜਥੇਬੰਦਕ ਸਕੱਤਰ ਅਤੇ ਭਾਈ ਸਤਵਿੰਦਰ ਸਿੰਘ ਭੋਲਾ ਹੈਡ ਗ੍ਰੰਥੀ, ਭਾਈ ਗੁਰਧਿਆਨ ਸਿੰਘ ਦੀ ਦੇਖ-ਰੇਖ ਲਗਾਇਆ ਗਿਆ।ਕੈਂਪ ਵਿੱਚ ਸ਼ਹਿਰ, ਇਲਾਕੇ ਦੇ ਨਰਸਰੀ ਕਲਾਸ ਦੇ ਬੱਚਿਆਂ ਤੋਂ ਲੈ ਕੇ ਸੀਨੀਅਰ ਸੈਕੰਡਰੀ ਕਲਾਸਾਂ ਦੇ ਵਿਦਿਆਰਥੀਆਂ ਸਮੇਤ ਮਾਪਿਆਂ ਅਤੇ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਨੇ ਵੀ ਭਾਗ ਲਿਆ।ਕੈਂਪ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਗੁਰਮਤਿ ਸਿਧਾਂਤਾਂ, ਗੁਰਬਾਣੀ ਉਚਾਰਣ ਅਤੇ ਅਰਥ, ਗੁਰੂ ਇਤਿਹਾਸ ਵਿਸ਼ੇਸ਼ ਤੌਰ ‘ਤੇ ਸ਼ਹੀਦੀ ਹਫ਼ਤੇ ਦੌਰਾਨ ਸਾਹਿਬਸ਼ਾਦਿਆਂ ਨਾਲ ਸਬੰਧਤ ਪਰਿਵਾਰ ਵਿਛੋੜੇ ਤੋਂ ਸ਼ਹਾਦਤ ਤੱਕ ਦੀਆਂ ਘਟਨਾਵਾਂ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਸਾਬਤ ਸੂਰਤ ਦਸਤਾਰ ਸਿਰਾ ਦਾ ਧਾਰਨੀ ਹੋਣ ਦੀ ਪੇ੍ਰਰਨਾ ਕੀਤੀ।ਰਾਜਵਿੰਦਰ ਸਿੰਘ ਲੱਕੀ ਪ੍ਰਧਾਨ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੰਗਰੂਰ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ।
ਸਮਾਪਤੀ ਸਮਾਗਮ ਵਿੱਚ ਡਾ: ਸੁਰਜੀਤ ਸਿੰਘ ਕੈਨੇਡਾ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਬੱਚਿਆਂ ਨੂੰ ਸਦਾਚਾਰਕ ਕੀਮਤਾਂ ਨੂੰ ਅਪਣਾ ਕੇ ਸੁਚੱਜੀ ਜੀਵਨ ਜਾਚ ਦਾ ਸੰਦੇਸ਼ ਦਿੱਤਾ।ਬੀਬੀ ਸੰਤੋਸ਼ ਕੌਰ ਨੇ ਬੱਚਿਆਂ ਅਤੇ ਮਾਪਿਆਂ ਨੂੰ ਘਰਾਂ ਵਿੱਚ ਪੰਜਾਬੀ ਭਾਸ਼ਾ ਦਾ ਮਾਹੌਲ ਬਣਾਉਣ ਲਈ ਕਿਹਾ ਅਤੇ ਬੱਚਿਆਂ ਨੂੰ ਪੈਂਤੀ ਅੱਖਰੀ ਦਾ ਗਿਆਨ ਦਿੱਤਾ।ਬੀਬਾ ਚਮਨਦੀਪ ਕੌਰ ਬਠਿੰਡਾ ਨੇ ਸਟੱਡੀ ਸਰਕਲ ਵਲੋਂ ਬੱਚਿਆਂ ਨੂੰ ਮਾਣਮੱਤੀ ਵਿਰਸੇ ਨਾਲ ਜੋੜਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ।ਅਮਨਦੀਪ ਕੌਰ ਅਤੇ ਛੋਟੀ ਬੱਚੀ ਜਸਗੁਨ ਕੌਰ ਦੀ ਕਵਿਤਾ ਨੂੰ ਸੰਗਤਾਂ ਨੇ ਸਲਾਹਿਆ।ਪ੍ਰੌ. ਨਰਿੰਦਰ ਸਿੰਘ ਨੇ ਸਟੱਡੀ ਸਰਕਲ ਦੀਆਂ ਗਤੀਵਿਧੀਆਂ ਬਾਰੇ ਦੱਸਿਆ ਅਤੇ ਪ੍ਰਬੰਧਕ ਕਮੇਟੀ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
ਸੁਰਿੰਦਰ ਪਾਲ ਸਿੰਘ ਸਿਦਕੀ ਦੇ ਸਟਜ਼ ਸੰਚਾਲਨ ਅਧੀਨ ਗੁਰਦੁਆਰਾ ਸਾਹਿਬ ਦੀ ਇਸਤਰੀ ਸਤਿਸੰਗ ਸਭਾ ਦੀ ਪ੍ਰਧਾਨ ਬੀਬੀ ਬਲਵੰਤ ਕੌਰ, ਸੰਤੋਸ਼ ਕੌਰ, ਵਰਿੰਦਰ ਕੌਰ, ਪਰਮਜੀਤ ਕੌਰ, ਇੰਦਰਪਾਲ ਕੌਰ, ਡਾ. ਸੁਰਜੀਤ ਸਿੰਘ ਦੇ ਨਾਲ ਸੁਖਪਾਲ ਸਿੰਘ, ਤਾਲਮੇਲ ਕਮੇਟੀ ਦੇ ਸਕੱਤਰ ਹਰਪ੍ਰੀਤ ਸਿੰਘ ਪ੍ਰੀਤ, ਭਾਈ ਸਤਵਿੰਦਰ ਸਿੰਘ ਭੋਲਾ, ਸਟੱਡੀ ਸਰਕਲ ਦੇ ਨੁਮਾਇੰਦੇ ਗੁਲਜ਼ਾਰ ਸਿੰਘ, ਹਰਵਿੰਦਰ ਕੌਰ, ਹਰਕੀਰਤ ਕੌਰ, ਅਮਨਦੀਪ ਕੌਰ, ਭੁਪਿੰਦਰ ਕੌਰ ਨੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਇਨਾਮ ਵੰਡੇ ਜਦਕਿ ਅਰਸ਼ਲੀਨ ਕੌਰ ਲੁਧਿਆਣਾ ਨੂੰ ਪੈਂਤੀ ਅੱਖਰੀ ਲਈ, ਮਹਿਕਪ੍ਰੀਤ ਕੌਰ, ਦਿਲਸ਼ਾਨ ਵੀਰ ਸਿੰਘ ਬਠਿੰਡਾ ਅਤੇ ਸਰਬਦਮਨ ਸਿੰਘ ਸੰਗਰੂਰ ਨੂੰ ਸੁੰਦਰ ਲਿਖਾਈ ਲਈ ਅਤੇ ਸੁੰਦਰ ਦਸਤਾਰਾਂ ਸਜਾਉਣ ਵਾਲੇ ਜਸਕਰਨਜੋਤ ਸਿੰਘ, ਇਸ਼ਾਨਮੀਤ ਸਿੰਘ, ਰਸ਼ਨਪ੍ਰੀਤ ਸਿੰਘ, ਜਸਪਿੰਦਰ ਸਿੰਘ, ਨੂੰ ਵਿਸ਼ੇਸ਼ ਉਤਸ਼ਾਹਿਤ ਇਨਾਮ ਦਿੱਤੇ ਗਏ।
ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਅਤੇ ਮਾਪਿਆਂ ਵਜੋਂ ਗੁਰਮੀਤ ਕੌਰ, ਗੁਰਮੇਲ ਕੌਰ, ਅੰਮ੍ਰਿਤ ਕੌਰ, ਭੁਪਿੰਦਰ ਕੌਰ, ਹਰਵਿੰਦਰ ਪਾਲ ਕੌਰ, ਰਾਜਦੀਪ ਕੌਰ, ਮੋਮਨ ਜਿੰਦਲ, ਧਰਮਪਾਲ ਸਿੰਘ, ਰਾਵਿੰਦਰ ਸਿੰਘ, ਬਲਜੋਤ ਸਿੰਘ ਅਤੇ ਭਰਪੂਰ ਸਿੰਘ ਗੋਲਡੀ ਸੇਵਾਦਾਰ ਦਾ ਵਿਸ਼ੇਸ਼ ਸਹਿਯੋਗ ਰਿਹਾ।ਕੈਂਪ ਦੀ ਸਮਾਪਤੀ ਤੇ ਅਜੀਤ ਤੇ ਜੁਝਾਰ ਨੂੰ, ਸਰਹਿੰਦ ਦੀ ਦੀਵਾਰ ਨੂੰ ‘ਕੇਸਰੀ ਪ੍ਰਣਾਮ ਹੈ’।”ਗੁਰਬਾਣੀ ਦਾ ਇਹ ਕਹਿਣਾ ਹੈ, ਚੜ੍ਹਦੀ ਕਲਾ ਵਿੱਚ ਰਹਿਣਾ ਹੈ” ਆਦਿ ਨਾਅਰਿਆਂ ਦੀ ਗੂੰਜ਼ ਵਿੱਚ ਕੈਂਪਰਾਂ ਵਲੋਂ ਗੁਰਮਤਿ ਸਿਧਾਂਤਾਂ ਨੂੰ ਅਪਨਾਉਣ ਦਾ ਸਕੰਲਪ ਲਿਆ ਗਿਆ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …