ਸੰਗਰੂਰ, 8 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਦਿਨੋ ਦਿਨ ਵੱਧ ਰਹੀ ਠੰਡ ਨੂੰ ਦੇਖਦੇ ਹੋਏ ਧੂਰੀ ਵਿਖੇ ਸਲੱਮ ਏਰੀਏ ਦੇ
ਬੱਚਿਆਂ ਨੂੰ ਗਰਮ ਸਵੈਟਰ, ਜਰਸੀਆਂ ਤੇ ਟੋਪੀਆਂ ਵੰਡੀਆਂ ਗਈਆਂ। ਸਮਾਜ ਸੇਵਕ ਜੱਸੀ ਪੇਧਨੀ ਦੀ ਅਗਵਾਈ ਹੇਠ ਚਲਾਏ ਜਾ ਰਹੇ ਮੀਮਸਾ ਰੋਡ ਸੂਏ ਉਪਰ ਸਲੱਮ ਏਰੀਏ ਦੇ ਬੱਚਿਆਂ ਨੂੰ ਸਕੂੂਲ ਵਿੱਚ ਇਕੱਠੇ ਕਰਕੇ ਪ੍ਰੋਗਰਾਮ ਕਰਵਾਇਆ ਗਿਆ।ਜਿਸ ਦੀ ਸ਼ੁਰੂਆਤ ਕਲੱਬ ਦੇ ਸਕੱਤਰ ਸੁਖਮਿੰਦਰ ਸਿੰਘ ਭੱਠਲ ਨੇ ਕਲੱਬ ਦੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦੇ ਕੇ ਕੀਤੀ।ਲਾਇਨ ਮੈਂਬਰ ਰਾਜ ਕੁਮਾਰ ਗੋਇਲ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਅੱਗੇ ਪੜਨ ਲਈ ਉਤਸ਼ਾਹਿਤ ਕੀਤਾ।ਸਾਰੇ ਹੀ 115 ਦੇ ਕਰੀਬ ਬੱਚਿਆਂ ਨੂੰ ਗਰਮ ਸਵੈਟਰ, ਜਰਸੀਆਂ ਤੇ ਟੋਪੀਆਂ ਵੰਡੀਆਂ ਗਈਆਂ।ਅਖੀਰ ਵਿੱਚ ਸਮਾਜ ਸੇਵੀ ਜੱਸੀ ਪੇਧਨੀ ਵਲੋਂ ਲਾਇਨ ਕਲੱਬ ਸੰਗਰੂਰ ਗ੍ਰੇਟਰ ਦਾ ਗਰੀਬ ਬੱਚਿਆਂ ਲਈ ਇਹ ਸਹਾਇਤਾ ਕਰਨ ‘ਤੇ ਧੰਨਵਾਦ ਕੀਤਾ ਗਿਆ।
ਇਸ ਮੌਕੇ ਲਾਇਨ ਕਲੱਬ ਦੇ ਮੈਂਬਰ ਜਸਪਾਲ ਸਿੰਘ, ਨਿਰੰਜਨ ਦਾਸ ਸਿੰਗਲਾ, ਅਸ਼ੋਕ ਗੋਇਲ, ਪ੍ਰਤਾਪ ਸਿੰਘ ਧਾਲੀਵਾਲ, ਕੇਵਲ ਕ੍ਰਿਸ਼ਨ ਗਰਗ, ਲਾਇਨੇਡ ਰੀਨਾ ਗੋਇਲ ਅਤੇ ਰਮਾ ਗੋਇਲ ਹਾਜ਼ਰ ਸਨ।ਪ੍ਰੋਜੈਕਟ ਦੇ ਚੇਅਰਮੈਨ ਲਾਇਨ ਸ਼ਿਵ ਕੁਮਾਰ ਜ਼ਿੰਦਲ ਮੌਜ਼ੂਦ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media