ਅੰਮ੍ਰਿਤਸਰ, 9 ਫਰਵਰੀ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਨੂੰ ਵਿਗਿਆਨ ਤੇ ਵਾਤਾਵਰਣ ਕੇਂਦਰ (ਸੀ.ਐਸ.ਈ) ਨਵੀਂ ਦਿੱਲੀ ਵਲੋਂ ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਸਟਰਲਿੰਗ ਪੁਰਸਕਾਰ (2023-24) ਨਾਲ ਸਨਮਾਨਿਤ ਕੀਤਾ ਗਿਆ।ਸਕੂਲ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਦੱਸਿਆ ਕਿ 30 ਜਨਵਰੀ 2024 ਨੂੰ ਸਟੋਨ ਆਡੀਟੋਰੀਅਮ ਇੰਡੀਆ ਹੈਬੀਟੇਟ ਸੈਂਟਰ ਨਵੀਂ ਦਿੱਲੀ ਵਿਖੇ ਆਯੋਜਿਤ ਸਮਾਗਮ ’ਚ ਸਕੂਲ ਨੂੰ ਪ੍ਰਮਾਣ ਪੱਤਰ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।ਜਿਕਰਯੋਗ ਹੈ ਕਿ ਵਿਸ਼ੇਸ਼ ਪੁਰਸਕਾਰ ਇਸ ਲਈ ਦਿੱਤਾ ਗਿਆ, ਕਿਉਂਕਿ ਪਿੱਛਲੇ ਪੰਜ਼ ਸਾਲਾਂ ਤੋਂ ਸਕੂਲ ਨੂੰ ਲਗਾਤਾਰ ਵਾਤਾਵਰਣ ਸੰਭਾਲ ‘ਚ ਯੋਗਦਾਨ ਦੇਣ ਕਰਕੇ ਗ੍ਰੀਨ ਸਕੂਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।
ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਦੱਸਿਆ ਕਿ ਸਕੂਲ਼ ‘ਚ ਪ੍ਰਾਕਿਰਤਕ ਸੰਸਾਧਨਾਂ ਹਵਾ, ਪਾਣੀ, ਭੂਮੀ ਅਤੇ ਊਰਜ਼ਾ ਦੀ ਸੰਭਾਲ ਅਤੇ ਸਹੀ ਉੁਪਯੋਗ ਲਈ ਵਿਸ਼ੇਸ਼ ਯਤਨ ਕੀਤੇ ਜਾਂਦੇ ਹਨ।ਸਕੂਲ਼ ਵਿੱਚ ਸੋਲਰ ਪੈਨਲ ਲਗਾਏ ਗਏ ਹਨ, ਜਿਸ ਨਾਲ ਬਿਜ਼ਲੀ ਦੀ ਵੀ ਬੱਚਤ ਹੁੰਦੀ ਹੈ।ਸਕੂਲ ਦੇ ਵਿਹੜੇ ‘ਚ ਦਰੱਖਤਾਂ ਤੇ ਪੌਦਿਆਂ ਦੀ ਭਰਮਾਰ ਨਾਲ ਹਰ ਜਗ੍ਹਾ ਹਰਿਆਲੀ ਤੇ ਸ਼ੁੱਧ ਹਵਾ ਮੌਜ਼ੂਦ ਹੈ।
ਵੀ.ਕੇ ਚੋਪੜਾ ਨਿਦੇਸ਼ਕ ਪਬਿਲਕ ਸਕੂਲਜ਼ ਡੀ.ਏ.ਵੀ ਕਾਲਜ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ, ਸਕੂਲ ਚੇਅਰਮੈਨ ਡਾ. ਵੀ.ਪੀ ਲਖਨਪਾਲ, ਖੇਤਰੀ ਅਧਿਕਾਰੀ ਡਾ. ਨੀਲਮ ਕਾਮਰਾ ਅਤੇ ਮੈਨੇਜਰ ਡਾ. ਰਾਜੇਸ਼ ਕੁਮਾਰ ਨੇ ਸਕੂਲ਼ ਨੁੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …