Saturday, October 24, 2026

ਡੇਰਾ ਬਾਬਾ ਲੱਛਾ ਦਾਸ ਵਿਖੇ ਜਲਧਾਰੇ ਦੀ ਤਪੱਸਿਆ ਆਰੰਭ

ਸੰਗਰੂਰ, 01 ਜਨਵਰੀ 2024 (ਜਗਸੀਰ ਲੌਂਗੋਵਾਲ) – ਸਥਾਨਕ ਡੇਰਾ ਬਾਬਾ ਲੱਛਾ ਦਾਸ ਪੱਤੀ ਜੈਦ ਵਿਖੇ ਧੰਨ ਧੰਨ ਬਾਬਾ ਸ਼੍ਰੀ ਚੰਦ ਮਹਾਰਾਜ, ਬਾਬਾ ਲੱਛਾ ਦਾਸ ਮਹਾਰਾਜ ਤੇ ਸ਼੍ਰੀਮਾਨ 108 ਸੰਤ ਬਾਬਾ ਲਖਵਿੰਦਰ ਦਾਸ ਮਹਾਰਾਜ ਦੀ ਅਪਾਰ ਕ੍ਰਿਪਾ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਥਾਨ ‘ਤੇ ਸ਼੍ਰੀਮਾਨ 108 ਮਹੰਤ ਸੰਤ ਬਾਬਾ ਮਨੀ ਦਾਸ ਜੀ ਦੀ 10ਵੀਂ ਜਲਧਾਰਾ ਸ਼ੁਰੂ ਹੋ ਚੁੱਕੀ ਹੈ।ਡੇਰਾ ਬਾਬਾ ਲੱਛਾ ਦਾਸ ਦੇ ਸੇਵਾਦਾਰ ਅਨੁਸਾਰ ਇਹ ਜਲਧਾਰਾ ਦੀ ਤਪੱਸਿਆ 23 ਜਨਵਰੀ 2024 ਤੱਕ ਚੱਲੇਗੀ।ਇਸ ਜਲਧਾਰੇ ਦੀ ਸੇਵਾ ਲਈ ਵੱਡੀ ਗਿਣਤੀ ‘ਚ ਸ਼ਰਧਾਲੂ ਸਵੇਰੇ 3.00 ਵਜੇ ਇਸ ਸਥਾਨ ‘ਤੇ ਆਪਣੀਆਂ ਹਾਜ਼ਰੀਆਂ ਲਗਵਾਉਂਦੇ ਹਨ ਅਤੇ ਜਲਧਾਰੇ ਸਮਾਪਤੀ ਵਾਲੇ ਦਿਨ ਅਤੁੱਟ ਭੰਡਾਰਾ ਵੀ ਵਰਤਾਇਆ ਜਾਵੇਗਾ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ

ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …