Tuesday, April 21, 2026

 ਕੈਲੰਡਰ ਦੇ ਮੁੱਦੇ ‘ਤੇ ਇਕੱਠ ਕਰਨ ਵਾਲੀਆਂ ਜਥੇਬੰਦੀਆਂ ਸਿੱਖ ਪੰਥ ਦੇ ਗੰਭੀਰ ਮੁਦਿਆ ਬਾਰੇ ਵੀ ਸੋਚਣ – ਸਿੰਘ ਸਾਹਿਬ

G. Gurbachan Singh
ਅੰਮ੍ਰਿਤਸਰ, 30 ਦਸੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਲਏ ਜਾਂਦੇ ਫੈਸਲੇ ਇਕੱਠਾਂ ‘ਤੇ ਨਿਰਧਾਰਤ ਨਹੀਂ ਬਲਕਿ ਸੰਗਤਾਂ ਦੀਆਂ ਭਾਵਨਾਵਾਂ, ਸਿੱਖ ਰਹਿਤ ਮਰਯਾਦਾ ਅਤੇ ਸਿੱਖੀ ਸਿਧਾਂਤ ਨੂੰ ਮੁੱਖ ਰੱਖ ਕੇ ਹੀ ਹੁੰਦੇ ਹਨ ।ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਤੋਂ ਜਾਰੀ ਬਿਆਨ ਵਿੱਚ ਉਨਾਂ ਕਿਹਾ ਹੈ ਕਿ ਕੈਲੰਡਰ ਦੇ ਮੁੱਦੇ ‘ਤੇ ਇਕੱਠ ਕਰਨ ਵਾਲੀਆਂ ਜਥੇਬੰਦੀਆਂ ਅਜੋਕੇ ਸਮੇੇਂ ਜੋ ਸਿੱਖ ਪੰਥ ਵਿਚ ਜੋ ਗੰਭੀਰ ਮੁੱਦੇ ਹਨ ਉਨ੍ਹਾਂ ਬਾਰੇ ਵੀ ਸੋਚਣ।ਜਿਵੇਂ ਕਿ ਬੰਦੀ ਸਿੰਘਾਂ ਦੀ ਰਿਹਾਈ, ਜਿਸ ਲਈ ਮਰਜੀਵੜੇ ਸਿੰਘ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਲੰਬੇ ਸਮੇਂ ਤੋਂ ਭੁੱਖ ਹੜਤਾਲ ਰੱਖੀ ਹੋਈ ਹੈ। ਦੂਸਰਾ! ਧਾਰਾ 25-ਬੀ ਵਾਲਾ ਮੁੱਦਾ ਜੋ ਸਿੱਖਾਂ ਉਪਰ ਜਾਣ-ਬੁੱਝ ਕੇ ਥੋਪਿਆ ਗਿਆ ਹੈ, ਉਸ ਵਿਚ ਸੋਧ ਕਰਵਾਉਣਾ, ਤੀਸਰਾ! ਬਾਹਰ ਵਸਦੇ ਸਿੱਖਾਂ ‘ਤੇ ਆਪਣੇ ਦੇਸ਼ ਵਾਪਸੀ ਲਈ ਲਗਾਈ ਰੋਕ, ਬਣਾਈ ਕਾਲੀ ਸੂਚੀ ਨੂੰ ਕਟਵਾਉਣਾ ਆਦਿ ਹੋਰ ਵੀ ਬਹੁਤ ਸਾਰੇ ਮੁੱਦੇ ਹਨ, ਜਿਨ੍ਹਾਂ ਲਈ ਸਾਡੀ ਏਕਤਾ ਬਹੁਤ ਜਰੂਰੀ ਹੈ। ਸੋ ਬੜੀ ਚੰਗੀ ਗੱਲ ਹੋਵੇ ਇਹ ਜਥੇਬੰਦੀਆਂ ਕੈਲੰਡਰ ਦੇ ਮੁੱਦੇ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕੱਠ ਕਰਨ ਦੀ ਬਜਾਏ ਸਰਕਾਰਾਂ ਤੱਕ ਪਹੁੰਚ ਕਰਨ। ਤਾਂ ਜੋ ਇਨ੍ਹਾਂ ਗੰਭੀਰ ਮੁੱਦਿਆਂ ‘ਤੇ ਸਰਕਾਰਾਂ ਧਿਆਨ ਦੇਣ ਲਈ ਮਜਬੂਰ ਹੋ ਜਾਣ।
ਉਨਾਂ ਕਿਹਾ ਕਿ ਅੱਜ ਜੋ ਜਥੇਬੰਦੀਆਂ ਜਾਂ ਵਿਅੱਕਤੀ ਕੈਲੰਡਰ ਨੂੰ ਲੈ ਕੇ ਤਰਲੋ-ਮੱਛੀ ਹੋ ਰਹੇ ਹਨ, ਉਨ੍ਹਾਂ ਨੂੰ ਕੈਲੰਡਰ ਤੋਂ ਵੀ ਗੰਭੀਰ ਉਪਰੋਕਤ ਮੁੱਦਿਆਂ ਵੱਲ ਧਿਆਨ ਦੇ ਕੇ ਏਕਤਾ ਦਾ ਸਬੂਤ ਦੇਣਾ ਚਾਹੀਦਾ ਹੈ। ਇਸ ਲਈ ਸਾਨੂੰ ਇਨ੍ਹਾਂ ਮੁੱਦਿਆਂ ਦੇ ਹੱਲ ਕਰਨ/ਕਰਵਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਇਕੱਠਾਂ ਨੂੰ ਸਾਂਭਣ ਸੰਭਾਲਣ ਵੱਲ।ਸਿੰਘ ਸਾਹਿਬ ਨੇ ਤਾਕੀਦ ਕੀਤੀ ਕਿ ਅਗਰ ਕਿਸੇ ਵੀ ਜਥੇਬੰਦੀ ਜਾਂ ਵਿਅਕਤੀ ਆਦਿਕ ਨੇ ਕਿਸੇ ਮੁੱਦੇ ਨੂੰ ਲੈ ਕੇ ਆਪਣੀ ਕੋਈ ਗੱਲ ਰੱਖਣੀ ਹੈ ਤਾਂ ਉਹ ਪੰਜ ਮੈਂਬਰਾਂ ਦੀ ਗਿਣਤੀ ਵਿਚ ਆ ਕੇ ਲਿਖਤੀ ਰੂਪ ਵਿਚ ਆਪਣੀ ਰਾਏ ਦੇ ਸਕਦਾ ਹੈ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …

Leave a Reply