Monday, June 2, 2025
Breaking News

ਇਲੈਕਟ੍ਰੋਨਿਕਸ ਤੇ ਕਾਨੂੰਨ ਵਿਭਾਗ ਨੇ ਜਿੱਤਿਆ ਯੂਨੀਵਰਸਿਟੀ ਅੰਤਰ-ਵਿਭਾਗੀ ਫੁੱਟਬਾਲ ਟੂਰਨਾਮੈਂਟ

ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ-ਵਿਭਾਗੀ ਫੁੱਟਬਾਲ ਮੁਕਾਬਲੇ ‘ਚ ਲੜਕਿਆਂ ਦੇ ਵਰਗ ਵਿੱਚ ਇਲੈਕਟ੍ਰੋਨਿਕਸ ਵਿਭਾਗ ਪਹਿਲੇ, ਭੌਤਿਕ ਵਿਗਿਆਨ ਵਿਭਾਗ ਦੂਜੇ ਅਤੇ ਕੰਪਿਊਟਰ ਵਿਗਿਆਨ ਵਿਭਾਗ ਤੀਜੇ ਸਥਾਨ `ਤੇ ਰਿਹਾ, ਜਦਕਿ ਮਿਆਸ ਜੀ.ਐਨ.ਡੀ.ਯੂ ਡਿਪਾਰਟਮੈਂਟ ਆਫ ਸਪੋਰਟਸ ਸਾਇੰਸਜ਼ ਅਤੇ ਮੈਡੀਸਨ ਨੇ ਚੌਥਾ ਸਥਾਨ ਪ੍ਰਾਪਤ ਕੀਤਾ।ਲੜਕੀਆਂ ਦੇ ਵਰਗ ਵਿੱਚ ਕਾਨੂੰਨ ਵਿਭਾਗ ਨੇ ਪਹਿਲਾ, ਦੂਜਾ ਸਥਾਨ ਯੂ.ਐਸ.ਐਫ.ਐਸ ਅਤੇ ਤੀਜਾ ਸਥਾਨ ਭੌਤਿਕ ਵਿਗਿਆਨ ਵਿਭਾਗ ਨੇ ਹਾਸਲ ਕੀਤਾ, ਜਦਕਿ ਕੰਪਿਊਟਰ ਇੰਜਨੀਅਰਿੰਗ ਵਿਭਾਗ ਚੌਥੇ ਸਥਾਨ ‘ਤੇ ਰਿਹਾ।
ਇਨਾਮ ਵੰਡ ਸਮਾਰੋਹ ਦੌਰਾਨ ਕਾਨੂੰਨ ਵਿਭਾਗ ਦੇ ਮੁਖੀ ਡਾ. ਬਿਮਲਦੀਪ ਸਿੰਘ ਅਤੇ ਡਾ. ਅਮਨਦੀਪ ਸਿੰਘ ਨੇ ਜੇਤੂਆਂ ਨੂੰ ਟਰਾਫ਼ੀਆਂ ਭੇਟ ਕੀਤੀਆਂ।ਡਾ. ਅਮਨਦੀਪ ਸਿੰਘ, ਜੀ.ਐਨ.ਡੀ.ਯੂ ਕੈਂਪਸ ਸਪੋਰਟਸ ਦੇ ਟੀਚਰ ਇੰਚਾਰਜ਼ ਅਤੇ ਫਿਟ ਇੰਡੀਆ ਪ੍ਰੋਗਰਾਮ (ਭਾਰਤ ਸਰਕਾਰ) ਦੇ ਨੋਡਲ ਅਫਸਰ ਨੇ ਸਾਰੀਆਂ ਟੀਮਾਂ ਦੀ ਖੇਡ ਅਤੇ ਮੁਕਾਬਲੇ ਦੀ ਭਾਵਨਾ `ਤੇ ਤਸੱਲੀ ਪ੍ਰਗਟਾਈ।
ਡਾ. ਬਿਮਲਦੀਪ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ-ਵਿਭਾਗੀ ਫੁੱਟਬਾਲ ਮੁਕਾਬਲੇ ‘ਚ ਵੱਖ-ਵੱਖ ਵਿਭਾਗਾਂ ਤੋਂ 29 ਲੜਕਿਆਂ ਅਤੇ 19 ਲੜਕੀਆਂ ਦੀਆਂ ਟੀਮਾਂ ਨੇ ਭਾਗ ਲਿਆ।

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …