Friday, September 25, 2026

ਰਾਜਪਾਲ ਵੱਲੋਂ ਬਿਹਤਰ ਕੰਮ ਕਰਨ ਵਾਲੀਆਂ ਤਿੰਨ ‘ਵਿਲੇਜ ਡਿਫੈਂਸ ਕਮੇਟੀਆਂ’ ਲਈ ਇਨਾਮੀ ਰਾਸ਼ੀ ਜਾਰੀ

ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਸਿੰਘ) – ਮਾਣਯੋਗ ਰਾਜਪਾਲ ਸ੍ਰੀ ਬਨਵਾਰੀ ਲਾਲ ਪਰੋਹਿਤ ਨੇ ਆਪਣੇ ਸਰਹੱਦੀ ਪਿੰਡਾਂ ਦੇ ਦੌਰਿਆਂ ਦੌਰਾਨ ਜੋ ਵਿਲੇਜ਼ ਡਿਫੈਂਸ ਕਮੇਟੀਆਂ ਬਣਾਉਣ ਦੀ ਹਦਾਇਤ ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੂੰ ਕੀਤੀ ਸੀ।ਉਸ ਵਿਚੋਂ ਬਿਹਤਰ ਕੰਮ ਕਰਨ ਵਾਲੀਆਂ ਤਿੰਨ ਵਿਲੇਜ਼ ਡਿਫੈਂਸ ਕਮੇਟੀਆਂ ਨੂੰ ਵਧੀਆ ਕਾਰਗੁਜ਼ਾਰੀ ਦੇ ਅਧਾਰ ‘ਤੇ ਪਹਿਲੇ ਤਿੰਨ ਇਨਾਮਾਂ ਦੀ ਚੋਣ ਕਰ ਲਈ ਗਈ ਹੈ ਅਤੇ ਇਨਾਂ ਲਈ ਇਨਾਮੀ ਰਾਸ਼ੀ ਜਾਰੀ ਕਰ ਦਿੱਤੀ ਹੈ।ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਰਾਜਪਾਲ ਪੰਜਾਬ ਨੇ ਆਪਣੇ ਕੀਤੇ ਗਏ ਐਲਾਨ ਮੁਤਾਬਿਕ ਇੰਨਾਂ ਕਮੇਟੀਆਂ ਲਈ ਇਨਾਮਾਂ ਦੀ ਰਾਸ਼ੀ ਵੀ ਜਾਰੀ ਕਰ ਦਿੱਤੀ ਹੈ।ਇੰਨਾਂ ਵਿਚ ਪਹਿਲੇ ਸਥਾਨ ‘ਤੇ ਆਈ ਪਿੰਡ ਘੋਨੇਵਾਲ ਦੀ ਕਮੇਟੀ ਨੂੰ 3 ਤਿੰਨ ਲੱਖ ਰੁਪਏ, ਦੂਸਰੇ ਸਥਾਨ ‘ਤੇ ਆਈ ਪਿੰਡ ਰਣੀਆਂ ਦੀ ਕਮੇਟੀ ਨੂੰ 2 ਲੱਖ ਅਤੇ ਤੀਸਰੇ ਸਥਾਨ ‘ਤੇ ਆਈ ਦੌਣੇਕੇ ਖੁਰਦ ਹਰਦੋ ਰਤਨ ਦੀ ਕਮੇਟੀ ਨੂੰ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।ਉਨਾਂ ਦੱਸਿਆ ਕਿ ਕਮੇਟੀਆਂ ਇਸ ਪੈਸੇ ਨੂੰ ਆਪਣੀ ਲੋੜ ਅਨੁਸਾਰ ਖਰਚ ਕਰ ਸਕਣਗੀਆਂ।ਇੰਨਾ ਇਨਾਮਾਂ ਨਾਲ ਸਰਹੱਦੀ ਪੱਟੀ ਵਿੱਚ ਕੰਮ ਕਰ ਰਹੀਆਂ ਇਹਨਾਂ ਕਮੇਟੀਆਂ ਨੂੰ ਉਤਸ਼ਾਹ ਮਿਲੇਗਾ ਅਤੇ ਉਹ ਹੋਰ ਵਧੀਆ ਕੰਮ ਕਰਨ ਲਈ ਅੱਗੇ ਆਉਣਗੇ।
ਦੱਸਣਯੋਗ ਹੈ ਕਿ ਸ੍ਰੀ ਪਰੋਹਿਤ ਨੇ ਸਰਹੱਦੀ ਇਲਾਕੇ ਦੇ ਪਿੰਡਾਂ ਦੇ ਮੋਹਤਬਰਾਂ ਨਾਲ ਗੱਲਬਾਤ ਕਰਦੇ ਸੱਦਾ ਦਿੱਤਾ ਸੀ ਕਿ ਸਰਹੱਦੀ ਪਿੰਡਾਂ ਵਿੱਚ ਵਿਲੈਜ ਡਿਫੈਂਸ ਕਮੇਟੀਆਂ ਸਥਾਪਤ ਕਰਨੀਆਂ ਚਾਹੀਦੀਆਂ ਹਨ, ਜੋ ਕਿ ਸਰਹੱਦ ਪਾਰ ਤੋਂ ਹੁੰਦੀ ਨਸ਼ੇ ਦੀ ਤਸਕਰੀ ‘ਤੇ ਨਿਗ੍ਹਾ ਰੱਖਣ ਤੇ ਡਰੋਨ ਆਦਿ ਦੀ ਆਮਦ ‘ਤੇੇ ਇਸ ਦੀ ਸੂਹ ਤਰੁੰਤ ਪੁਲਿਸ ਨਾਲ ਸਾਂਝੀ ਕਰਨ, ਤਾਂ ਜੋ ਨਸ਼ੇ ਦੀ ਤਸਕਰੀ ਨੂੰ ਨੱਥ ਪਾਈ ਜਾ ਸਕੇ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …