ਭੀਖੀ, 4 ਜਨਵਰੀ (ਕਮਲ ਜ਼ਿੰਦਲ) – ਨਵੇਂ ਸਾਲ ਦੀ ਆਮਦ ਤੇ ਸ.ਹ.ਸ ਸਮਾੳਂੁ ਵਿਖੇ ਵਿਦਿਆਰਥੀਆ ਨੂੰ ਪ੍ਰੇਰਨਾ ਅਤੇ ਭਵਿੱਖ ਸਬੰਧੀ ਕੈਰੀਅਰ ਚੋਣ ਕਰਨ
ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ।ਮੈਡਮ ਪ੍ਰਿਅੰਕਾ ਪੀ.ਸੀ.ਐਸ (ਜੂ) ਵਿਸ਼ੇਸ਼ ਮਹਿਮਾਨ ਵਜੋਂ ਸਕੂਲ ਪਹੁੰਚੇ।ਸਕੂਲ ਪਹੁੰਚਣ ‘ਤੇ ਸਕੂਲ ਬੈਂਡ ਟੀਮ ਨੇ ਉਨ੍ਹਾਂ ਦਾ ਸਵਾਗਤ ਕੀਤਾ।ਸਕੂਲ ਮੁਖੀ ਹਰਜਿੰਦਰ ਸਿੰਘ ਅਤੇ ਸਮੂਹ ਸਟਾਫ ਨੇ ਉਨ੍ਹਾਂ ਨੂੰ ‘ਜੀ ਆਇਆ’ ਕਿਹਾ।
ਵਿਦਿਆਰਥੀਆਂ ਦੇ ਰੁਬਰੂ ਹੁੰਦੇ ਹੋਏ ਮੈਡਮ ਪ੍ਰਿਅੰਕਾ ਨੇ ਆਪਣੀ ਵਿੱਦਿਅਕ ਜੀਵਨ ਬਾਰੇ ਚਾਨਣਾ ਪਾਇਆ।ਉਨ੍ਹਾਂ ਦੱਸਿਆ ਕਿ ਸਖ਼ਤ ਮਿਹਨਤ ਅਤੇ ਦ੍ਰਿੜ ਸੰਕਲਪ ਸ਼ਕਤੀ ਨਾਲ ਅਸੀ ਹਰ ਮੰਜ਼ਿਲ ਪਾ ਸਕਦੇ ਹਾਂ।ਉਨ੍ਹਾਂ ਨੇ ਆਪਣੇ ਵਿਦਿਆਰਥੀ ਜੀਵਨ ਤੋਂ ਲੈ ਕੇ ਪੀ.ਸੀ.ਐਸ (ਜ) ਅਫਸਰ ਬਣਨ ਤੱਕ ਦੇ ਸਫਰ ਬਾਰੇ ਸਾਂਝੀ ਕੀਤੀ।ਫਿਰ ਵਿਦਿਆਰਥੀਆ ਨਾਲ ਸਵਾਲ ਜਵਾਬ ਰਾਹੀ ਉਨ੍ਹਾਂ ਦੇ ਕੈਰੀਅਰ ਚੋਣ ਸਬੰਧੀ ਪ੍ਰਸ਼ਨਾ ਨੂੰ ਹੱਲ ਕੀਤਾ ਗਿਆ।ਉਨ੍ਹਾਂ ਤੋਂ ਪ੍ਰੇਰਨਾ ਲੈਂਦੇ ਹੋਏ ਕਈ ਵਿਦਿਆਰਥੀਆਂ ਨੇ ਭਵਿੱਖ ਵਿੱਚ ਉਨ੍ਹਾਂ ਵਾਂਗ ਹੀ ਉਚ ਪੱਧਰੀ ਕੈਰੀਅਰ ਚੁਨਣ ਦੀ ਇੱਛਾ ਜ਼ਾਹਿਰ ਕੀਤੀ।ਮੰਚ ਸੰਚਾਲਨ ਸੁਖਵਿੰਦਰ ਸਿੰਘ ਸ.ਸ ਮਾਸਟਰ ਨੇ ਕੀਤਾ।ਅਖੀਰ ‘ਚ ਸਕੂਲ ਮੁਖੀ ਹਰਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ।
ਇਸ ਮੌਕੇ ਤਰਸੇਮ ਚੰਦ, ਰਣ ਸਿੰਘ, ਕਾਲਾ ਸਿੰਘ ਚੈਅਰਮੈਨ, ਕ੍ਰਿਸ਼ਨ ਲਾਲ, ਨਮਿਸਤੋਂ ਦੇਵੀ, ਰਾਜੇਸ਼ ਕੁਮਾਰ, ਬਲਵਿੰਦਰ ਸਿੰਘ ਡੀ.ਪੀ.ਈ, ਰਮਨ, ਬਲਪ੍ਰੀਤ ਕੌਰ, ਪਰਮਿੰਦਰ ਰਾਣੀ, ਨੀਲਮ ਕੁਮਾਰੀ, ਨੀਰਜ਼ ਗੁਪਤਾ, ਪ੍ਰਦੀਪ ਕੁਮਾਰ, ਸੁਖਵਿੰਦਰ ਸਿੰਘ, ਜਗਤਾਰ ਸਿੰਘ, ਬਲਵਿੰਦਰ ਸਿੰਘ,ਰਾਜਵੰਸ਼ ਕੌਰ, ਮਨਪ੍ਰੀਤ ਕੌਰ, ਜਤਿੰਦਰ ਗੋਇਲ, ਮਨਦੀਪ ਕੁਮਾਰ ਅਤੇ ਸਮੁਹ ਈ.ਟੀ.ਟੀ ਵਿਦਿਆਰਥੀ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media