Thursday, May 29, 2025
Breaking News

ਕਾਂਗਰਸ ਨੇ ਮਜੀਠੀਆ ਅਤੇ ਵਲਟੋਹਾ ਦਾ ਪੁਤਲਾ ਫੂਕਿਆ

PPN3012201401
ਅੰਮ੍ਰਿਤਸਰ, 30 ਦਸੰਬਰ (ਸੁਖਬੀਰ ਸਿੰਘ) – ਜਿਲਾ ਕਾਂਗਰਸ ਅੰਮ੍ਰਿਤਸਰ ਦੇ ਦਿਹਾਤੀ ਪ੍ਰਧਾਨ ਸz. ਗੁਰਜੀਤ ਸਿੰਘ ਅੋਜਲਾ ਦੀ ਹੇਠ ਅੱਜ ਸਮੂਹ ਕਾਂਗਰਸੀ ਵਰਕਰਾਂ ਵਲੋ ‘ਅਟਾਰੀ ਸਰਹੱਦ ‘ਤੇ ਧਰਨਾ ਦੇ’ ਅਤੇ ‘ਤੁੰਬਾ ਨਹੀ ਵੱਜਦਾ ਤਾਰ ਬਿਨਾ ਨਸ਼ਾ ਨਹੀ ਵਿਕਦਾ ਸਰਕਾਰ ਬਿਨਾ’ ਦੇ ਨਾਅਰੇ ਲਗਾਉਂਦੇ ਹੋਏ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਮੁੱਖ ਮੰਤਰੀ ਸz. ਪਕਾਸ਼ ਸਿੰਘ ਦੇ ਨਜਦੀਕੀ ਸਾਥੀ ਵਿਰਸਾ ਸਿੰਘ ਵਲਟੋਹਾ ਦਾ ਪੁਤਲਾ ਫੁਕਿਆ ਗਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸz. ਅੋਜਲਾ ਨੇ ਕਿਹਾ ਕਿ ਪੰਜਾਬ ‘ਚ ਵੱਗ ਰਹੇ ਨਸ਼ਿਆਂ ਦੇ ਛੇਵੇ ਦਰਿਆ ਦੀ ਜਿੰਮੇਵਾਰ ਅਕਾਲੀ ਭਾਜਪਾ ਸਰਕਾਰ ਹੈ ਇਸ ਸਰਕਾਰ ਦੇ ਮੰਤਰੀਆਂ ਅਤੇ ਸੰਤਰੀਆਂ ਨੇ ਸਿਆਸੀ ਦਬਾਅ ਦਾ ਰੋਅਬ ਝਾੜ ਪੁਲਿਸ ਨੂੰ ਚਿੱਟੇ ਲਿਫਾਫੇ ਵਾਂਗ ਜੇਬ ‘ਚ ਪਾਇਆ ਹੋਈਆ ਹੈ, ਜਿਸ ਦਾ ਖਮਿਆਜ਼ਾ ਅੱਜ ਸਾਰਾ ਪੰਜਾਬ ਭੁਗਤ ਰਿਹਾ ਹੈ ।ਬਾਦਲ ਸਹਿਬ ਨੂੰ ਅਪਣੇ ਨਾਲ ਵਿਧਾਨ ਸਭਾ ‘ਚ ਬੈਠੇ ਪੰਜਾਬ ਨਸ਼ਾ ਗਿਰੋਹ ਸਰਪ੍ਰੱਸਤ ਅਤੇ ਵਿਰਸਾ ਸਿੰਘ ਵਲਟੋਹਾ ਵਰਗੇ ਅੱਤਵਾਦੀ ਨਜਰ ਨਹੀ ਆਉਂਦੇ ਤੇ ਪੁੱਤਰ ਸੁਖਬੀਰ ਬਾਦਲ ਜੋ ਅਪਣੇ ਅਧਿਕਾਰਾਂ ਦੀ ਵਰਤੋਂ ਕਰਨ ਦੀ ਬਜਾਏ ਬੀ.ਐਸ.ਐਫ ਦੇ ਖਿਲਾਫ ਧਰਨਾ ਦੇਣ ਦੀਆਂ ਗੱਲ ਕਰ ਰਿਹਾ ਹੈ ।ਕੇਂਦਰ ‘ਚ ਅਕਾਲੀ ਦਲ ਦੀ ਭਾਈਵਾਲ ਭਾਜਪਾ ਬੈਠੀ ਹੈ, ਜੇਕਰ ਸz. ਸੁਖਬੀਰ ਸਿੰਘ ਬਾਦਲ ਸੱਚਮੁਚ ਅਪਣੇ ਆਪ ਨੂੰ ਪੰਜਾਬ ਦਾ ਮਸੀਹਾ ਸਮਝਦੇ ਹਨ ਤਾਂ ਕਾਂਗਰਸ ਕੋਲੋਂ ਵਿਕਾਸ ਦੀ ਕਲਾਸ ਲੈਣ ਅਤੇ ਮੋਦੀ ਸਰਕਾਰ ਦਾ ਘਿਰਾੳ ਕਰਨ ਜੋ ਅਕਾਲੀ ਦਲ ਦਾ ਖਾਧਾ ਪੀਤਾ ਜਾਣਦੀ ਹੈ।ਇਸ ਮੋਕੇ ਬਲਾਕ ਪ੍ਰਧਾਨ ਪ੍ਰਿਤਪਾਲ ਸਿੰਘ,ਵ ਾਈਸ ਪ੍ਰਧਾਨ ਨਰਿੰਦਰ ਸਿੰਘ, ਹਰਜਿੰਦਰ ਸਾਂਗਣਾ, ਜਰਨਲ ਸਕੱਤਰ ਗਿਆਨ ਸਿੰਘ, ਸਕੱਤਰ ਤਰਲੋਕ ਸਿੰਘ, ਮਨਜੀਤ ਸਿੰਘ, ਅਸ਼ੋਕ ਕੁਮਾਰ, ਤੇਜਬੀਰ ਸਿੰਘ, ਸਰਬਜੀਤ ਸਿੰਘ, ਬਲਵਿੰਦਰ ਸਿੰਘ, ਅਮਨ ਆਦਿ ਹਾਜਰ ਸਨ।

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …

Leave a Reply