ਅੰਮ੍ਰਿਤਸਰ, 16 ਫਰਵਰੀ (ਸੁਖਬੀਰ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਨੂੰ ਲੈ ਕੇ ਵੱਧ ਤੋਂ ਵੱਧ ਵੋਟਰਾਂ ਦੀ ਰਜਿਸਟਰੇਸ਼ਨ ਲਈ
17 ਅਤੇ 18 ਫਰਵਰੀ ਦਿਨ ਸ਼ਨੀਵਾਰ ਤੇ ਐਤਵਾਰ ਨੂੰ ਸਪੈਸ਼ਲ ਮੁਹਿੰਮ ਸ਼ੁਰੂ ਕਰਕੇ ਬਾਕੀ ਰਹਿੰਦੇ ਯੋਗ ਕੇਸਾਧਾਰੀ ਸਿੱਖ ਵੋਟਰਾਂ ਦੀ ਵੱਧ ਤੋਂ ਵੱਧ ਰਜਿਸਟਰੇਸ਼ਨ ਕੀਤੀ ਜਾਵੇਗੀ।
ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਘਰ-ਘਰ ਜਾ ਕੇ ਵੋਟਾਂ ਦੀ ਰਜਿਸਟਰੇਸ਼ਨ ਕਰਨ ਤਾਂ ਜੋ ਕੋਈ ਵੋਟਰ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ।ਜਿਲ੍ਹਾ ਚੋਣ ਅਫ਼ਸਰ ਨੇ ਸ਼੍ਰੋੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਵੱਧ ਤੋਂ ਵੱਧ ਵੋਟਾਂ ਬਣਾਉਣ ਵਾਸਤੇ ਜਿਲ੍ਹੇ ਦੇ ਸਮੂਹ ਰਿਟਰਨਿੰਗ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਜਿਲ੍ਹੇ ਵਿੱਚ ਪੈਂਦੇ ਸਮੂਹ 11 ਵਿਧਾਨ ਸਭਾ ਚੋਣ ਹਲਕਿਆਂ ਵਿੱਚ ਨਿਯੁੱਕਤ ਬੂਥ ਲੈਵਲ ਅਫ਼ਸਰਾਂ ਦੁਆਰਾ ਆਪਣੇ-ਆਪਣੇ ਪੋਲਿੰਗ ਸਟੇਸਨ ਵਿਖੇ 17 ਤੇ 18 ਫਰਵਰੀ ਨੂੰ ਸਵੇਰੇ 10-00ਵਜੇ ਤੋਂ ਸ਼ਾਮ 04-00 ਵਜੇ ਤੱਕ ਸਪੈਸ਼ਲ ਕੈਂਪ ਲਗਾਉਣ।ਉਨਾਂ ਕਿਹਾ ਕਿ ਕੇਸਾਧਾਰੀ ਸਿੱਖ ਵੋਟਰਾਂ ਦੀ ਵੱਧ ਤੋਂ ਵੱਧ ਰਜਿਸਟਰੇਸ਼ਨ ਕੀਤੀ ਜਾਵੇ।ਇਸ ਲਈ 21.10.2023 ਨੂੰ 21 ਸਾਲ ਦੀ ਉਮਰ ਪੂਰੀ ਕਰ ਚੁੱਕੇ ਕੇਸਾਧਾਰੀ ਸਿੱਖ ਬਿਨੈਕਾਰ ਯੋਗ ਸਮਝੇ ਜਾਣਗੇ।
ਥੋਰੀ ਨੇ ਕਿਹਾ ਕਿ ਸਮੂਹ ਬੂਥ ਲੈਵਲ ਅਫ਼ਸਰ ਸਪੈਸ਼ਲ ਕੈਂਪ ਦੀ ਮਿਤੀ ਅਤੇ ਸਮੇਂ ਅਨੁਸਾਰ ਆਪਣੇ ਪੋਲਿੰਗ ਸਟੇਸ਼ਨ ਵਿਖੇ ਹਾਜ਼ਰ ਰਹਿਣਗੇ ਅਤੇ ਪ੍ਰਾਪਤ ਹੋ ਰਹੇ ਫਾਰਮ (ਕੇਸਾਧਾਰੀ ਸਿੱਖ ਲਈ) (ਨਿਯਮ 3(1) ਦੀ ਨਾਲ ਦੀ ਨਾਲ ਵੈਰੀਫਿਕੇਸ਼ਨ ਕਰਨਗੇ।ਅਜਿਹੇ ਹਰ ਇੱਕ ਫਾਰਮ ਉੱਪਰ ਬਿਨੈਕਾਰ ਦੀ ਤਾਜ਼ਾ ਰੰਗਦਾਰ ਫੋਟੋ (ਸੈਲਫ ਅਟੈਸਟਿਡ) ਚਸਪਾ ਕੀਤੀ ਜਾਵੇਗੀ ਅਤੇ ਬਿਨੈਕਾਰ ਦੇ ਸ਼ਨਾਖਤੀ ਦਸਤਾਵੇਜ਼ ਦੀ ਕਾਪੀ ਨਾਲ ਅਟੈਚ ਕੀਤੀ ਜਾਵੇਗੀ।
ਬੂਥ ਲੈਵਲ ਅਫ਼ਸਰ ਦੁਆਰਾ ਫਾਰਮ ਵੈਰੀਫਾਈ ਕਰਨ ਹਿੱਤ ਬਿਨੈਕਾਰ ਦਾ ਨਾਮ ਵਿਧਾਨ ਸਭਾ ਵੋਟਰ ਸੂਚੀ ਵਿਚੋਂ ਟਰੇਸ ਕਰਕੇ ਸਬੰਧਤ ਬਿਨੈਕਾਰ ਦਾ ਮਕਾਨ ਨੰਬਰ ਅਤੇ ਵੋਟਰ ਕਾਰਡ ਨੰਬਰ ਬੀ.ਐਲ.ਓ ਦੁਆਰਾ ਫਾਰਮ ਉਪਰ ਆਪਣੀ ਵੈਰੀਫਿਕੇਸ਼ਨ ਰਿਪੋਰਟ ਵਿੱਚ ਲਿਖਿਆ ਜਾਵੇ।ਜਿੰਨ੍ਹਾਂ ਵੋਟਰਾਂ ਦੇ ਨਾਮ ਵਿਧਾਨ ਸਭਾ ਸੂਚੀ ਵਿੱਚ ਪਹਿਲਾਂ ਤੋਂ ਦਰਜ ਹਨ, ਉਨ੍ਹਾਂ ਦੀ ਘਰ ਘਰ ਜਾ ਕੇ ਵੈਰੀਫਿਕੇਸ਼ਨ ਕਰਨ ਦੀ ਲੋੜ ਨਹੀਂ ਹੈ।
ਜਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸ਼ਹਿਰੀ ਵਿਧਾਨ ਸਭਾ ਚੋਣ ਹਲਕਿਆਂ ਦੇ ਬੂਥ ਲੈਵਲ ਅਫ਼ਸਰਾਂ ਪਾਸ ਪ੍ਰਾਪਤ ਹੋਏ ਫਾਰਮ ਨਿਯਮ 3(1) ਵੈਰੀਫਿਕੇਸ਼ਨ ਉਪਰੰਤ ਸਬੰਧਤ ਸੈਕਟਰ ਅਫ਼ਸਰ ਰਾਹੀਂ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਪਾਸ ਇਕੱਤਰ ਕੀਤੇ ਜਾਣਗੇ, ਜਿਥੇ ਕਿ ਚੋਣ ਕਾਨੂੰਗੋ ਅਤੇ ਇਲੈਕਸ਼ਨ ਸੈਲ ਸਟਾਫ ਦੁਆਰਾ ਇੰਨਾਂ ਫਾਰਮਾਂ ਦੀ ਬੋਰਡ ਚੋਣ ਹਲਕੇਵਾਈਜ਼ ਵੰਡ ਕਰਕੇ ਸਬੰਧਤ ਰਿਵਾਈਜਿੰਗ ਅਥਾਰਟੀਜ਼ ਨੂੰ ਇਸ ਦਫ਼ਤਰ ਦੀ ਸੂਚਨਾ ਹੇਠ ਭੇਜੇ ਜਾਣਗੇ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media