Sunday, February 22, 2026

ਪੰਜਾਬੀ ਕਵੀ ਤੇ ਸੁਤੰਤਰਤਾ ਸੰਗਰਾਮੀ ਵੀਰ ਸਿੰਘ ‘ਵੀਰ’

14ਵੀਂ ਬਰਸੀ ਤੇ ਵਿਸ਼ੇਸ਼ ਲੇਖ

Veer Singh Veer

ਸਰਬਜੀਤ ਸਿੰਘ (ਇੰਜ਼ੀ:) 

ਅੰਮ੍ਰਿਤਸਰ

25 ਦਸੰਬਰ 2001 ਨੂੰ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਉਘੇ ਸੁੰਤਤਰਤਾ ਸੰਗਰਾਮੀ ਪ੍ਰਸਿੱਧ ਦੇਸ਼ ਭਗਤ ਪੰਜਾਬੀ ਕਵੀ ਤੇ ਸਪਤਾਹਿਕ ‘ਦਲੇਰ ਖਾਲਸਾ’ ਦੇ ਸਰਪ੍ਰਸਤ ਸ: ਵੀਰ ਸਿੰਘ ਵੀਰ ਦਾ ਜਨਮ 14 ਫਰਵਰੀ 1905 ਨੂੰ ਮਾਤਾ ਈਸ਼ਰ ਕੌਰ ਤੇ ਸ: ਗੁਰਮੁੱਖ ਸਿੰਘ ਭਾਟੀਆ ਦੇ ਘਰ ਗਲੀ ਘੜਿਆਲਿਆਂ ਅੰਮ੍ਰਿਤਸਰ ਵਿਖੇ ਮੱਧ ਵਰਗੀ ਪਰਿਵਾਰ ਵਿਚ ਹੋਇਆ।ਕਲਗੀਧਰ ਸਕੂੂਲ ਤੋਂ ਪੰਜ ਜਮਾਤਾਂ ਪਾਸ ਕਰਨ ਉੁਪਰੰਤ ਗੁਰੂ ਅਰਜਨ ਦੇਵ ਮਿਡਲ ਸਕੂੂਲ ਤੋਂ ਅਗਲੇਰੀ ਵਿਦਿਆ ਪ੍ਰਾਪਤ ਕੀਤੀ।ਸਕੂੂਲ ਪੜ੍ਹਨ ਦੌਰਾਨ ਹੀ ਆਪ ਨੂੰ ਧਾਰਮਿਕ ਸ਼ਬਦ ਤੇ ਕਵਿਤਾ ਪੜ੍ਹਨ ਦਾ ਸ਼ੌਕ ਪੈਦਾ ਹੋਇਆ।ਆਪ ਨੇ ਕੁੁੱਝ ਦੇਰ ਲਈ ਪ੍ਰਿੰਟਿੰਗ ਪ੍ਰੈਸ ਦਾ ਕੰਮ ਕੀਤਾ ਅਤੇ ਸ਼੍ਰੋਮਣੀ ਗੁ: ਪz: ਕਮੇਟੀ ਵਿਚ ਗੁਰਦੁਆਰਾ ਸਾਰਾਗੜੀ ਵਿਚ ਬਤੌਰ ਗ੍ਰੰਥੀ ਸੇਵਾ ਕੀਤੀ, ਜਿਸ ਤੋਂ ਬਾਅਦ ਸ: ਪ੍ਰਤਾਪ ਸਿੰਘ ਕੈਂਰੋਂ ਮੁੱਖ ਮੰਤਰੀ ਪੰਜਾਬ ਵੱਲੋਂ ਉੁਨ੍ਹਾਂ ਨੂੰ ਲੋਕ ਸੰਪਰਕ ਵਿਭਾਗ ਵਿਚ ਲਗਾ ਦਿੱਤਾ ਅਤੇ ਆਪ ਨੇ 25 ਸਾਲ ਤੋਂ ਵੱਧ ਸੇਵਾ ਕੀਤੀ।
ਆਪ ਸੋਹਣ ਸਿੰਘ ਜਲਾਲ ਉੁਸਮਾਂ, ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ, ਜਥੇ: ਊੂਧਮ ਸਿੰਘ ਨਾਗੋਕੇ, ਗਿ: ਗੁਰਮੁਖ ਸਿੰਘ ਮੁਸਾਫਿਰ, ਪ੍ਰਤਾਪ ਸਿੰਘ ਕੈਂਰੋਂ, ਗਿਆਨੀ ਜ਼ੈਲ ਸਿੰਘ, ਦਰਸ਼ਨ ਸਿੰਘ ਫੈਰੂਮਾਨ, ਗੁਰਦਿਆਲ ਸਿੰਘ ਢਿੱਲੋਂ, ਜਥੇਦਾਰ ਮੋਹਨ ਸਿੰਘ ਨਾਗੋਕੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਜੰਗੇ ਅਜ਼ਾਦੀ ਵਿਚ ਦੌਰਾਨ ਜੇਲ੍ਹ ਯਾਤਰਾਵਾਂ ਕੀਤੀਆਂ। 1930-33 ਦੌਰਾਨ ਮਹਾਤਮਾ ਗਾਂਧੀ ਵੱਲੋਂ ਵਲਾਇਤੀ ਮਾਲ ਦਾ ਬਾਈਕਾਟ ਕਰਨ ਸਬੰਧੀ ਚਲਾਏ ਅੰਦੋਲਨ ਦੌਰਾਨ ਕਵਿਤਾ ਪੜ੍ਹਨ ‘ਤੇ ਆਪ ਨੂੰ 9 ਮਹੀਨੇ ਕੈਦ ਹੋਈ, ਜੋ ਇਨ੍ਹਾਂ ਨੇ ਬੋਸਟਨ ਜੇਲ੍ਹ ਲਾਹੌਰ ਵਿਚ ਕੱਟੀ। 1937 ਵਿਚ ਜ: ਊੂਧਮ ਸਿੰਘ ਨਾਗੋਕੇ ਦੇ ਨਾਲ ਕਿਸਾਨ ਮੋਰਚੇ ਦੇ ਅੰਦੋਲਨ ਵਿਚ ਸ਼ਾਮਲ ਹੋਣ ‘ਤੇ ਜੇਲ੍ਹ ਯਾਤਰਾ ਕਰਨੀ ਪਈ।1938 ਵਿਚ ਆਪ ਜੀ ‘ਤੇ ਕਤਲ ਦੇ ਚਾਰ ਕੇਸ ਦਰਜ ਕੀਤੇ ਗਏ ਅਤੇ ਲਾਹੌਰ ਦੇ ਅਨਾਰਕਲੀ ਬਜ਼ਾਰ ਵਿੱਚੋਂ ਗ੍ਰਿਫਤਾਰ ਕਰਕੇ ਕੈਦ ਕਰ ਦਿੱਤਾ। ਉਨ੍ਹਾਂ ਨੇ ਇਕ ਸਾਲ ਤੋਂ ਵੱਧ ਕੈਦ ਜ਼ਿਲ੍ਹਾ ਸਿਆਲਕੋਟ ਦੀ ਜੇਲ੍ਹ ਵਿਚ ਰਹੇ।
ਆਪ ਨੇ ਪੰਜਾਬੀ ਵਿਚ ਕਈ ਕਿੱਸੇ ਤੇ ਕਿਤਾਬਾਂ ਲਿਖੀਆਂ ਜਿਨ੍ਹਾਂ ਵਿਚ ਅੰਮ੍ਰਿਤ ਧਾਰਾਂ, ਤਿੱਖੀਆਂ ਧਾਰਾਂ, ਤਲਵਾਰ ਦੀ ਨੋਕ ‘ਤੇ, ਖੂਨੀ ਤੇਗਾਂ, ਦਸ ਪਾਤਸ਼ਾਹੀਆਂ, ਸ਼ੇਅਰੋ ਸ਼ਾਇਰੀ, ਤੜਫਦੇ ਦਿਲ, ਯਾਰ ਦੀ ਜੁਦਾਈ ਆਦਿ ਪ੍ਰਮੁੱਖ ਹਨ।ਵੀਰ ਸਿੰਘ ਵੀਰ ਨੂੰ 15 ਅਗਸਤ 1988 ਨੂੰ ਉੁਸ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਨੇ ਤਾਮਰ ਪੱਤਰ ਭੇਂਟ ਕੀਤਾ। ਆਲ ਇੰਡੀਆ ਸਿੱਖ ਯੂਥ ਫੋਰਮ ਨਵੀਂ ਦਿੱਲੀ ਵੱਲੋਂ 1990 ਵਿਚ ਉੁਸ ਸਮੇਂ ਦੇ ਰਾਸ਼ਟਰਪਤੀ ਸ੍ਰੀ ਸ਼ੰਕਰ ਦਿਆਲ ਸ਼ਰਮਾ ਨੇ ਵੀਰ ਸਿੰਘ ਵੀਰ ਨੂੰ ਸਨਮਾਨਿਤ ਕੀਤਾ। ਸ: ਵੀਰ ਸਿੰਘ ਵੀਰ ਸੰਖੇਪ ਬਿਮਾਰੀ ਅਤੇ ਬੁਢਾਪੇ ਦੀ ਕਮਜ਼ੋਰੀ ਕਾਰਨ 25 ਦਸੰਬਰ 2001 ਨੂੰ ਅਕਾਲ ਚਲਾਣਾ ਕਰ ਗਏੇ, ਜਿੰਨਾਂ ਦੀ ਯਾਦ ਵਿੱਚ ਪੰਜਾਬ ਸਰਕਾਰ ਵਲੋਂ ਅਗਸਤ 2008 ਵਿਚ ਸਰਕਾਰੀ ਸਕੂਲ, ਚੌਂਕ ਲਛਮਣਸਰ ਦਾ ਨਾਮ ਸੁਤੰਤਰਤਾ ਸੈਨਾਨੀ ਵੀਰ ਸਿੰਘ ਵੀਰ ਸਰਕਾਰੀ ਸੈਕੰਡਰੀ ਸਕੂਲ ਰੱਖਿਆ ਗਿਆ।

Sarabjit Singh

ਸਰਬਜੀਤ ਸਿੰਘ (ਇੰਜ਼ੀ:)- 09463757

Check Also

ਸਾਕਾ ਸਰਹਿੰਦ : ਦੁਨੀਆ ਦੇ ਇਤਿਹਾਸ ਦਾ ਲਾਸਾਨੀ ਪੰਨਾ

ਸਰਬੰਸਦਾਨੀ, ਸਾਹਿਬ-ਏ-ਕਮਾਲ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਬਜ਼ਾਦਿਆਂ ਦੀ ਸ਼ਹਾਦਤ ਦਾ …

Leave a Reply