ਸੰਗਰੂਰ, 29 ਜਨਵਰੀ ( ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲਜੀ (ਡੀਮਡ ਯੂਨੀਵਰਸਿਟੀ) ਸਲਾਈਟ ਲੌਂਗੋਵਾਲ ਵਿਖੇ 75ਵਾਂ ਗਣਤੰਤਰ ਦਿਵਸ ਸਮਾਗਮ ਪੂਰੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ।ਪ੍ਰੋਗਰਾਮ ਦੀ ਪ੍ਰਧਾਨਗੀ ਡਾਇਰੈਕਟਰ ਸਲਾਈਟ ਪ੍ਰੋ: ਮਣੀ ਕਾਂਤ ਪਾਸਵਾਨ ਨੇ ਕੀਤੀ ਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਡਾਇਰੈਕਟਰ ਪ੍ਰੋ. ਮਨੀ ਕਾਂਤ ਪਾਸਵਾਨ ਨੇ ਨਿਭਾਈ।ਸੰਸਥਾ ਦੇ ਵਿਦਿਆਰਥੀਆਂ ਵਲੋਂ ਰਾਸ਼ਟਰੀ ਗੀਤ ਗਾਇਆ ਗਿਆ।ਸੁਰੱਖਿਆ ਗਾਰਡਾਂ ਦੀ ਟੁਕੜੀ, ਜਿਸ ਵਿੱਚ ਵੱਖ-ਵੱਖ ਬਲਾਂ ਦੇ ਸਾਬਕਾ ਸੈਨਿਕ ਸ਼ਾਮਲ ਸਨ, ਨੇ ਸੰਸਥਾ ਦੇ ਮੁਖੀ ਨੂੰ ਗਾਰਡ ਆਫ਼ ਆਨਰ ਦਿੱਤਾ।14ਵੀਂ ਪੰਜਾਬ ਬਟਾਲੀਅਨ ਨਾਭਾ ਦੇ ਐਨ.ਸੀ.ਸੀ ਕੈਡਿਟਾਂ ਨੇ ਪੂਰੇ ਦੇਸ਼ ਭਗਤੀ ਦੇ ਜਜ਼ਬੇ ਨਾਲ ਪਰੇਡ ਕੀਤੀ।
ਆਪਣੇ ਭਾਸ਼ਣ ਦੌਰਾਨ, ਪ੍ਰੋ. ਪਾਸਵਾਨ ਨੇ ਦੇਸ਼ ਲਈ ਸੈਨਾਨੀਆਂ, ਸਿਆਸੀ ਨੇਤਾਵਾਂ, ਸ਼ਸ਼ਤਰ ਬਲਾਂ ਅਤੇ ਅਰਧ ਸੈਨਿਕ ਬਲਾਂ ਦੇ ਕਰਮਾਂ ਦੁਆਰਾ ਬਣਾਏ ਗਏ ਯੋਗਦਾਨ ਨੂੰ ਯਾਦ ਕੀਤਾ।ਉਨ੍ਹਾਂ ਨੇ ਡਾ. ਬੀ.ਆਰ. ਅਬੇਦਕਰ ਦਾ ਭਾਰਤ ਦੇ ਸੰਵਿਧਾਨ ਵਿਚ ਯੋਗਦਾਨ `ਤੇ ਪ੍ਰਕਾਸ਼ ਪਾਇਆ।ਉਨ੍ਹਾਂ ਨੌਜਵਾਨ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਮਨੁੱਖਤਾ ਦੀ ਭਲਾਈ ਲਈ ਵੱਖ-ਵੱਖ ਖੇਤਰਾਂ ਖਾਸ ਕਰਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨ ਲਈ ਅੱਗੇ ਆਉਣ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਮਹਿਲਾ ਸਸ਼਼ਕਤੀਕਰਨ ਲਈ ਸੰਸਥਾ ਦੀਆਂ ਵਿਦਿਆਰਥਣਾਂ ਲਈ ਹੋਸਟਲ ਫੀਸ ਵਿੱਚ 50 ਫੀਸਦੀ ਦੀ ਛੋਟ ਲਾਗੂ ਕੀਤੀ ਜਾਵੇਗੀ।ਉਨਾਂ ਕਿਹਾ ਸੱਤ ਪੀ.ਐਚ.ਡੀ. ਵਿਦਿਆਰਥੀਆਂ ਨੂੰ ਐਸ.ਐਲ.ਆਈ.ਈ.ਟੀ ਗੁਣਵੱਤਾ ਪ੍ਰਕਾਸ਼ਨ ਪੁਰਸਕਾਰ ਮਿਲਿਆ ਅਤੇ ਤਿੰਨ ਫੈਕਲਟੀ ਮੈਂਬਰਾਂ ਨੂੰ ਖੋਜ਼ ਪ੍ਰੋਜੈਕਟ ਪੁਰਸਕਾਰ ਮਿਲੇ।ਇਸ ਸਮੇਂ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।ਜਿਸ ਵਿੱਚ ਯੋਗਾ ਕਲੱਬ ਦੀਆਂ ਗਤੀਵਿਧੀਆਂ, ਭੰਗੜਾ ਅਤੇ ਕੇ.ਵੀ ਐਸ.ਐਲ.ਆਈ.ਈ.ਟੀ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤ ਗਾਏ ਗਏ।
ਇਸ ਮੌਕੇ ਪ੍ਰੋ: ਰਾਜੇਸ਼ ਕੁਮਾਰ ਡੀਨ (ਵਿਦਿਆਰਥੀ ਭਲਾਈ), ਪ੍ਰੋ: ਸੁਰਿੰਦਰ ਸਿੰਘ ਡੀਨ (ਖੋਜ਼ ਅਤੇ ਸਲਾਹਕਾਰ), ਪ੍ਰੋ: ਕਮਲੇਸ਼ ਕੁਮਾਰੀ ਡੀਨ (ਯੋਜਨਾ ਅਤੇ ਵਿਕਾਸ), ਪ੍ਰੋ: ਜੇ.ਐਸ ਉਭੀ ਐਸੋਸੀਏਟ ਡੀਨ (ਅਕਾਦਮਿਕ) ਤੋਂ ਇਲਾਵਾ ਸੰਸਥਾ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ, ਰਜਿਸਟਰਾਰ, ਫੈਕਲਟੀ, ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …