ਅੰਮ੍ਰਿਤਸਰ, 23 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਓਪਨ ਜਿਲ੍ਹਾ ਐਥਲੈਟਿਕ ਮੀਟ ਅੰਡਰ-14,16,18 ਅਤੇ 20 (ਲੜਕੇ ਤੇ ਲੜਕੀਆਂ) 24-01-2024
ਤੋਂ 25-01-2024 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੰਮ੍ਰਿਤਸਰ ਜਿਲ੍ਹਾ ਐਥਲੈਟਿਕ ਐਸੀਏੇਸ਼ਨ ਅੰਮ੍ਰਿਤਸਰ ਵਲੋਂ ਕਰਵਾਈ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੱਤਰ ਰਣਕੀਰਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਮੀਟ ਦਾ ਉਦਘਾਟਨ 24-01-2024 ਨੂੰ ਦੁਪਹਿਰ 12.00 ਵਜੇ ਹੋਵੇਗਾ।ਇਸ ਵਿਚੋਂ ਅੰਡਰ 14 ਅਤੇ 16 ਲੜਕੇ-ਲੜਕੀਆਂ ਦੀ ਚੋਣ ਗੁਜਰਾਤ ਵਿਖੇ 16 ਤੋਂ 18 ਫਰਵਰੀ 2024 ਤੱਕ ਏ.ਐਫ.ਆਈ (ਐਥਲੈਟਿਕ ਫੈਡਰੇਸ਼ਨ ਆਫ ਇੰਡੀਆ) ਵਲੋਂ ਕਰਵਾਈ ਜਾ ਰਹੀ 19ਵੀਂ ਅੰਤਰਰਾਸ਼ਟਰੀ ਜੂਨੀਅਰ ਐਥਲੈਟਿਕਸ ਮੀਟ ਲਈ ਕੀਤੀ ਜਾਵੇਗੀ।ਇਹ ਜਾਣਕਾਰੀ ਪ੍ਰਧਾਨ ਕਸ਼ਮੀਰ ਸਿੰਘ ਖਿਆਲਾ ਨੇ ਦਿੱਤੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media