ਸੰਗਰੂਰ, 2 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗ੍ਰੇਟਰ ਵਲੋਂ 5ਵੀਂ ਜਨਰਲ ਬਾਡੀ ਮੀਟਿੰਗ-ਕਮ-ਨਵੇਂ ਸਾਲ ਦਾ ਜਸ਼ਨ ਸਥਾਨਕ ਹੋਟਲ
ਵਿਖੇ ਮਨਾਇਆ ਗਿਆ।ਪ੍ਰੋਗਰਾਮ ਵਿੱਚ 25 ਲਾਇਨ ਮੈਂਬਰਾਂ ਨੇ ਆਪਣੇ ਪਰਿਵਾਰਾਂ ਸਮੇਤ ਹਿੱਸਾ ਲਿਆ।ਪ੍ਰੋਗਰਾਮ ਦੀ ਸ਼਼ੁਰੂਆਤ ਤੰਬੋਲਾ ਖੇਡ ਨਾਲ ਕੀਤੀ ਗਈ।ਇਸ ਤੋਂ ਬਾਅਦ ਲਾਇਨ ਕਲੱਬ ਦੀ ਜਨਰਲ ਬਾਡੀ ਦੀ ਪੰਜਵੀਂ ਮੀਟਿੰਗ ਐਮ.ਜੇ.ਐਫ ਲਾਇਨ ਸੁਖਮਿੰਦਰ ਸਿੰਘ ਭੱਠਲ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਕਲੱਬ ਦੇ ਸਕੱਤਰ ਲਾਇਨ ਵੀ.ਕੇ ਦੀਵਾਨ ਵਲੋਂ ਪਿੱਛਲੇ ਮਹੀਨੇ ਦੌਰਾਨ ਕੀਤੇ ਗਏ ਪ੍ਰੋਜੈਕਟ ਅਤੇ ਜਨਰਲ ਬਾਡੀ ਦੀ ਮੀਟਿੰਗ ਦੇ ਖਰਚੇ ਦੀ ਰਿਪੋਰਟ ਪੇਸ਼ ਕੀਤੀ ਗਈ।ਜਿਸ ਨੂੰ ਕਲੱਬ ਮੈਂਬਰਾਂ ਨੇ ਹੱਥ ਉਠਾ ਕੇ ਪ੍ਰਵਾਨ ਕੀਤਾ।ਇਸ ਤੋਂ ਬਾਅਦ ਲਾਇਨ ਮੈਂਬਰਾਂ ਦੇ ਵਿਆਹ ਦੀ ਵਰ੍ਹੇਗੰਢ ਅਤੇ ਜਨਮ ਦਿਨ ਦੇ ਕੇਕ ਕੱਟੇ ਗਏ ਅਤੇ ਲਾਇਨ ਮੈਂਬਰਾਂ ਨੂੰ ਤੋਹਫ਼ੇ ਵੰਡੇ ਗਏ।ਸਕੱਤਰ ਲਾਇਨ ਦੀਵਾਨ ਨੇ ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।ਇਸ ਵਿੱਚ ਪਹਿਲਾਂ ਉਨ੍ਹਾਂ ਜੋੜਿਆਂ ਵਲੋਂ ਡਾਂਸ ਕੀਤਾ ਗਿਆ, ਜਿਨ੍ਹਾਂ ਦੀ ਵਿਆਹ ਦੀ ਵਰ੍ਹੇਗੰਢ ਮਨਾਈ ਗਈ ਅਤੇ ਫਿਰ ਲੀਓ ਮੈਂਬਰਾਂ ਨੇ ਡਾਂਸ ਕੀਤਾ।ਇਸ ਤੋਂ ਬਾਅਦ ਸਾਰੇ ਮੈਂਬਰਾਂ ਨੇ ਔਰਤਾਂ ਅਤੇ ਮਰਦਾਂ ਦਾ ਗਰੁੱਪ ਬਣਾ ਕੇ ਡਾਂਸ ਕੀਤਾ।ਇਸ ਪ੍ਰੋਗਰਾਮ ਦੇ ਚੇਅਰਮੈਨ ਲਾਇਨ ਨਿਰੰਜਨ ਦਾਸ ਸਿੰਗਲਾ ਸਨ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media