Monday, May 27, 2024

ਅਕਾਲ ਅਕੈਡਮੀ ਕਮਾਲਪੁਰ ਵਿਖੇ ਸਾਲਾਨਾ ਖੇਡ ਦਿਵਸ ਸਮਾਗਮ ਦਾ ਆਯੋਜਨ

ਸੰਗਰੂਰ, 16 ਫਰਵਰੀ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕਮਾਲਪੁਰ ਵਿਖੇ ਸਾਲਾਨਾ ਖੇਡ ਦਿਵਸ `ਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਇਸ ਵਿੱਚ ਬੱਚਿਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।ਇਸ ਸਾਲਾਨਾ ਖੇਡ ਦਿਵਸ `ਤੇ ਸੇਵਾ-ਮੁਕਤ ਡੀ਼.ਈ਼.ਓ ਸਰਦਾਰ ਭਾਗ ਸਿੰਘ ਨੇ ਬਤੌਰ ਮੁੱਖ ਮਹਿਮਾਨ ਅਤੇ ਬੀਬੀ ਸ਼ਰਨ ਕੌਰ ਖਾਲਸਾ ਕਾਲਜ ਲੈਕਚਰਾਰ ਤੇ ਸਰਦਾਰ ਜਗਰੂਪ ਸਿੰਘ ਨੇ ਗੈਸਟ ਆਫ ਆਨਰ ਵਜੋਂ ਸ਼ਿਰਕਤ ਕੀਤੀ।ਮੁੱਖ ਮਹਿਮਾਨ ਨੇ ਮਸ਼ਾਲ ਜਲਾ ਕੇ ਰਸਮੀ ਤੌਰ `ਤੇ ਪ੍ਰੋਗਰਾਮ ਦਾ ਉਦਘਾਟਨ ਕੀਤਾ।ਅਥਲੈਟਿਕ ਈਵੈਂਟ ਜਿਵੇਂ ਵੱਖ-ਵੱਖ ਦੂਰੀ ਦੀਆਂ ਦੌੜਾਂ, ਲੌਂਗ ਜੰਪ, ਹਾਈ ਜੰਪ, ਗੋਲਾ ਸੁੱਟਣਾ, ਰਿਲੇਅ ਰੇਸ ਅਤੇ ਰੱਸਾ ਕੱਸੀ ਆਦਿ ਕਰਵਾਏ ਗਏ। ਛੋਟੇ ਬੱਚਿਆਂ ਦੇ ਦਿਲਚਸਪ ਖੇਡ ਮੁਕਾਬਲਿਆਂ ਨੇ ਸਭ ਦਾ ਮਨ ਮੋਹ ਲਿਆ।ਅਕਾਲ ਬੈਂਡ ਅਤੇ ਹਾਊਸ ਪਰੇਡ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ।ਇਨਾਮ ਵੰਡ ਸਮਾਰੋਹ ਵਿੱਚ ਪੂਰੇ ਸਾਲ ਦੌਰਾਨ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਵਿਚੋਂ ਅਹਿਮ ਮੁਕਾਮ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਦੇ ਮਾਪੇ, ਸਮੂਹ ਸਟਾਫ, ਪ੍ਰਿੰਸੀਪਲ ਅਮਨਦੀਪ ਕੌਰ, ਡੀ਼.ਪੀ ਜਗਤਾਰ ਸਿੰਘ ਤੇ ਕਮਾਲਪੁਰ ਪਿੰਡ ਦੇ ਪੰਚਾਇਤ ਮੈਂਬਰ ਹਾਜ਼ਰ ਸਨ।

Check Also

ਲਾਰੇ-ਲੱਪਿਆਂ ਦੀ ਬਰਾਤ…

ਮਾਤਾ ਜੀ! ਮਾਤਾ ਜੀ!! ਕਰਦੇ ਹੱਥ ਜੋੜੀ ਪੰਝੀ ਤੀਹ ਜਣੇ ਦਿਨ ਚੜ੍ਹਦਿਆਂ ਘਰੇ ਆ ਗਏ।ਪੰਜਾਂ-ਸੱਤਾਂ …