ਅੰਮ੍ਰਿਤਸਰ, 2 ਜਨਵਰੀ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਹਰ ਵਿਧਾਨ ਸਭਾ ਹਲਕੇ ਵਿੱਚ ਲਾਈਬ੍ਰੇਰੀਆਂ ਬਣਾਉਣ ਦੇ ਉਲੀਕੇ ਗਏ
ਪ੍ਰੋਗਰਾਮ ਨੂੰ ਹਕੀਕੀ ਰੂਪ ਦੇਣ ਲਈ ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਨੇ ਪਹਿਲੇ ਪੜਾਅ ਵਿੱਚ ਜਿਲ੍ਹੇ ਅੰਦਰ 10 ਲਾਇਬਰੇਰੀਆਂ ਬਨਾਉਣ ਲਈ 4.50 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ।ਥੋਰੀ ਨੇ ਇਹ ਫੰਡ ਕਾਰਜ਼ਕਾਰੀ ਇੰਜੀਨੀਅਰ ਪੰਚਾਇਤੀ ਰਾਜ ਅਤੇ ਨਿਗਰਾਨ ਇੰਜੀਨੀਅਰ ਨਗਰ ਨਿਗਮ ਅੰਮ੍ਰਿਤਸਰ ਨੂੰ ਭੇਜ ਕੇ ਤੁਰੰਤ ਕੰਮ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ।ਉਨਾਂ ਇਹ ਵੀ ਹਦਾਇਤ ਕੀਤੀ ਕਿ ਇੰਨਾ ਜਨਤਕ ਲਾਇਬਰੇਰੀਆਂ ਦੀ ਉਸਾਰੀ ਲਈ ਗੁਣਵੱਤਾ ਦਾ ਪੂਰਾ ਧਿਆਨ ਰੱਖਿਆ ਜਾਵੇ।
ਥੋਰੀ ਵੱਲੋਂ ਅੱਜ ਜੋ ਫੰਡ ਜਾਰੀ ਕੀਤੇ ਗਏ ਹਨ, ਉਨਾ ਨਾਲ ਅਟਾਰੀ ਹਲਕੇ ਦੇ ਪਿੰਡ ਚੀਚਾ ਤੇ ਪਿੰਡ ਘਰਿੰਡਾ ਵਿਖੇ, ਬਾਬਾ ਬਕਾਲਾ ਸਾਹਿਬ ਹਲਕੇ ਦੇ ਪਿੰਡ ਟੌਂਗ ਤੇ ਸੁਧਾਰ, ਅੰਮ੍ਰਿਤਸਰ ਪੱਛਮੀ ਹਲਕੇ ਦੇ ਛੇਹਰਟਾ ਜ਼ੋਨ ਨੰਬਰ 8 ਅਤੇ ਹਲਕਾ ਅੰਮ੍ਰਿਤਸਰ ਉਤਰੀ ਦੇ ਪੁਰਾਣੇ ਡਿਪਟੀ ਕਮਿਸ਼ਨਰ ਦਫਤਰ ਵਿੱਚ ਲਾਇਬਰੇਰੀ ਬਨਾਉਣ ਲਈ ਪ੍ਰਤੀ ਲਾਇਬਰੇਰੀ 32 ਲੱਖ ਰੁਪਏ ਜਾਰੀ ਕੀਤੇ ਹਨ, ਜਦਕਿ ਗੋਲ ਬਾਗ, ਹਲਕਾ ਦੱਖਣੀ ਦੇ ਬੁਲਾਰੀਆ ਪਾਰਕ, ਅੰਮ੍ਰਿਤਸਰ ਪੂਰਬੀ ਦੇ 40 ਖੂਹ ਪਾਰਕ ਅਤੇ ਅੰਮ੍ਰਿਤਸਰ ਕੇਂਦਰੀ ਦੇ ਲਾਹੌਰੀ ਗੇਟ ਜ਼ੋਨ ਨੰਬਰ 2 ਵਿੱਚ ਲਾਇਬਰੇਰੀ ਬਨਾਉਣ ਲਈ ਪ੍ਰਤੀ ਲਾਇਬੇਰਰੀ 64 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ।ਉਨਾਂ ਦੱਸਿਆ ਕਿ ਇੰਨਾ ਵਿਚੋਂ ਕੁੱਝ ਲਾਇਬਰੇਰੀਆਂ ਲਈ ਇਮਾਰਤ ਨਵੀਂ ਬਣਾਈ ਜਾਣੀ ਹੈ, ਜਦਕਿ ਕੁੱਝ ਲਾਇਬ੍ਰੇਰੀਆਂ ਲਈ ਮੌਜ਼ੂਦਾ ਇਮਰਾਤਾਂ ਦੀ ਮੁਰੰਮਤ ਹੋਣੀ ਹੈ।ਉਨਾਂ ਦੱਸਿਆ ਕਿ ਸਾਡੀ ਕੋਸ਼ਿਸ਼ ਹੋਵੇਗੀ ਕਿ ਛੇਤੀ ਤੋਂ ਛੇਤੀ ਇਹ ਕੰਮ ਪੂਰਾ ਕਰਕੇ ਲਾਇਬਰੇਰੀਆਂ ਜਨਤਾ ਦੇ ਸੁਪੱਰਦ ਕਰ ਦਿੱਤੀਆਂ ਜਾਣ।
Check Also
ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …
Punjab Post Daily Online Newspaper & Print Media