ਸੰਗਰੂਰ, 15 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਇੰਟਰਨੈਸ਼ਨਲ ਜਿਲ੍ਹਾ 321 ਐਫ ਤਹਿਤ ਲਾਈਨਜ਼ ਕਲੱਬ ਚੀਮਾ ਦਾ ਗਠਨ ਕੀਤਾ ਗਿਆ।ਜਿਸ ਦੌਰਾਨ ਸਮਾਜ ਵਿੱਚ ਵਿੱਚਰ ਰਹੀਆਂ ਵੱਖ-ਵੱਖ ਸਖਸ਼ੀਅਤਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ।ਲਾਇਨਜ਼ ਕਲੱਬ ਚੀਮਾ ਮੰਡੀ ਦੇ ਨਵ-ਨਿਯੁੱਕਤ ਪ੍ਰਧਾਨ ਜਸਵੀਰ ਸਿੰਘ ਚੀਮਾ (ਚੇਅਰਮੈਨ ਪੈਰਾਮਾਊਂਟ ਪਬਲਿਕ ਸਕੂਲ ਚੀਮਾ) ਨੇ ਦੱਸਿਆ ਕਿ ਸਾਲ 2023-24 ਲਈ ਨੰਬਰ 156931 ਰਜ਼ਿਸਟਰਡ ਹੈ।ਜਿਸ ਦੇ ਚੇਅਰਮੈਨ ਜਗਤਜੀਤ ਸਿੰਘ (ਜਗਤਜੀਤ ਐਗਰੋ ਇੰਡਸਟਰੀਜ਼ ਵਾਲੇ) ਵਾਇਸ ਪ੍ਰਧਾਨ ਖੁਸ਼ਵਿੰਦਰ ਸਿੰਘ ਰਾਜੂ ਵਰਮਾ ਪ੍ਰਸਿੱਧ ਫਿਲਮੀ ਲੇਖਕ ਤੇ ਕਲਾਕਾਰ, ਜਗਤਾਰ ਸਿੰਘ ਗੋਲੂ ਪ੍ਰਸਿੱਧ ਪਹਿਲਵਾਨ ਬੋਰਡ ਆਫ ਡਾਇਰੈਕਟਰ, ਗੁਰਦੀਪ ਸਿੰਘ ਔਲਖ ਬੋਰਡ ਆਫ ਡਾਇਰੈਕਟਰ, ਨਰਿੰਦਰ ਸਿੰਘ ਚਹਿਲ ਨੂੰ ਸਕੱਤਰ, ਸੁਖਵਿੰਦਰ ਸਿੰਘ ਕਾਕਾ ਧਾਲੀਵਾਲ ਬੋਰਡ ਆਫ ਡਾਇਰੈਕਟਰ, ਡਾ. ਗੁਰਮੇਲ ਸਿੰਘ ਅਗਜ਼ੈਕਟਿਵ ਮੈਂਬਰ, ਜੁਆਇੰਟ ਸਕੱਤਰ ਸੁਭਾਸ਼ ਸਿੰਗਲਾ, ਸਰਬਜੀਤ ਸਿੰਘ ਬਾਗ ਵਾਲੇ ਕੈਸ਼ੀਅਰ, ਹਰਦੇਵ ਸਿੰਘ ਚੀਮਾ ਸਹਾਇਕ ਕੈਸ਼ੀਅਰ, ਗੁਰਸੇਵਕ ਸਿੰਘ ਮਿੱਠਾ ਬੋਰਡ ਆਫ ਡਾਇਰੈਕਟਰ, ਰਣਜੀਤ ਸਿੰਘ ਜੀ.ਸੀ.ਸੀ, ਅਮਰੀਕ ਸਿੰਘ, ਗੋਰਾ ਸਿੰਘ ਬੋਰਡ ਆਫ ਡਾਇਰੈਕਟਰ, ਸਤਿਗੁਰ ਸਿੰਘ, ਬਲਜਿੰਦਰ ਸਿੰਘ ਬੋਰਡ ਆਫ ਡਾਇਰੈਕਟਰ, ਸਤਵੰਤਰ ਸਿੰਘ ਕਾਲਾ ਜੀ.ਸੀ.ਸੀ, ਅਮਰੀਕ ਸਿੰਘ, ਕੁਲਵਿੰਦਰ ਸਿੰਘ, ਮਨਦੀਪ ਸਿੰਘ, ਕੁਲਵਿੰਦਰ ਸਿੰਘ, ਮਨਜੀਤ ਸਿੰਘ, ਗੁਰਦੀਪ ਸਿੰਘ, ਅਮਨਦੀਪ ਸਿੰਘ, ਜਗਤਾਰ ਸਿੰਘ, ਮਨਪ੍ਰੀਤ ਸਿੰਘ ਬਾਵਾ, ਮੰਗਤ ਰਾਏ, ਪ੍ਰਮਾਤਮਾ ਸਿੰਘ ਨੂੰ ਵੀ ਅਗਜ਼ੈਕਟਿਵ ਮੈਂਬਰ ਨਿਯੁੱਕਤ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਜਸਵੀਰ ਸਿੰਘ ਚੀਮਾ ਨੇ ਕਿਹਾ ਕਿ ਉਹ ਕਲੱਬ ਦੀਆਂ ਗਤੀਵਿਧੀਆਂ ਨੂੰ ਪੂਰੀ ਟੀਮ ਦੇ ਸਹਿਯੋਗ ਨਾਲ ਇਮਾਨਦਾਰੀ ਨਾਲ ਚਲਾਉਣਗੇ।
Check Also
ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ
ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …