Monday, April 13, 2026

ਡਿਪਟੀ ਕਮਿਸ਼ਨਰ ਵਲੋਂ ਬੱਚੀਆਂ ਨੂੰ ਆਤਮ ਨਿਰਭਰ ਬਨਾਉਣ ਲਈ ਡਰਾਈਵਿੰਗ ਸਿਖਲਾਈ ਦੀ ਸ਼ੁਰੂਆਤ

ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਘਣਨਾਸ਼ ਥੋਰੀ ਨੇ ਲੜਕੀਆਂ ਨੂੰ ਆਤਮ ਨਿਰਭਰ ਬਨਾਉਣ ਲਈ ਵਾਹਨ ਚਲਾਉਣ ਦੀ ਸਿੱਖਿਆ ਦੇਣ ਦੀ ਸ਼ੁਰੂਆਤ ਕੀਤੀ ਹੈ।ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ 100 ਲੜਕੀਆਂ ਦੇ ਪਹਿਲੇ ਬੈਚ ਨੂੰ ਉਕਤ ਸਿਖਲਾਈ ਲਈ ਤੋਰਨ ਮੌਕੇ ਥੋਰੀ ਨੇ ਕਿਹਾ ਕਿ ਅੱਜ ਦਾ ਯੁੱਗ ਸਿੱਖਿਆ ਦਾ ਯੁੱਗ ਹੈ, ਚਾਹੇ ਉਹ ਸਿੱਖਿਆ ਵਿਦਿਆ ਦੇ ਖੇਤਰ ਦੀ ਹੋਵੇ, ਗੱਡੀਆਂ ਚਲਾਉਣ ਦੀ, ਕੰਪਿਊਟਰ ਦੀ, ਗੱਲਬਾਤ ਕਰਨ ਦੇ ਹੁਨਰ ਦੀ ਜਾਂ ਖੇਡਾਂ ਦੀ, ਹਰੇਕ ਖੇਤਰ ਵਿਚ ਮੁਹਾਰਤ ਸਿੱਖਿਆ ਨਾਲ ਹੀ ਆਉਣੀ ਹੈ।ਉਨਾਂ ਕਿਹਾ ਵਾਹਨ ਚਲਾਉਣਾ ਅੱਜ ਹਰੇਕ ਵਿਅਕਤੀ ਦੀ ਲੋੜ ਹੈ, ਇਸ ਲਈ ਅਸੀਂ ਬੇਟੀ ਬਚਾਉ ਬੇਟੀ ਪੜਾਉ ਮੁਹਿੰਮ ਤਹਿਤ ਜਿਲ੍ਹੇ ਦੀਆਂ ਬੱਚੀਆਂ ਨੂੰ ਇਸ ਸਬੰਧੀ ਸਿੱਖਿਅਤ ਕਰਨ ਦਾ ਫੈਸਲਾ ਲਿਆ ਹੈ।ਇਸ ਲਈ ਮੌਕੇ ਦਾ ਲਾਭ ਲੈਂਦੇ ਹੋਏ ਗੱਡੀਆਂ ਚਲਾਉਣ ਵਿੱਚ ਪੂਰੀ ਮੁਹਾਰਤ ਹਾਸਿਲ ਕਰੋ।
ਸੈਕਟਰੀ ਆਰ.ਟੀ.ਏ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਅੱਜ ਪਹਿਲੇ ਬੈਚ ਵਿੱਚ ਚਾਰ ਸਕੂਲਾਂ ਦੀਆਂ 100 ਬੱਚੀਆਂ ਨੂੰ ਇਸ ਸਿੱਖਿਆ ਲਈ ਚੁਣਿਆ ਗਿਆ ਹੈ, ਜਿੰਨਾ ਨੂੰ 10 ਦਿਨ ਰੋਜ਼ਾਨਾ ਇਕ ਘੰਟਾ ਡਰਾਈਵਿੰਗ ਸਕੂਲ ਸਿੱਖਿਆ ਦੇਣਗੇ, ਜਿਸ ਦਾ ਸਾਰਾ ਖਰਚਾ ਸਰਕਾਰ ਦੇਵੇਗੀ।ਇਸ ਮਗਰੋਂ ਇਹ ਬੱਚੀਆਂ ਡਰਾਈਵਿੰਗ ਲਾਇਸੈਂਸ ਬਨਵਾਉਣ ਲਈ ਯੋਗ ਹੋ ਸਕਣਗੀਆਂ।ਅਰਸ਼ਦੀਪ ਸਿੰਘ ਨੇ ਕਿਹਾ ਕਿ ਗੱਡੀ ਚਲਾਉਣ ਦੀ ਸਿੱਖਿਆ ਲੈਣਾ ਬਹੁਤ ਜਰੂਰੀ ਹੈ, ਕਿਉਂਕਿ ਕੇਵਲ ਗੱਡੀ ‘ਤੇ ਕੰਟਰੋਲ ਕਰ ਲੈਣਾ ਕਾਫੀ ਨਹੀਂ ਹੁੰਦਾ, ਬਲਕਿ ਆਪਣੀ ਤੇ ਹੋਰ ਰਾਹਗੀਰਾਂ ਦੀ ਸੁਰੱਖਿਆ ਵੀ ਡਰਾਈਵਰ ਦੀ ਜ਼ਿੰਮੇਵਾਰੀ ਹੈ।
ਇਸ ਮੌਕੇ ਜਿਲ੍ਹਾ ਪ੍ਰੋਗਰਾਮ ਅਧਿਕਾਰੀ ਸ੍ਰੀਮਤੀ ਕੁਲਦੀਪ ਕੌਰ, ਜਿਲ੍ਹਾ ਸਿੱਖਿਆ ਅਫਸਰ ਸੁਸ਼ੀਲ ਕੁਮਾਰ ਤੁਲੀ, ਜਿਲ੍ਹਾ ਸਿੱਖਿਆ ਅਫਸਰ ਰਾਜੇਸ਼ ਕੁਮਾਰ, ਜਿਲ੍ਹਾ ਸਮਾਜਿਕ ਸਿੱਖਿਆ ਅਧਿਕਾਰੀ ਅਸੀਸਇੰਦਰ ਸਿੰਘ, ਡਿਪਟੀ ਡਾਇਰੈਕਟਰ ਰੋਜ਼ਗਾਰ ਸ੍ਰੀਮਤੀ ਨੀਲਮ ਮਹੇ, ਸੀ.ਈ.ਓ ਤੀਰਥਪਾਲ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …