Friday, August 1, 2025
Breaking News

ਸ਼ਿਵ ਮੰਦਿਰ ਭੀਖੀ ਵਲੋਂ ਪ੍ਰਭਾਤ ਫੇਰੀਆਂ ਦਾ ਸਿਲਸਲਾ ਲਗਾਤਾਰ ਜਾਰੀ

ਭੀਖੀ, 23 ਫਰਵਰੀ (ਕਮਲ ਜ਼ਿੰਦਲ) – ਸ੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਭੀਖੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਮਹਾਸ਼ਿਵਰਾਤਰੀ ਦਾ ਪਵਿੱਤਰ ਦਿਹਾੜਾ ਸ਼ਰਧਾ ਨਾਲ ਸ਼ਿਵ ਮੰਦਿਰ ਭੀਖੀ ਵਿਖੇ ਮਨਾਇਆ ਜਾ ਰਿਹਾ ਹੈ।ਇਸ ਸਬੰਧੀ ਰੋਜ਼ਾਨਾ ਸਵੇਰੇ 5.00 ਵਜੇ 16 ਤੋਂ 29 ਫਰਵਰੀ ਤੱਕ ਪ੍ਰਭਾਤ ਫੇਰੀਆਂ ਸਾਰੇ ਸ਼ਹਿਰ ਭੀਖੀ ਵਿੱਚ ਕੱਢੀਆਂ ਜਾਣਗੀਆਂ।ਸਕੱਤਰ ਪੁਨੀਤ ਗੋਇਲ ਨੇ ਦੱਸਿਆ ਮਹਾਂ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ 1 ਮਾਰਚ ਤਰੀਕ ਨੂੰ ਕਲਸ਼ ਯਾਤਰਾ ਪੂਰੇ ਸ਼ਹਿਰ ਕੱਢੀ ਜਾਵੇਗੀ।2 ਮਾਰਚ ਤੋਂ ਰੋਜ਼ਾਨਾ ਸ਼ਾਮ 3.00 ਵਜੇ ਤੋਂ 5.00 ਵਜੇ ਤੱਕ ਪੂਜਯ ਸ਼੍ਰੀ ਗੋਪਾਲ ਭਰਾ ਜੀ (ਸ੍ਰੀ ਧਾਮ ਵ੍ਰਿੰਦਾਵਨ ਵਾਲੇ) ਸੰਗੀਤਮਈ ਕਥਾ ਪ੍ਰਵਚਨ ਕਰਨਗੇ।8 ਮਾਰਚ ਨੂੰ ਝੰਡਾ ਰਸਮ, ਕਥਾ ਪ੍ਰਵਚਨ ਅਤੇ ਰਾਤ ਸਮੇਂ ਸ਼ਿਵ ਚੋਂਕੀ ਲਗਾਈ ਜਾਵੇਗੀ।ਸ਼ਿਵ ਚੌਂਕੀ ਵਿੱਚ ਗੁਣਗਾਨ ਕਰਨ ਲਈ ਵਿਸ਼ੇਸ਼ ਤੌਰ ‘ਤੇ ਟੀ.ਵੀ ਕਲਾਕਾਰ ਦਿਲਬਾਗ ਵਾਲੀਆ ਪਹੁੰਚ ਰਹੇ ਹਨ।9 ਮਾਰਚ ਨੂੰ ਹਵਨ ਯੱਗ, ਪੂਰਨ ਆਹੂਤੀ, ਕਥਾ ਪ੍ਰਵਚਨ ਅਤੇ ਕੰਜ਼ਕ ਪੂਜਨ ਕੀਤਾ ਜਾਏਗਾ ਅਤੇ ਲੰਗਰ ਭੰਡਾਰਾ ਅਤੁੱਟ ਵਰਤਾਇਆ ਜਾਏਗਾ।
ਇਸ ਮੌਕੇ ਦਲ ਦੇ ਪ੍ਰਧਾਨ ਅਸ਼ੋਕ ਬੱਗਾ, ਸੈਕਟਰੀ ਜੀਵਨ ਦੁੱਲਾ, ਰਾਜ ਕੁਮਾਰ ਰਾਜੂ, ਪਰਵੀਨ ਕੁਮਾਰ, ਨਿਤਿਨ ਮਿੱਤਲ, ਨਿਤਿਨ ਰਿੰਕੂ, ਪ੍ਰੇਮ ਮਿੱਤਲ ਰੂਬੀ, ਸੁਨੀਲ ਨਿਟਾ, ਸੁਭਾਸ਼ ਭਾਸੀ, ਸੋਨੂੰ ਸ਼ਰਮਾ, ਰਾਜੀਵ ਗਰਗ, ਕਾਲਾ ਮਹੰਤ, ਰਾਹੁਲ ਕੁਮਾਰ ਅਤੇ ਨਰਿੰਦਰ ਜਿੰਦਲ ਡੀ.ਸੀ, ਵਿੱਕੀ ਮਹਿਤਾ, ਡਾ. ਪਿੰਕੀ, ਰਤਨ ਲਾਲ, ਅਸ਼ੋਕ ਜੈਨ ਵੀ ਹਾਜ਼ਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …