Tuesday, August 4, 2026

ਲੋਕ ਕਲਾ ਮੰਚ ਵੈਲਫੇਅਰ ਕਮੇਟੀ ਦੀ ਹੋਈ ਚੋਣ

ਐਡਵੋਕੇਟ ਗੋਰਵ ਗੋਇਲ ਸਰਪ੍ਰਸਤ, ਅਸ਼ੋਕ ਮਸਤੀ ਪ੍ਰਧਾਨ ਅਤੇ ਚੇਅਰਮੈਨ ਬਣੇ ਜਗਜੀਤ ਸਿੰਘ

ਸੰਗਰੂਰ, 8 ਜਨਵਰੀ (ਜਗਸੀਰ ਲੌਂਗੋਵਾਲ) – ਪੰਜਾਬੀ ਸੱਭਿਆਚਾਰ ਨਾਲ ਸਬੰਧਤ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸੱਭਿਆਚਾਰਕ ਮੇਲੇ ਕਰਵਾ ਰਹੀ ਹੈ।ਅੱਜ ਸੌਰਵ ਗੋਇਲ ਕੰਪਲੈਕਸ ਵਿਖੇ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਦੀ ਮੀਟਿੰਗ ਥਾਣਾ ਮੁਖੀ ਰਣਬੀਰ ਸਿੰਘ ਅਤੇ ਸਿਟੀ ਇੰਚਾਰਜ਼ ਸਰਬਜੀਤ ਸਿੰਘ ਦੀ ਹਾਜ਼ਰੀ ਹੇਠ ਕੀਤੀ ਗਈ।ਜਿਸ ਵਿੱਚ ਮੰਚ ਵਲੋਂ ਕਰਵਾਏ ਜਾ ਰਹੇ ਸੱਭਿਆਚਾਰਕ ਮੇਲੇ ਦੀ ਰੂਪ ਰੇਖਾ ਤਿਆਰ ਕਰਨ ਲਈ ਸਹਿਯੋਗੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਦੇ ਅਹੁੱਦੇਦਾਰਾਂ ਦੀ ਚੋਣ ਕੀਤੀ ਗਈ ਮੰਚ ਸੰਚਾਲਕ ਕੁਲਵੰਤ ਉਪਲੀ ਸੰਗਰੂਰ ਅਤੇ ਪ੍ਰਧਾਨ ਰਾਜ ਕੁਮਾਰ ਸ਼ਰਮਾ ਵਲੋਂ ਪੱਤਰਕਾਰ ਅਸ਼ੋਕ ਮਸਤੀ ਦੀ ਪ੍ਰਧਾਨਗੀ ਹੇਠ ਕੀਤੇ ਗਏ ਕੰਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੜ ਤੋਂ ਪ੍ਰਧਾਨ ਨਿਯੁੱਕਤ ਕਰਨ ਲਈ ਆਖਿਆ ਗਿਆ।ਮੰਚ ਦੇ ਸਾਰੇ ਮੈਂਬਰਾਂ ਨੇ ਸਰਵਸੰਮਤੀ ਨਾਲ ਪੱਤਰਕਾਰ ਅਸ਼ੋਕ ਮਸਤੀ ਨੂੰ ਪ੍ਰਧਾਨ ਚੁਣਿਆ ਗਿਆ।ਮੰਚ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਬਾਕੀ ਅਹੁੱਦੇਦਾਰਾਂ ਦੀ ਚੋਣ ਕੀਤੀ ਹਲਕਾ ਲਹਿਰਾਗਾਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਦੇ ਸਪੁੱਤਰ ਐਡਵੋਕੇਟ ਗੋਰਵ ਗੋਇਲ ਨੂੰ ਮੰਚ ਦਾ ਸਰਪ੍ਰਸਤ ਅਤੇ ਫਿਲਮੀ ਅਦਾਕਾਰ ਜਗਜੀਤ ਸਿੰਘ ਨੂੰ ਚੈਅਰਮੈਨ ਚੁਣਿਆ ਗਿਆ।ਮਨਜੀਤ ਸ਼ਰਮਾ ਜੇ.ਈ ਨੂੰ ਮੰਚ ਦਾ ਜਨਰਲ ਸਕੱਤਰ, ਗਾਇਕ ਜੱਸ ਡਸਕਾ ਸੀਨੀਅਰ ਮੀਤ ਪ੍ਰਧਾਨ, ਖਜਾਨਚੀ ਕੁਲਵੰਤ ਉੱਪਲੀ ਗੁਰਪਿਆਰ ਕਾਲਬੰਜਾਰਾ ਮੀਡੀਆ ਇੰਚਾਰਜ਼, ਸਲਾਹਕਾਰ ਰਾਜ ਕੁਮਾਰ ਸ਼ਰਮਾ ਪ੍ਰਧਾਨ ਜੈ ਸ੍ਰੀ ਮਹਾਂਕਾਲੀ ਮੰਦਿਰ ਕਮੇਟੀ ਬਣਾਏ ਗਏ।
ਇਸ ਮੌਕੇ ਗੁਰੀ ਚਹਿਲ ਵਾਈਸ ਪ੍ਰਧਾਨ ਟਰੱਕ ਯੂਨੀਅਨ ਲਹਿਰਾਗਾਗਾ, ਮਨਜੀਤ ਫੋਟੋਗ੍ਰਾਫਰ, ਗੀਤਕਾਰ ਰਮੇਸ਼ ਬਰੇਟਾ, ਲੇਖਕ ਰਾਮਫਲ ਰਾਜਲਹੇੜੀ, ਗੁਰਮੀਤ ਸਿੰਘ, ਸੀਨੀਅਰ ਆਗੂ ਨੰਦ ਲਾਲ ਨੰਦੂ, ਨਰਿੰਦਰ ਨਿੰਦੀ, ਗੀਤਕਾਰ ਕਾਲਾ ਅਲੀਸ਼ੇਰ, ਨੰਬਰਦਾਰ ਸੋਮਾ ਸਿੰਘ, ਗਾਇਕ ਜਗਦੀਸ਼ ਡਸਕਾ, ਮੋਹਨ ਜੋਸ਼ੀ ਆਦਿ ਹਾਜ਼ਰ ਸਨ।

Check Also

40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …