ਸੰਗਰੂਰ, 8 ਜਨਵਰੀ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਟੈਕਨੋਲੋਜੀ ਲੌਂਗੋਵਾਲ (ਡੀਮਡ ਯੂਨੀਵਰਸਿਟੀ) ਦੇ
ਮਕੈਨੀਕਲ ਵਿਭਾਗ ਵਲੋਂ ਅਡਵਾਂਸਮੈਂਟਸ ਇਨ ਮਟੀਰੀਅਲ ਪ੍ਰੋਸੈਸਿੰਗ ਅਤੇ ਐਡੀਟਿਵ ਮੈਨਫੈਕਚਰਿੰਗ (ਏ.ਐਮ.ਪੀ.ਏ.ਐਮ 2024) 8 ਤੋਂ 12 ਜਨਵਰੀ ਤੱਕ ਇੱਕ ਹਫ਼ਤੇ ਦੇ ਸ਼ਾਰਟ ਟਰਮ ਕੋਰਸ (ਹਾਈਬ੍ਰਿਡ ਮੋਡ) ਦਾ ਉਦਘਾਟਨ ਕੀਤਾ ਗਿਆ।ਇਸ ਕੋਰਸ ਦੇ ਕੋਆਰਡੀਨੇਟਰ ਪ੍ਰੋ. ਸ਼ੰਕਰ ਸਿੰਘ ਅਤੇ ਕੋਆਰਡੀਨੇਟਰ ਪ੍ਰੋ. ਇੰਦਰਾਜ਼ ਸਿੰਘ, ਈ.ਆਰ ਦਿਵੇਸ਼ ਭਾਰਤੀ ਅਤੇ ਚੇਅਰਪਰਸਨ ਪ੍ਰੋਫੈਸਰ ਏ.ਐਸ ਸ਼ਾਹੀ ਹਨ।
ਉਦਘਾਟਨੀ ਸਮਾਗਮ ਦੇ ਮੁੱਖ ਮਹਿਮਾਨ ਪ੍ਰੋ. ਮਨੀ ਕਾਂਤ ਪਾਸਵਾਨ, ਡਾਇਰੈਕਟਰ ਐਸ.ਐਲ.ਆਈ.ਈ.ਟੀ ਲੌਂਗੋਵਾਲ (ਚੀਫ਼ ਪੈਟਰਨ ਏ.ਐਮ.ਪੀ.ਏ.ਐਮ 2024) ਅਤੇ ਵਿਸ਼ੇਸ਼ ਮਹਿਮਾਨ ਪ੍ਰੋ. ਜੇ.ਐਸ ਢਿੱਲੋਂ ਡੀਨ (ਅਕਾਦਮਿਕ) ਸਲਾਇਟ ਲੌਂਗੋਵਾਲ (ਪੈਟਰਨ ਏ.ਐਮ.ਪੀ.ਏ.ਐਮ 2024) ਸਨ।ਸਲਾਇਟ ਦੇ ਡੀਨ ਅਤੇ ਐਚ.ਓ.ਡੀ ਦੁਆਰਾ ਆਨਲਾਈਨ/ਆਫਲਾਈਨ ਵੀ ਸ਼ਿਰਕਤ ਕੀਤੀ ਗਈ।ਭਾਗੀਦਾਰ ਪੰਜਾਬ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਹਰਿਆਣਾ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਬਿਹਾਰ, ਗੁਜਰਾਤ, ਰਾਜਸਥਾਨ, ਕਰਨਾਟਕ, ਤੇਲੰਗਾਨਾ, ਕੇਰਲ, ਓਡੀਸ਼ਾ, ਉਤਰਾਖੰਡ, ਪੱਛਮੀ ਬੰਗਾਲ ਅਤੇ ਦੱਖਣੀ ਅਫਰੀਕਾ ਤੋਂ ਸ਼ਾਮਲ ਹੋ ਰਹੇ ਹਨ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media