ਡੀ.ਏ.ਵੀ ਰੈਡ ਕਰਾਸ ਸਕੂਲ ਫ਼ਾਰ ਸਪੈਸ਼ਲ ਚਿਲਡਰਨ ਵਿਖੇ ਵਿਸ਼ੇਸ਼ ਸਮਾਰੋਹ
ਅੰਮ੍ਰਿਤਸਰ, 4 ਫਰਵਰੀ (ਜਗਦੀਪ ਸਿੰਘ) – ਆਰੀਆ ਰਤਨ ਪਦਮ ਸ਼੍ਰੀ ਅਵਾਰਡੀ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ ਕਾਲਜ ਪ੍ਰਬੰਧਕੀ ਕਮੇਟੀ, ਅਤੇ ਆਰੀਆ ਪ੍ਰਦੇਸ਼ਿਕ ਪ੍ਰਤੀਨਿਧੀ ਸਭਾ ਨਵੀਂ ਦਿੱਲੀ ਦੇ ਅਸ਼ੀਰਵਾਦ, ਪ੍ਰੇਰਨਾ, ਸੁਯੋਗ ਮਾਰਗਦਰਸ਼ਨ ਅਤੇ ਆਰੀਆ ਪ੍ਰਦੇਸ਼ਿਕ ਪ੍ਰਤੀਨਿਧੀ ਉਪਸਭਾ ਪੰਜਾਬ ਦੀ ਅਗਵਾਈ ‘ਚ ਮਹਾਨ ਚਿੰਤਕ, ਸਮਾਜ ਸੁਧਾਰਕ ਅਤੇ ਆਰੀਆ ਸਮਾਜ ਦੇ ਸੰਸਥਾਪਕ ਮਹਾਰਿਸ਼ੀ ਦਇਆਨੰਦ ਸਰਸਵਤੀ ਜੀ ਦੀ 200ਵੀਂ ਜੈਅੰਤੀ ਦੇ ਸੰਬੰਧ ਵਿੱਚ 5 ਫਰਵਰੀ 2024 ਸ਼ਾਮ 5-00 ਵਜੇ ਵਿਸ਼ੇਸ਼ ਸਮਾਰੋਹ ਦਾ ਅਯੋਜਨ ਡੀ.ਏ.ਵੀ ਰੈਡ ਕਰਾਸ ਸਕੂਲ ਫ਼ਾਰ ਸਪੈਸ਼ਲ ਚਿਲਡਰਨ ਅੰਮ੍ਰਿਤਸਰ ਵਿਖੇ ਕੀਤਾ ਜਾ ਰਿਹਾ ਹੈ।ਆਰੀਆ ਪ੍ਰਦੇਸ਼ਿਕ ਪ੍ਰਤੀਨਿਧੀ ਉਪ ਸਭਾ ਪੰਜਾਬ ਦੇ ਪ੍ਰਧਾਨ ਡਾ. ਜੇ.ਪੀ ਸ਼ੂਰ ਨੇ ਦੱਸਿਆ ਕਿ ਇਸ ਮਹਾਨ ਅਵਸਰ `ਤੇ ਆਰੀਆ ਪ੍ਰਦੇਸ਼ਿਕ ਪ੍ਰਤੀਨਿਧੀ ਉਪ ਸਭਾ, ਪੰਜਾਬ ਦੇ ਉਪਸ਼ਸੰਯੋਜਕ ਕੁੰਦਨ ਲਾਲ ਅਗਰਵਾਲ, ਮੰਤਰੀ ਡਾ. ਸ਼੍ਰੀਮਤੀ ਨੀਲਮ ਕਾਮਰਾ, ਸਹਿ ਮੰਤਰੀ ਪਿ੍ਰੰਸੀਪਲ ਡਾ. ਅੰਜਨਾ ਗੁਪਤਾ, ਖ਼ਜ਼ਾਨਚੀ ਪਿ੍ਰੰਸੀਪਲ ਅਜੈ ਬੇਰੀ, ਅਧਿਆਪਕ ਵਰਗ ਅਤੇ ਆਰੀਆ ਸਮਾਜਾਂ ਦੇ ਅਹੁੱਦੇਦਾਰ ਹਾਜ਼ਰ ਹੋਣਗੇ।
ਡਾ. ਸ਼ੂਰ ਨੇ ਦੱਸਿਆ ਕਿ ਡੀ.ਏ.ਵੀ ਰੈਡ ਕਰਾਸ ਸਕੂਲ ਵਿਖੇ ਸਿੱਖਿਆ ਹਾਸਲ ਕਰਨ ਵਾਲੇ ਸਾਰੇ ਵਿਦਿਆਰਥੀ ਜੋ ਕਿ ਆਮ ਵਿਦਿਆਰਥੀਆਂ ਦੇ ਮੁਕਾਬਲੇ ਸਰੀਰਿਕ ਤੇ ਮਾਨਸਿਕ ਪੱਖੋਂ ਕੁੱਝ ਊਣੇ ਹਨ।ਇਸ ਲਈ ਇੰਨ੍ਹਾਂ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ।ਇਹ ਬੱਚੇ ਖੇਡਾਂ, ਕਸਰਤ, ਸੰਗੀਤ, ਚਿੱਤਰਕਲਾ ਅਤੇ ਹੋਰ ਗਤੀਵਿਧੀਆਂ ਵਿੱਚ ਆਪਣੀ ਅਦਭੁਤ ਪ੍ਰਤਿੱਭਾ ਦਾ ਪ੍ਰਦਰਸ਼ਨ ਕਰਦੇ ਹਨ।ਥਿੇ ਇਹ ਵਰਣਨਯੋਗ ਹੈ ਕਿ ਹਵਨ ਯੱਗ ਦੀ ਵੈਦਿਕ ਰੀਤ ਵੀ ਇਹੀ ਵਿਦਿਆਰਥੀ ਨਿਭਾਉਣਗੇ।