Saturday, October 24, 2026

ਖ਼ਾਲਸਾ ਕਾਲਜ ਵੂਮੈਨ ਵਿਖੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 29 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਭਾਰਤ ਨੂੰ ’ਵਿਕਸਿਤ ਦੇਸ਼ਾਂ’ ਦੀ ਕਤਾਰ ’ਚ ਸ਼ਾਮਲ ਕਰਨ ਲਈ ਸਿੱਖਿਆ ਅਤੇ ਸਿਹਤ ’ਤੇ ਧਿਆਨ ਕੇਂਦਰਿਤ ਕਰਨਾ ਅਤਿਅੰਤ ਜ਼ਰੂਰੀ ਹੈ।ਜੇਕਰ ਤੈਅ ਕੀਤੇ ਟੀਚਿਆਂ ਨੂੰ ਹਾਸਲ ਕਰਨਾ ਹੈ ਤਾਂ ਭਾਰਤ, ਜੋ ਕਿ ਪਹਿਲਾਂ ਹੀ ਆਪਣੀ ਅਰਥਵਿਵਸਥਾ-2030 ਤੋਂ ਪਹਿਲਾਂ ਦੁੱਗਣੀ ਕਰਨ ਦਾ ਚਾਹਵਾਨ ਹੈ, ਨੂੰ ਕੁੱਝ ਬੁਨਿਆਦੀ ਫ਼ੈਸਲੇ ਲੈਣੇ ਹੋਣਗੇ।
ਇਹ ਪ੍ਰਗਟਾਵਾ ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ‘ਐਡਵਾਂਸਮੈਂਟਸ ਇਨ ਰਿਸਰਚ ਮੈਥੋਡੋਲੋਜੀ: ਨੈਵੀਗੇਟਿੰਗ ਦ ਪਾਥ ਟੂ ਇਨਕਲੂਸਿਵ ਐਂਡ ਮਜ਼ਬੂਤ ਵਿਵਸਥਾ’ ਵਿਸ਼ੇ ’ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਮੌਕੇ ਇਕੱਤਰ ਹੋਏ ਵੱਖ-ਵੱਖ ਮਾਹਿਰਾਂ ਦੁਆਰਾ ਕੀਤਾ ਗਿਆ।ਉਨ੍ਹਾਂ ਕਿਹਾ ਕਿ ਭਾਰਤ ਲਈ ਜੋ ਕਿ ਨੌਜਵਾਨ ਸ਼ਕਤੀ ਅਤੇ ਮਜਬੂਤ ਵਿੱਤੀ ਬੁਨਿਆਦੀ ਢਾਂਚਾ ਪਹਿਲਾਂ ਹੀ ਪ੍ਰਾਪਤ ਕਰ ਚੁੱਕਾ ਹੈ, ਲਈ ਉਪਰੋਕਤ 6 ਟ੍ਰਿਲੀਅਨ ਅਰਥ ਵਿਵਸਥਾ ਨੂੰ ਕਾਇਮ ਕਰਨਾ ਕੋਈ ਮੁਸ਼ਕਲ ਨਹੀਂ ਹੈ।ਜਗਤ ਗੁਰੂ ਨਾਨਕ ਦੇਵ ਓਪਨ ਸਟੇਟ ਯੂਨੀਵਰਸਿਟੀ ਪਟਿਆਲਾ ਤੋਂ ਰਜਿਸਟਰਾਰ ਡਾ. ਮਨਜੀਤ ਸਿੰਘ ਨੇ ਆਪਣੇ ਉਦਘਾਟਨੀ ਭਾਸ਼ਣ ’ਚ ਕਿਹਾ ਕਿ ਆਰਥਿਕਤਾ ਦੇ ਮਾਪਦੰਡ ਮਜ਼ਬੂਤ ਹਨ।
ਸੈਮੀਨਾਰ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਦੇਸ਼ ਦੀ ਤਰੱਕੀ ਲਈ ਹਰੇਕ ਨਾਗਰਿਕ ਨੂੰ ‘ਵਰਕ ਕਲਚਰ’ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਅਤੇ ਪਤਵੰਤਿਆਂ ਦਾ ਸਵਾਗਤ ਕਰਦਿਆਂ ਪੌਦਾ ਭੇਂਟ ਕੀਤਾ।ਜੀ.ਐਨ.ਡੀ.ਯੂ ਤੋਂ ਡਾ. ਮਨਦੀਪ ਕੌਰ ਨੇ ਖੋਜ਼ ਵਿਧੀਆਂ ਦੇ ਬਦਲਦੇ ਪੈਟਰਨਾਂ ਨੂੰ ਉਜਾਗਰ ਕੀਤਾ, ਜਦਕਿ ਡਾ. ਬਲਵਿੰਦਰ ਸਿੰਘ ਨੇ ਆਰਥਿਕ ਅਤੇ ਵਿੱਤੀ ਬੁਨਿਆਦੀ ਢਾਂਚੇ ਬਾਰੇ ਜਾਣਕਾਰੀ ਸਾਂਝੀ ਕੀਤੀ।
ਤਕਨੀਕੀ ਸੈਸ਼ਨਾਂ ’ਚ ਕੇਂਦਰੀ ਯੂਨੀਵਰਸਿਟੀ ਕੇਰਲਾ ਤੋਂ ਡਾ. ਸੰਜੇ ਰਸਤੋਗੀ, ਡਾ. ਅਭੈ ਜੈਨ, ਡਾ. ਅਨੁਜ, ਡਾ. ਅਮਰਦੀਪ ਕੌਰ, ਡਾ. ਨਿਸ਼ਕੇ ਅਰੋੜਾ, ਡਾ. ਅਪਰਨਾ ਭਾਟੀਆ, ਡਾ. ਰਿਧਿਮਾ ਸਾਗਰ, ਡਾ. ਸੌਰਭ ਗਰੋਵਰ, ਡਾ. ਰੇਣੂ ਭਾਰਦਵਾਜ, ਡਾ. ਹਰਮੀਨ ਸੋਚ ਅਤੇ ਡਾ. ਸੁਖਬੀਰ ਕੌਰ ਮਾਹਲ ਹਾਜ਼ਰ ਸਨ।ਬੁਲਾਰਿਆਂ, ਵਿਦਵਾਨਾਂ ਨੇ ਉੱਚ ਸਿੱਖਿਆ ਲਈ ਖੋਜ ਵਿਧੀ ਦੇ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕੀਤੀ ਅਤੇ ਖੋਜ਼ ਪੱਤਰ ਪੇਸ਼ ਕੀਤੇ।
ਇਸ ਮੌਕੇ ਸੈਮੀਨਾਰ ਦੇ ਕਨਵੀਨਰ ਡਾ. ਰਿਤੂ ਧਵਨ ਅਤੇ ਕੋ-ਕਨਵੀਨਰ ਡਾ. ਸੁਮਨ ਨਈਅਰ ਅਤੇ ਸੀਨੀਅਰ ਫੈਕਲਟੀ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ

ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …