Monday, August 3, 2026

ਨਿਕਟ ਭਵਿੱਖ ਵਿੱਚ ਬਣਾਈ ਜਾਵੇਗੀ ਅੰਮ੍ਰਿਤਸਰ ਤੋਂ ਚੇਤਨਪੁਰਾ ਸੜ੍ਹਕ – ਧਾਲੀਵਾਲ

ਵਿਕਾਸ ਕੰਮਾਂ ਲਈ ਮੌਕਾ ਵੇਖਣ ਪੁੱਜੇ ਕੈਬਨਿਟ ਮੰਤਰੀ

ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਆਪਣੇ ਹਲਕੇ ਦੇ ਪਿੰਡ ਚੇਤਨਪੁਰਾ ਵਿਖੇ ਕਰਵਾਏ ਜਾਣ ਵਾਲੇ ਕੰਮਾਂ ਦਾ ਜਾਇਜ਼ਾ ਲੈਣ ਤੇ ਪਿੰਡ ਦੇ ਮੋਹਤਬਰਾਂ ਨਾਲ ਵਿਚਾਰ-ਚਰਚਾ ਕਰਨ ਲਈ ਪਿੰਡ ਪੁੱਜੇ।ਉਨਾਂ ਅੰਮਿ੍ਰਤਸਰ ਤੋਂ ਚੇਤਨਪੁਰਾ ਨੂੰ ਜਾਂਦੀ ਸੜਕ ਭਵਿੱਖ ਵਿੱਚ ਹੀ ਬਨਾਉਣ ਦਾ ਐਲਾਨ ਕਰਦੇ ਕਿਹਾ ਕਿ ਖਸਤਾ ਹੋ ਚੁੱਕੀ ਸੜਕ ਦੀ ਪਿਛਲੇ 20 ਸਾਲ ਤੋਂ ਕਿਸੇ ਨੇ ਸਾਰ ਨਹੀਂ ਲਈ ਅਤੇ ਹੁਣ ਉਹ ਇਸ ਬਾਬਤ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਕੈਬਿਨਟ ਮੰਤਰੀ ਲੋਕ ਨਿਰਮਾਣ ਵਿਭਾਗ ਹਰਭਜਨ ਸਿੰਘ ਈ.ਟੀ.ਓ ਨਾਲ ਗੱਲਬਾਤ ਕੀਤੀ ਹੈ ਅਤੇ ਛੇਤੀ ਹੀ ਇਸ ਸੜਕ ਨੂੰ ਪਾਸ ਕਰਵਾਇਆ ਜਾਵੇਗਾ।ਉਨਾਂ ਇਸ ਤੋਂ ਇਲਾਵਾ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਬੱਸ ਦੇਸ਼ ਭਗਤਾਂ ਦੇ ਪਿੰਡ ਚੇਤਨਪੁਰਾ ਵਿਖੇ ਬੱਸ ਅੱਡੇ ਬਨਾਉਣ ਦੀ ਮੰਗ ਵੀ ਮੰਨੀ।ਉਨਾਂ ਕਿਹਾ ਕਿ ਮੈਂ ਇਸ ਦਾ ਪੈਸਾ ਆਪਣੇ ਅਖਤਿਆਰੀ ਫੰਡ ਵਿਚੋਂ ਦੇ ਦਿਆਂਗਾ।ਕੈਬਨਿਟ ਮੰਤਰੀ ਧਾਲੀਵਾਲ ਨੇ ਲੰਮੇ ਸਮੇਂ ਤੋਂ ਪਿੰਡ ਨੂੰ ਆ ਰਹੀਆਂ ਤਿੰਨ ਫੇਜ਼ ਦੀਆਂ ਬਿਜਲੀ ਲਾਇਨਾਂ ਦੀ ਸ਼ਿਕਾਇਤ ਸੁਣੀ ਤੇ ਇਸ ਬਾਬਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਪਹਿਲ ਦੇ ਅਧਾਰ ‘ਤੇ ਇਹ ਲਾਇਨਾਂ ਬਦਲਣ ਦੀ ਹਦਾਇਤ ਕੀਤੀ।

Check Also

ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ

ਅੰਮ੍ਰਿਤਸਰ,  1 ਅਗਸਤ  (ਜਗਦੀਪ ਸਿੰਘ)  – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …