
ਬਠਿੰਡਾ, 29 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਬਚਪਨ-ਪਲੇਅ ਸਕੂਲ ਮੁੱਖ ਸ਼ਾਖਾ ਮਾਤਾ ਜੀਵੀ ਨਗਰ ਨੇ ਆਪਣਾ ਸਾਲਾਨਾ ਸਮਾਰੋਹ ਧੂਮਧਾਮ ਨਾਲ ਮਨਾਇਆ।ਜਿੱਥੇ ਛੋਟੇ-ਛੋਟੇ ਬੱਚਿਆਂ ਨੇ ਆਪਣਾ ਪ੍ਰੋਗਰਾਮ ਦੁਆਰਾ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਕੇ ਸਮੂਹ ਦਰਸ਼ਕਾਂ ਨੂੰ ਅੰਤ ਤੱਕ ਕੀਲ ਕੇ ਰੱਖਿਆ।ਸਮਾਗਮ ਦੀ ਸ਼ੁਰੂਆਤ ਧਾਰਮਿਕ ਵੰਦਨਾ ਦੇ ਨਾਲ ਕੀਤੀ ਗਈ।ਨਿੱਕੇ- ਨਿੱਕੇ ਬੱਚਿਆਂ ਵਲੋਂ ਗਣੇਸ਼ ਜੀ ਦੀ ਪੂਜਾ ਕੀਤੀ ਗਈ ਤਾਂ ਕਿ ਉਨ੍ਹਾਂ ਦੇ ਅਸ਼ੀਰਵਾਦ ਸਦਕਾ ਉਹ ਆਪਣੇ ਜੀਵਨ ਵਿੱਚ ਹਮੇਸ਼ਾ ਚੰਗਾ ਸਿੱਖਣ।ਸਕੂਲ ਦੇ ਨਿੱਕੇ-ਨਿੱਕੇ ਬੱਚਿਆਂ ਨੇ ਹਿੰਦੀ ਕਵਿਤਾਵਾਂ ਅਤੇ ਵੱਖ-ਵੱਖ ਲੋਕ-ਨਾਚ ਪੇਸ਼ ਕੀਤੇ ਅਤੇ ਚਾਰ ਸ਼ਾਹਿਬਜ਼ਾਦਿਆਂ ‘ਤੇੇ ਅਧਾਰਿਤ ਆਈਟਮ ਸਮਾਰੋਹ ਦੀ ਮੁੱਖ ਆਕਸ਼ਕ ਰਹੇ।ਇਸ ਸਮਾਰੋਹ ਦੇ ਮੁੱਖ ਮਹਿਮਾਨ ਸਰੂਪ ਚੰਦ ਸਿੰਗਲਾ ਨੇ ਬੱਚਿਆਂ ਦੇ ਹੁਨਰ ਦੀ ਬਹੁਤ ਪ੍ਰਸ਼ੰਸ਼ਾ ਕਦੇ ਹੋਏ ਕਿਹਾ ਕਿ ਇਹ ਨਿੱਕੇ ਨਿੱਕੇ ਬੱਚੇ ਸਾਡੇ ਬਗੀਚੇ ਦੇ ਛੋਟੇ-ਛੋਟੇ ਫੁੱਲ ਹਨ।ਜਿੰਨ੍ਹਾਂ ਨੂੰ ਸਾਨੂੰ ਪਾਲਣਾ ਚਾਹੀਦਾ ਹੈ ਅਤੇ ਚੰਗੇ ਸੰਸਕਾਰ ਦੇਣੇ ਚਾਹੀਦੇ ਹਨ। ਤਾਂ ਕਿ ਇਹ ਸਾਡੇ ਸਮਾਜ ਦੇ ਚੰਗੇ ਨਾਗਰਿਕ ਬਣ ਸਕਣ। ਡਾ: ਬਸੰਤ ਗਰਗ ਨੇ ਇਸ ਸਮਾਰੋਹ ਦੀ ਸ਼ਾਨ ਵਧਾਈ ਅਤੇ ਸਾਰੇ ਅਧਿਆਪਕਾਂ ਦੀ ਪ੍ਰਸ਼ੰਸ਼ਾ ਕੀਤੀ, ਜਿੰਨ੍ਹਾਂ ਨੇ ਇਨ੍ਹਾਂ ਨਿੱਕੇ-ਨਿੱਕੇ ਬੱਚਿਆਂ ਨੂੰ ਹੁਨਰ ਦਿਖਾਉਣ ਲਈ ਤਿਆਰ ਕੀਤਾ।ਬਚਪਨ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਪਲਕ ਨੇ ਵੀ ਆਪਣੇ ਵਿਚਾਰ ਸਭ ਨਾਲ ਸਾਂਝੇ ਕੀਤੇ, ਜਿਸ ਵਿੱਚ ਉਨ੍ਹਾਂ ਨੇ ਸਾਲਾਨਾ ਸਮਾਰੋਹ ਦੀ ਮਹੱਤਤਾ ਤੇ ਜ਼ੋਰ ਦਿੱਤਾ ਅਤੇ ਕਿਹਾ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੀ ਸਾਡੇ ਸਕੂਲ ਦਾ ਮੁੱਖ ਉਦੇਸ਼ ਹੈ, ਜਿਸ ਨਾਲ ਬੱਚਿਆਂ ਦਾ ਆਤਮ-ਵਿਸ਼ਵਾਸ਼ ਵਧਦਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਕਾਸ ਕਮਿਸ਼ਨਰ ਸ੍ਰੀਮਤੀ ਗਿਰੀ ਵੀ ਆਪਣੇ ਪਰਿਵਾਰ ਸਮੇਤ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media