ਪਠਾਨਕੋਟ, 6 ਜਨਵਰੀ (ਪੰਜਾਬ ਪੋਸਟ ਬਿਊਰੋ) – ਕੰਮ-ਕਾਜ਼ ਵਾਲੀ ਥਾਂ ਤੇ ਔਰਤਾਂ ਦਾ ਜਿਨਸੀ ਛੇੜਛਾੜ (ਮਨਾਹੀ ਰੋਕਥਾਮ ਅਤੇ ਨਿਵਾਰਨ) ਐਕਟ 2013 ਦੀ
ਜਾਗਰੂਕਤਾ ਸਬੰਧੀ ਇੱਕ ਅਵੇਅਰਨੈਸ ਪ੍ਰੋਗਰਾਮ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਕਰਵਾਇਆ ਗਿਆ।ਇਸ ਪ੍ਰੋਗਰਾਮ ਦੀ ਪ੍ਰਧਾਨਗੀ ਜਿਲ੍ਹਾ ਪ੍ਰੋਗਰਾਮ ਅਫਸਰ ਸੁਮਨਦੀਪ ਕੌਰ ਵਲੋਂ ਕੀਤੀ ਗਈ।ਬਾਲ ਵਿਕਾਸ ਪ੍ਰੋਜੈਕਟ ਅਫਸਰ ਦੌਰਾਂਗਲਾਂ ਬਿਕਰਮਜੀਤ ਸਿੰਘ ਵਿਸੇਸ ਤੌਰ ‘ਤੇ ਹਾਜ਼ਰ ਹੋਏ ਅਤੇ ਪ੍ਰੋਗਰਾਮ ਦੋਰਾਨ ਪ੍ਰੋਟੈਕਸ਼ਨ ਆਫ ਵੁਮਨ ਫਰੋਮ ਸੈਕਸੁਅਲ ਹਰਾਸਮੈਂਟ ਐਕਟ 2013 ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਜ਼ਿਲ੍ਹੇ ਦੇ ਵੱਖ-ਵੱਖ ਅਧਿਕਾਰੀਆਂ, ਕਰਮਚਾਰੀਆਂ, ਜਿਲ੍ਹੇ ਦੇ ਵੱਖ-ਵੱਖ ਕਾਲਜਾਂ ਤੋਂ ਪ੍ਰੋਫੈਸਰਾਂ ਵਲੋਂ ਸ਼ਿਰਕਤ ਕੀਤੀ ਗਈ।
ਬਾਲ ਵਿਕਾਸ ਪ੍ਰੋਜੈਕਟ ਅਫਸਰ ਨੇ ਪ੍ਰੋਟੈਕਸ਼ਨ ਆਫ ਵੁਮਨ ਫਰੋਮ ਸੈਕਸੁਅਲ ਹਰਾਸਮੈਂਟ ਐਕਟ 2013 ਸਬੰਧੀ ਦੱਸਿਆ ਕਿ ਇਸ ਐਕਟ ਅਨੁਸਾਰ ਹਰੇਕ ਦਫਤਰ, ਸੰਸਥਾ, ਸਕੂਲ, ਕਾਲਜ, ਪ੍ਰਾਈਵੇਟ ਅਦਾਰੇ ਸਹਿਕਾਰੀ ਸਰਕਾਰੀ ਅਦਾਰੇ ਵਿੱਚ ਇਥੋਂ ਤੱਕ ਕਿ ਬੱਸਾਂ ਤੇ ਘਰਾਂ ਵਿੱਚ ਘਰੇਲੂ ਕੰਮ-ਕਾਜ਼ ਕਰਨ ਲਈ ਰੱਖੇ ਗਏ ਸਹਿ-ਕਰਮੀ ਵੀ ਇਸ ਐਕਟ ਦੇ ਦਾਅਰੇ ਵਿੱਚ ਆਉਂਦੇ ਹਨ ਅਤੇ ਜੇਕਰ ਕਿਸੇ ਵੀ ਕੰਮ ਕਾਜ਼ ਵਾਲੀ ਜਗ੍ਹਾ ‘ਤੇ ਕਿਸੇ ਵੀ ਔਰਤ ਨਾਲ ਜਿਨਸੀ ਛੇੜਛਾੜ ਹੁੰਦੀ ਹੈ ਅਤੇ ਉਸ ਸ਼ਿਕਾਇਤ ਦੇ ਨਿਵਾਰਨ ਲਈ ਹਰੇਕ ਸੰਸਥਾ ਉਥੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ 10 ਜਾਂ 10 ਤੋਂ ਵੱਧ ਹੈ, ਤਾਂ ਉਥੇ ਅੰਦਰੂਨੀ ਸ਼ਿਕਾਇਤ ਕਮੇਟੀ ਦਾ ਗਠਨ ਕਰਨਾ ਲਾਜ਼ਮੀ ਹੈ।ਜੇਕਰ ਕੰਮ ਕਾਜ਼ ਵਾਲੀ ਜਗ੍ਹਾ ‘ਤੇ ਕੰਮ ਕਰਨ ਵਾਲੇ ਮੁਲਾਜ਼ਮਾਂ/ਅਧਿਕਾਰੀਆਂ/ਘਰੇਲੂ ਕੰਮ ਕਰਨ ਵਾਲੀਆਂ ਔਰਤਾਂ ਦੀ ਗਿਣਤੀ 10 ਤੋਂ ਘੱਟ ਹੈ, ਤਾਂ ਉਥੇ ਜਿਲ੍ਹਾ ਪੱਧਰ ‘ਤੇ ਬਣਾਈ ਗਈ ਲੋਕਲ ਸ਼ਿਕਾਇਤ ਕਮੇਟੀ ਨੂੰ ਆਪਣੀ ਸ਼ਿਕਾਇਤ ਦਰਜ਼ ਕਰਵਾਈ ਜਾ ਸਕਦੀ ਹੈ।ਜ਼ਿਲ੍ਹਾ ਪੱਧਰ ‘ਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਨੂੰ ਐਕਟ ਦੇ ਤਹਿਤ ਡਿਸਟ੍ਰਿਕਟ ਅਫਸਰ ਨਾਮਜ਼ਦ ਕੀਤਾ ਗਿਆ ਹੈ।ਐਕਟ ਦੇ ਤਹਿਤ ਹਰ ਇਕ ਦਫਤਰ/ਬੋਰਡ/ ਕਾਰਪੋਰੇਸ਼ਨ ਚਾਹੇ ਉਹ ਪ੍ਰਾਈਵੇਟ ਜਾਂ ਸਰਕਾਰੀ ਜਿਥੇ ਕੋਈ ਵੀ ਵਿਅਕਤੀ ਕੰਮ-ਕਾਜ਼ ਕਰਦਾ ਹੈ ਅਤੇ ਆਪਣੀ ਉਪਜੀਵਿਕਾ ਕਮਾਉਂਦਾ ਹੈ, ਉਹ ਇਸ ਐਕਟ ਦੇ ਦਾਇਰੇ ਵਿੱਚ ਆਉਂਦਾ ਹੈ।ਉਨ੍ਹਾਂ ਦੱਸਿਆ ਕਿ ਇਹਨਾਂ ਸਾਰੀਆਂ ਸੰਸਥਾਵਾਂ ਨੂੰ ਇਸ ਐਕਟ ਦੇ ਤਹਿਤ ਅੰਦਰੂਨੀ ਸ਼ਿਕਾਇਤ ਕਮੇਟੀ ਬਣਾ ਕੇ ਉਸਦੇ ਬੋਰਡ ਆਪਣੇ ਦਫਤਰ/ਸੰਸਥਾ ਉਹ (ਪ੍ਰਾਈਵੇਟ ਜਾਂ ਸਰਕਾਰੀ) ਵਿਖੇ ਲਗਾਉਣੇ ਲਾਜ਼ਮੀ ਹਨ।
ਇਸ ਮੋਕੇ ਮੈਡਮ ਅੰਬਿਕਾ ਵਧੀਕ ਜਿਲ੍ਹਾ ਅਟਾਰਨੀ ਐਡਮਿਨ, ਐਡਵੋਕੇਟ ਰਵਿੰਦਰ ਭੰਡਾਰੀ, ਪ੍ਰਿੰਸੀਪਲ ਮਨਜੀਤ ਕੌਰ ਮੱਲ ਐਵਲੋਨ ਸਕੂਲ ਵਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media