Monday, July 8, 2024

ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਵਿੱਚ ਮਾਨਸਾ ਟੀਮ ਦੀ ਝੰਡੀ

ਭੀਖੀ, 4 ਜਨਵਰੀ (ਕਮਲ ਜ਼ਿੰਦਲ) – ਨੇਪਾਲ ਦੀ ਰਾਜਧਾਨੀ ਕਾਠਮਾਂਡੂ ਵਿਖੇ 31 ਦਸੰਬਰ ਨੂੰ ਕਰਵਾਈ ਗਈ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਵਿੱਚ ਸ਼ਹਿਰ ਭੀਖੀ ਤੋਂ ਇੱਕ ਟੀਮ ਵਾਈਕਿੰਗ ਮਾਰਸ਼ਲ ਆਰਟ ਅਕੈਡਮੀ ਕੋਚ ਅਕਾਸ਼ਦੀਪ ਸਿੰਘ ਦੀ ਪ੍ਰੇਰਨਾ ਸਦਕਾ ਰਵਾਨਾ ਹੋਈ।ਮਾਨਸਾ ਜਿਲ੍ਹੇ ਤੋਂ ਗਈ ਟੀਮ ਵਲੋਂ ਤਿੰਨ ਗੋਲਡ ਮੈਡਲ ਪ੍ਰਾਪਤ ਕਰ ਕੇ ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਗਿਆ।ਭੀਖੀ ਪਹੁੰਚਣ ‘ਤੇ ਟੀਮ ਦਾ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਸ਼ਹਿਰ ਵਿੱਚ ਸ਼ੋਭਾ ਯਾਤਰਾ ਵੀ ਕੱਢੀ ਗਈ।ਕੋਚ ਅਕਾਸ਼ਦੀਪ ਨੇ ਦੱਸਿਆ ਕਿ ਨੇਪਾਲ ਵਿਚ ਕਰਵਾਏ ਗਏ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਤਿੰਨ ਗੋਲਡ ਮੈਡਲ ਅਤੇ ਚਾਰ ਬਰੋਂਜ਼ ਮੈਡਲਾਂ ਉਪਰ ਆਪਣਾ ਕਬਜ਼ਾ ਜਮਾਇਆ।
ਉਨਾਂ ਕਿਹਾ ਕਿ ਇਸ ਟੀਮ ਵਿੱਚ ਖਿਡਾਰੀ ਖੁਸ਼ਪ੍ਰੀਤ ਕੋਰ, ਗੁਰਪ੍ਰੀਤ ਕੌਰ, ਸ਼ਿਵਾਨੀ, ਰਮਨਦੀਪ ਕੌਰ, ਸਹਿਜਦੀਪ ਸਿੰਘ, ਪ੍ਰਭਨੂਰ ਸਿੰਘ, ਖੁਸ਼ਕਰਨ ਸਿੰਘ ਵਰਿੰਦਰ ਸਿੰਘ ਕਾਠਮੰਡੂ ਵਿੱਚ ਆਪਣੇ ਕਰਾਟੇ ਦੇ ਜੌਹਰ ਦਿਖਾਏ।ਇਨ੍ਹਾਂ ਖਿਡਾਰੀਆਂ ਵਿਚੋਂ ਗੁਰਪ੍ਰੀਤ ਸਿੰਘ, ਵਰਿੰਦਰ ਸਿੰਘ, ਖੁਸ਼ਪ੍ਰੀਤ ਕੌਰ ਨੇ ਗੋਲਡ ਮੈਡਲ ਜਿੱਤਿਆ ਅਤੇ ਸਹਿਜ਼ਦੀਪ ਸਿੰਘ, ਪ੍ਰਭਨੂਰ ਸਿੰਘ, ਖੁਸ਼ਕਰਨ ਸਿੰਘ ਅਤੇ ਸ਼ਿਵਾਨੀ ਨੇ ਬਰੋਂਜ਼ ਮੈਡਲ ਜਿੱਤ ਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ।ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਖੇਡਾਂ ਵੱਲ ਜਿਆਦਾ ਤੋਂ ਜਿਆਦਾ ਦਿਆਨ ਦੇਣਾ ਚਾਹੀਦਾ ਹੈ, ਤਾਂ ਜੋ ਨੌਜਵਾਨ ਪੀੜੀ ਨੂੰ ਨਸ਼ੇ ਤੋਂ ਦੂਰ ਰੱਖਿਆ ਜਾ ਸਕੇ।ਉਹਨਾਂ ਨੇ ਇਸ ਕਾਮਯਾਬੀ ਲਈ ਸਭ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ।
ਇਸ ਮੌਕੇ ਵਰਿੰਦਰ ਸੋਨੀ ਆਪ ਆਗੂ ਐਡਵੋਕੇਟ ਲਖਵਿੰਦਰ ਸਿੰਘ ਲਖਨਪਾਲ, ਧਨਜੀਤ ਸਿੰਘ, ਲਾਭ ਸਿੰਘ ਕਲੇਰ ਭਾਜਪਾ ਆਗੂੂ, ਹਰਪ੍ਰੀਤ ਸਿੰਘ ਸਾਬਕਾ ਪ੍ਰਧਾਨ ਨਗਰ ਪੰਚਾਇਤ ਭੀਖੀ, ਲਖਵਿੰਦਰ ਸਿੰਘ ਲੱਕੀ ਪੰਜਾਬ ਪੁਲਿਸ, ਮਲਕੀਤ ਸਿੰਘ ਸਾਬਕਾ ਐਮ.ਸੀ, ਕਾਮਰੇਡ ਗੁਰਨਾਮ ਸਿੰਘ, ਕਾਮਰੇਡ ਧਰਮਪਾਲ ਨੀਟਾ, ਕਾਮਰੇਡ ਵਿਜੈ ਭੀਖੀ, ਰਾਮ ਸਿੰਘ ਅਕਲੀਆ ਮੋਜ਼ੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …