ਅੰਮ੍ਰਿਤਸਰ, 13 ਜਨਵਰੀ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ‘ਚ ਸਮਾਜ ਸੇਵਾ ਦੀ ਭਾਵਨਾ ਪੈਦਾ ਕਰਨ ਲਈ ਸੱਤ ਦਿਨਾਂ ਦੇ ਕੈਂਪ ਦਾ ਆਯੋਜਨ
ਕੀਤਾ ਗਿਆ।ਇਸ ਤਹਿਤ ਦੋ ਦਿਨਾਂ ਦੇ ਅੰਤਰਰਾਸ਼ਟਰੀ ਭਾਸ਼ਣ ਲੜੀ ਦਾ ਆਯੋਜਨ ਸਥਾਨਕ ਸਲਾਹਕਾਰ ਕਮੇਟੀ ਦੇ ਚੇਅਰਮੈਨ ਸੁਦਰਸ਼ਨ ਕਪੂਰ, ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ, ਅਮਰੀਕਾ ਦੇ ਵਿਦਵਾਨ ਅਤੇ ਸਲਾਹਕਾਰ ਸਰ ਡੇਵਿਡ ਮੈਕਕਾਂਬਸ, ਮਾਰਕ ਵਾਰਡਨ, ਮਿਸ ਡਾਇਨਾ ਵਾਰਡਨ ਅਤੇ ਮਿਸ ਨੌਇਲ ਕਰੇਰਾ ਦੀ ਮੌਜ਼ੂਦਗੀ ਵਿੱਚ ਕੀਤਾ ਗਿਆ।ਅਮਰੀਕਾ ਤੋਂ ਆਏ ਵਿਦਵਾਨਾਂ ਦੁਆਰਾ ਮਹੱਤਵਪੂਰਨ ਅਤੇ ਲਾਹੇਵੰਦ ਭਾਸ਼ਣ ਦਿੱਤੇ ਗਏ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਸਮਾਜ ਸੇਵਾ ਦੇ ਮਹੱਤਵ ‘ਤੇ ਰੌਸ਼ਨੀ ਪਾਈ।ਉਹਨਾਂ ਨੇ ਕਿਹਾ ਕਿ ਡੀ.ਏ.ਵੀ ਦੀ ਸਿੱਖਿਆ ਪ੍ਰਣਾਲੀ ਸੰਪੂਰਨ ਰੂਪ ਵਿੱਚ ਨਿਰਸਵਾਰਥ ਸਮਾਜ ਸੇਵਾ ਕਰਨ ਦੀ ਭਾਵਨਾ ‘ਤੇ ਕੇਂਦਰਿਤ ਹੈ।
ਭਾਸ਼ਣ ਲੜੀ ਵਿੱਚ ਪਹਿਲੇ ਦਿਨ ਦੇ ਵਿਦਵਾਨ ਮਾਰਕ ਵਾਰਡਨ ਦੁਆਰਾ ਅਲ਼ੱਗ ਸੋਚੋ ਅਲ਼ੱਗ ਬਣੋ ਦੀ ਪ੍ਰੇਰਣਾ ਦਿੰਦਿਆਂ ਵਿਦਿਆਰਥੀਆਂ ਨੂੰ ਦੱਸਿਆ ਕਿ ਆਰੰਭ ਵਿੱਚ ਸਮਰੱਥਾ ਨਾ ਹੋਣ ਦੇ ਬਾਵਜ਼ੂਦ ਵੀ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਤਾਕਤ ਪੈਦਾ ਕੀਤੀ ਜਾ ਸਕਦੀ ਹੈ।ਮਿਸ ਡਾਇਨਾ ਵਾਰਡਨ ਨੇ ਬਹੁਤ ਬਰੀਕੀ ਖਰਾ ਸੋਚਣ ਦੇ ਤਰੀਕੇ ਦੱਸੇ।ਅਮਰੀਕੀ ਵਿਦਵਾਨ ਸਰ ਡੇਵਿਡ ਮੈਨੂੰਕਕਾਂਬਸ ਨੇ ਆਪਣੇ ਸੋਚਣ ਦਾ ਤਰੀਕਾ ਬਦਲਣ ਦੇ ਤਰੀਕੇ ਬਾਰੇ ਚਾਨਣਾ ਪਾਇਆ।
ਭਾਸ਼ਣ ਲੜੀ ਦੇ ਦੂਸਰੇ ਦਿਨ ਮਿਸ ਨੌਇਲ ਕਰੇਰਾ ਨੇ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਨ ‘ਤੇ ਕਾਬੂ ਰੱਖਣ ਲਈ ਨਕਾਰਾਤਮਿਕਤਾ ਛੱਡਣ ਲਈ ਕਿਹਾ।ਮਾਰਕ ਵਾਰਡਨ ਨੇ ਦਿਮਾਗੀ ਤੰਦਰੁਸਤੀ ਬਾਰੇ ਵਿਚਾਰ ਪੇਸ਼ ਕੀਤੇ।ਸਰ ਡੇਵਿਡ ਮੈਨੂੰਕਕਾਂਬਸ ਦੁਆਰਾ ‘ਪੈਸੇ ਦੀ ਕੀਮਤ’ ਸਿਰਲੇਖ ਬਾਰੇ ਚਰਚਾ ਕੀਤੀ।ਮਿਸ ਡਾਇਨਾ ਵਾਰਡਨ ਨੇ ਕਿਹਾ ਕਿ ਤਣਾਅ ਅਤੇ ਚਿੰਤਾ ਤੋਂ ਛੁਟਕਾਰੇ ਲਈ ਪਰਿਵਾਰਕ ਕਹਾਣੀਆਂ ਦਾ ਅਹਿਮ ਯੋਗਦਾਨ ਹੈ।ਵਿਦਵਾਨਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਹਿੰਗ, ਤੇਜ਼ ਪੱਤਾ, ਕਪੂਰ ਅਤੇ ਅਦਰਕ ਦੇ ਛੋਟੇ-ਛੋਟੇ ਪੌਦੇ ਤੋਹਫੇ ਵਜੋਂ ਦਿੱਤੇ ਗਏ।
ਇਸ ਮੌਕੇ ਐਨ.ਐਸ.ਐਸ ਵਰਕਰ ਸ੍ਰੀਮਤੀ ਸੁਰਭੀ ਸੇਠੀ, ਡਾ. ਨਿਧੀ ਅਗਰਵਾਲ, ਸਟਾਫ ਮੈਬਰਾਂ ਨੇ ਕੈਂਪ ਵਿੱਚ ਭਾਗ ਲਿਆ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ
ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …
Punjab Post Daily Online Newspaper & Print Media